Sun, Jun 7, 2026
Whatsapp

Hoshiarpur : ਹੁਸ਼ਿਆਰਪੁਰ 'ਚ ਰੂਹ ਕੰਬਾਊ ਘਟਨਾ, ਨਹਿਰ 'ਚ ਨਹਾਉਂਦੇ ਸਮੇਂ ਡੁੱਬੇ ਦੋ ਨੌਜਵਾਨ, ਦੋ ਨੌਜਵਾਨਾਂ ਦਾ ਹੋਇਆ ਬਚਾਅ

Hoshiarpur : ਹੁਸ਼ਿਆਰਪੁਰ ਤੋਂ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਥੇ ਦੋ ਨੌਜਵਾਨਾਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ 4 ਨੌਜਵਾਨ ਨਹਿਰ 'ਚ ਨਹਾਉਣ ਲਈ ਗਏ ਸਨ।

Reported by:  PTC News Desk  Edited by:  KRISHAN KUMAR SHARMA -- June 07th 2026 04:48 PM -- Updated: June 07th 2026 06:17 PM
Hoshiarpur : ਹੁਸ਼ਿਆਰਪੁਰ 'ਚ ਰੂਹ ਕੰਬਾਊ ਘਟਨਾ, ਨਹਿਰ 'ਚ ਨਹਾਉਂਦੇ ਸਮੇਂ ਡੁੱਬੇ ਦੋ ਨੌਜਵਾਨ, ਦੋ ਨੌਜਵਾਨਾਂ ਦਾ ਹੋਇਆ ਬਚਾਅ

Hoshiarpur : ਹੁਸ਼ਿਆਰਪੁਰ 'ਚ ਰੂਹ ਕੰਬਾਊ ਘਟਨਾ, ਨਹਿਰ 'ਚ ਨਹਾਉਂਦੇ ਸਮੇਂ ਡੁੱਬੇ ਦੋ ਨੌਜਵਾਨ, ਦੋ ਨੌਜਵਾਨਾਂ ਦਾ ਹੋਇਆ ਬਚਾਅ

Hoshiarpur : ਪੰਜਾਬ 'ਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਤੋਂ ਰਾਹਤ ਪਾਉਣ ਲਈ ਨੌਜਵਾਨ ਨਹਿਰਾਂ ਦੇ ਕੰਢਿਆਂ 'ਤੇ ਨਹਾਉਣ ਲਈ ਜਾਂਦੇ ਹਨ। ਇਸੇ ਦੌਰਾਨ ਹੁਸ਼ਿਆਰਪੁਰ ਤੋਂ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਥੇ ਦੋ ਨੌਜਵਾਨਾਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ 4 ਨੌਜਵਾਨ ਨਹਿਰ 'ਚ ਨਹਾਉਣ ਲਈ ਗਏ ਸਨ। (2 youths Drowned Canal)

ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਸਿੰਘ ਵਾਸੀ ਟਾਂਡਾ ਅਤੇ ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਹਰਸੀ ਪਿੰਡ ਥਾਣਾ ਟਾਂਡਾ ਵੱਜੋਂ ਹੋਈ ਹੈ, ਜੋ ਕਿ ਦੋਵੇਂ 21 ਸਾਲ ਦੀ ਉਮਰ ਦੇ ਲਗਭਗ ਸਨ।


ਪਤਾ ਲੱਗਿਆ ਹੈ ਕਿ ਇਹ ਦੋਵੇਂ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਨਾਲ ਪਿੰਡ ਗੱਜਾਂ ਗਿੱਲਾਂ ਨਹਿਰ 'ਤੇ ਨਹਾਉਣ ਲਈ ਗਏ ਸਨ, ਜਿਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਵਹਿ ਗਏ ਅਤੇ ਡੁੱਬ ਗਏ। ਜਦਕਿ ਦੂਜੇ ਦੋ ਨੌਜਵਾਨਾਂ ਦੀਪਕ ਕੁਮਾਰ ਪੁੱਤਰ ਮੋਹਨ ਲਾਲ ਅਤੇ ਸੰਤੋਸ਼ ਕੁਮਾਰ ਪੁੱਤਰ ਅਰਜਨ ਕੁਮਾਰ ਨੂੰ ਬਚਾਅ ਲਿਆ ਗਿਆ।

ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਭੂੰਗਾ ਥਾਣਾ ਹਰਿਆਣਾ ਵਿਖੇ ਰਖੀਆਂ ਗਈਆਂ ਸਨ, ਜਿਨ੍ਹਾਂ ਦੀ ਮ੍ਰਿਤਕ ਦੇਹਾਂ ਅੱਜ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ। ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਵਿੱਚ ਭਾਰੀ ਸੋਗ ਦੀ ਲਹਿਰ ਹੈ ਅਤੇ ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK