Sun, Jun 7, 2026
Whatsapp

Liquor Robbery Video : ਸੰਗਰੂਰ 'ਚ ਸ਼ਰਾਬ ਦੇ ਠੇਕੇ ’ਤੇ ਡਾਕਾ, ਛੱਤ ਪਾੜ ਕੇ ਵੜੇ ਲੁਟੇਰੇ ਗੱਡੀ ਭਰ ਕੇ ਲੈ ਗਏ ਦਾਰੂ

Bhawanigarh liquor Robbery : ਦੱਸਿਆ ਜਾ ਰਿਹਾ ਹੈ ਕਿ ਘਟਨਾ ਰਾਤ 2 ਵਜੇ ਦੇ ਕਰੀਬ ਦੀ ਹੈ ਅਤੇ ਲੁਟੇਰਿਆਂ ਨੇ ਪਹਿਲਾਂ ਠੇਕੇ ਦੇ ਕਾਰਿੰਦੇ ਨੂੰ ਬੰਦੀ ਬਣਾ ਲਿਆ। ਮੁਲਜ਼ਮਾਂ ਨੇ ਠੇਕੇ ਦੇ ਕਰਿੰਦੇ ਦੇ ਹੱਥ ਪੈਰ ਬੰਨ ਕੇ ਉਸਦੇ ਮੂੰਹ 'ਤੇ ਚਾਦਰ ਪਾ ਦਿੱਤੀ ਅਤੇ ਫਿਰ ਜਾਂਦੇ ਹੋਏ ਕਰਿੰਦੇ ਦਾ ਮਹਿੰਗਾ ਮੋਬਾਇਲ ਵੀ ਲੈ ਗਏ।

Reported by:  PTC News Desk  Edited by:  KRISHAN KUMAR SHARMA -- June 07th 2026 03:32 PM -- Updated: June 07th 2026 03:40 PM
Liquor Robbery Video : ਸੰਗਰੂਰ 'ਚ ਸ਼ਰਾਬ ਦੇ ਠੇਕੇ ’ਤੇ ਡਾਕਾ, ਛੱਤ ਪਾੜ ਕੇ ਵੜੇ ਲੁਟੇਰੇ ਗੱਡੀ ਭਰ ਕੇ ਲੈ ਗਏ ਦਾਰੂ

Liquor Robbery Video : ਸੰਗਰੂਰ 'ਚ ਸ਼ਰਾਬ ਦੇ ਠੇਕੇ ’ਤੇ ਡਾਕਾ, ਛੱਤ ਪਾੜ ਕੇ ਵੜੇ ਲੁਟੇਰੇ ਗੱਡੀ ਭਰ ਕੇ ਲੈ ਗਏ ਦਾਰੂ

Bhawanigarh Viral Video : ਪੰਜਾਬ 'ਚ ਲੁੱਟਾਂ-ਖੋਹਾਂ ਤੇ ਲੁਟੇਰਿਆਂ ਵੱਲੋਂ ਡਾਕੇ ਮਾਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਬੀਬੜ ਵਿਖੇ ਬੀਤੀ ਰਾਤ ਸ਼ਰਾਬ ਦੇ ਠੇਕੇ 'ਤੇ ਡਾਕਾ ਮਾਰਿਆ ਗਿਆ ਹੈ। (Bhawanigarh liquor Robbery) 

ਜਾਣਕਾਰੀ ਅਨੁਸਾਰ, ਲੁਟੇਰਿਆਂ ਵੱਲੋਂ ਠੇਕੇ ਦੀ ਛੱਤ 'ਚ ਸੰਨ੍ਹ ਲਾਇਆ ਗਿਆ। ਛੱਤ ਨੂੰ ਪਾੜ ਕੇ ਲੁਟੇਰੇ ਦੁਕਾਨ 'ਚ ਵੜੇ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਗਏ ਲੁਟੇਰੇ।


ਦੱਸਿਆ ਜਾ ਰਿਹਾ ਹੈ ਕਿ ਘਟਨਾ ਰਾਤ 2 ਵਜੇ ਦੇ ਕਰੀਬ ਦੀ ਹੈ ਅਤੇ ਲੁਟੇਰਿਆਂ ਨੇ ਪਹਿਲਾਂ ਠੇਕੇ ਦੇ ਕਾਰਿੰਦੇ ਨੂੰ ਬੰਦੀ ਬਣਾ ਲਿਆ। ਮੁਲਜ਼ਮਾਂ ਨੇ ਠੇਕੇ ਦੇ ਕਰਿੰਦੇ ਦੇ ਹੱਥ ਪੈਰ ਬੰਨ ਕੇ ਉਸਦੇ ਮੂੰਹ 'ਤੇ ਚਾਦਰ ਪਾ ਦਿੱਤੀ ਅਤੇ ਫਿਰ ਜਾਂਦੇ ਹੋਏ ਕਰਿੰਦੇ ਦਾ ਮਹਿੰਗਾ ਮੋਬਾਇਲ ਵੀ ਲੈ ਗਏ।

ਠੇਕੇਦਾਰ ਰਮਿੰਦਰ ਕੁਮਾਰ ਕਾਲਾ ਨੇ ਦੱਸਿਆ ਕਿ ਉਸਦਾ 2 ਤੋਂ ਢਾਈ ਲੱਖ ਦਾ ਨੁਕਸਾਨ ਹੋ ਗਿਆ।

ਸਬੰਧਤ ਥਾਣਾ ਐਸਐਚਓ ਨੇ ਵਿਸ਼ਵਾਸ ਦਿਵਾਇਆ ਕਿ ਪੁਲਿਸ ਟੀਮਾਂ ਬਣਾ ਕੇ ਜਾਂਚ ਵਿੱਚ ਜੁੱਟ ਗਈ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK