Garhshankar News : ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆਈ ਕ੍ਰਿਕਟ ਟੀਮ 'ਚ ਚੋਣ, ਅੰਡਰ-19 'ਚ ਹੋਈ ਆਰੀਅਨ ਸ਼ਰਮਾ ਦੀ ਚੋਣ
Aryan Sharma : ਦੁਨੀਆ ਭਰ ਵਿੱਚ ਪੰਜਾਬੀ ਵੱਖ-ਵੱਖ ਕੰਮਾਂ ਨਾਲ ਆਪਣੀ ਛਾਪ ਛੱਡਦੇ ਆ ਰਹੇ ਹਨ। ਹੁਣ ਇੱਕ ਹੋਰ ਨੌਜਵਾਨ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਦੀ ਚੋਣ ਆਸਟ੍ਰੇਲੀਆ ਕ੍ਰਿਕਟ ਟੀਮ ਵਿੱਚ ਹੋਈ ਹੈ। ਨੌਜਵਾਨ ਦਾ ਪਿਛੋਕੜ ਗੜ੍ਹਸ਼ੰਕਰ ਦਾ ਹੈ।
ਗੜ੍ਹਸ਼ੰਕਰ ਦੇ ਪਿਛੋਕੜ ਵਾਲਾ ਆਰੀਅਨ ਸ਼ਰਮਾ ਇਹ ਕਾਮਯਾਬੀ ਹਾਸਲ ਕਰਨ ਵਾਲਾ ਇਕਲੌਤਾ ਪੰਜਾਬੀ ਭਾਰਤੀ ਹੈ। ਨੌਜਵਾਨ ਦੀ ਉਮਰ 17 ਸਾਲ ਹੈ, ਜਿਸ ਨੂੰ ਅੰਡਰ 19 ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਹੈ। ਦੱਸ ਦਈਏ ਕਿ ਆਰੀਅਨ ਦੇ ਪਿਤਾ ਰਮਨ ਸ਼ਰਮਾ ਅਤੇ ਮਾਤਾ ਸ਼ਰੂਤੀ ਸ਼ਰਮਾ ਵੀ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਰਮਨ ਸ਼ਰਮਾ ਦਾ ਮੈਲਬੌਰਨ 'ਚ ਆਪਣਾ ਕਾਰੋਬਾਰ ਹੈ ਅਤੇ ਇਥੇ ਹੀ ਆਰੀਅਨ ਦਾ ਜਨਮ ਵੀ ਹੋਇਆ ਸੀ।
ਆਰੀਅਨ ਦੀ ਇਸ ਪ੍ਰਾਪਤੀ 'ਤੇ ਗੜ੍ਹਸ਼ੰਕਰ 'ਚ ਰਹਿ ਰਹੇ ਉਸ ਦੇ ਦਾਦਾ ਬਹੁਤ ਖੁਸ਼ ਹਨ ਅਤੇ ਪਿੰਡ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਲੋਕਾਂ ਵੱਲੋਂ ਨੌਜਵਾਨ ਦੀ ਪ੍ਰਾਪਤ ਲਈ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
- PTC NEWS