Mawan Dhiyan Satkar Yojana Update : CM ਮਾਨ ਨੇ ਪੰਜਾਬ ਦੀਆਂ ਔਰਤਾਂ ਨੂੰ ਦਿੱਤਾ 'ਧੋਖਾ'; 6 ਮਹੀਨਿਆਂ ਦੀ ਥਾਂ ਸਿਰਫ ਭੇਜੇ ਜਾ ਰਹੇ 3 ਮਹੀਨਿਆਂ ਦੇ ਪੈਸੇ !
Mawan Dhiyan Satkar Yojana Update : ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਖਾਤੇ ਵਿੱਚ ਹਜ਼ਾਰ ਹਜ਼ਾਰ ਰੁਪਏ ਪਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਹਾਲਾਂਕਿ ਕਈ ਔਰਤਾਂ ਵੱਲੋਂ ਉਨ੍ਹਾਂ ਦੇ ਖਾਤੇ ’ਚ ਪੈਸੇ ਨਾ ਆਉਣ ਦੀ ਗੱਲ ਆਖੀ ਗਈ ਹੈ।
ਦੱਸ ਦਈਏ ਕਿ ਔਰਤਾਂ ਦੇ ਖਾਤੇ ’ਚ ਪੈਸੇ ਨਾ ਆਉਣ ’ਤੇ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲਾਂ ਦੇ ਵੀ ਪੂਰੇ ਪੈਸੇ ਮਿਲਣੇ ਚਾਹੀਦੇ ਹਨ, ਕਿਉਂਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਔਰਤ ਦੇ ਖਾਤੇ ’ਚ ਸਰਕਾਰ ਬਣਨ ਤੋਂ ਬਾਅਦ ਖਾਤੇ ’ਚ ਪੈਸੇ ਆਉਣਗੇ। ਪਰ ਸਰਕਾਰ ਆਉਣ ਤੋਂ ਬਾਅਦ ਵੀ ਉਨ੍ਹਾਂ ਦੇ ਖਾਤਿਆਂ ’ਚ ਪੈਸੇ ਨਹੀਂ ਆਏ। ਜੇਕਰ ਹੁਣ ਪੈਸੇ ਪਾਉਣ ਦਾ ਐਲਾਨ ਵੀ ਕੀਤਾ ਗਿਆ ਹੈ ਤਾਂ ਉਹ ਵੀ ਸਿਰਫ ਦੋ-ਦੋ ਜਾਂ ਤਿੰਨ ਤਿੰਨ ਹਜ਼ਾਰ ਰੁਪਏ।
ਤਿੰਨ ਮਹੀਨਿਆਂ ਦੀ ਰਾਸ਼ੀ ਆਵੇਗੀ ਖਾਤਿਆਂ ’ਚ - ਸੀਐੱਮ ਭਗਵੰਤ ਮਾਨ
ਯੋਜਨਾ ’ਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਧੂਰੀ ਤੋਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਇਤਿਹਾਸਕ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਜਨਰਲ ਕੈਟਾਗਰੀ ਲਈ 1000 ਰੁਪਏ ਅਤੇ ਦਲਿਤ ਭਾਈਚਾਰੇ ਲਈ 1500 ਰੁਪਏ ਪ੍ਰਤੀ ਮਹੀਨਾ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ। ਯੋਜਨਾ ਨੂੰ ਲਾਗੂ ਕਰਦਿਆਂ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੀ 4500 ਰੁਪਏ ਦੀ ਇਕੱਠੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ, ਜਿਸਦੇ ਮੈਸੇਜ ਵੀ ਔਰਤਾਂ ਨੂੰ ਸਮਾਗਮ ਦੌਰਾਨ ਹੀ ਮਿਲਣੇ ਸ਼ੁਰੂ ਹੋ ਗਏ ਸਨ। ਸਾਡੀ ਸਰਕਾਰ ਨੇ ਇਹ ਯੋਜਨਾ ਪੂਰੀ ਯੋਜਨਾਬੰਦੀ ਨਾਲ ਸ਼ੁਰੂ ਕੀਤੀ ਹੈ ਤਾਂ ਜੋ ਇਹ ਹਮੇਸ਼ਾ ਜਾਰੀ ਰਹੇ। ਇਹ ਰਾਸ਼ੀ ਗਰੀਬ ਪਰਿਵਾਰਾਂ ਲਈ ਇੱਕ ਵੱਡਾ ਸਹਾਰਾ ਅਤੇ ਸਾਡੀਆਂ ਮਾਵਾਂ-ਧੀਆਂ ਦਾ ਸਨਮਾਨ ਹੈ।
ਅੱਜ ਧੂਰੀ ਵਿਖੇ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਇਤਿਹਾਸਕ ਸ਼ੁਰੂਆਤ ਕੀਤੀ ਗਈ ਹੈ... ਇਸ ਤਹਿਤ ਜਨਰਲ ਕੈਟਾਗਰੀ ਲਈ ₹1000 ਅਤੇ ਦਲਿਤ ਭਾਈਚਾਰੇ ਲਈ ₹1500 ਪ੍ਰਤੀ ਮਹੀਨਾ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ...
ਯੋਜਨਾ ਨੂੰ ਲਾਗੂ ਕਰਦਿਆਂ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੀ ₹4500 ਦੀ ਇਕੱਠੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ… pic.twitter.com/T8feRarUSQ — Bhagwant Mann (@BhagwantMann) July 1, 2026
ਅਪ੍ਰੈਲ ਤੋਂ ਰਾਸ਼ੀ ਆਉਣ ਦਾ ਕੀਤਾ ਗਿਆ ਸੀ ਐਲਾਨ
ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ “ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ” ਸਬੰਧੀ ਅਪ੍ਰੈਲ ਦੇ ਮਹੀਨੇ ’ਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਯੋਜਨਾ ਰਾਹੀਂ, ਪੰਜਾਬ ਦੀਆਂ ਲੱਖਾਂ ਔਰਤਾਂ ਨੂੰ ਹੁਣ ਹਰ ਮਹੀਨੇ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਮਿਲਣਗੇ। ਨਾਲ ਹੀ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਐਕਸਟਰਾਆਰਡੀਨਰੀ ਗਜ਼ਟ ਵਿੱਚ ਪ੍ਰਕਾਸ਼ਿਤ ਜਾਣਕਾਰੀ ਅਨੁਸਾਰ, ਇਹ ਯੋਜਨਾ 2 ਅਪ੍ਰੈਲ, 2026 ਤੋਂ ਪੂਰੇ ਪੰਜਾਬ ਵਿੱਚ ਲਾਗੂ ਮੰਨੀ ਜਾਵੇਗੀ।
ਪਰ ਸੀਐੱਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੀਆਂ ਔਰਤਾਂ ਦੇ ਖਾਤੇ ’ਚ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੇ ਪੈਸੇ ਆਉਣਗੇ। ਜਿਸ ਤੋਂ ਬਾਅਦ ਵਿਰੋਧੀਆਂ ਪਾਰਟੀਆਂ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ।
ਸਕੀਮ ’ਤੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਸੀਐੱਮ ਭਗਵੰਤ ਮਾਨ
ਦੱਸ ਦਈਏ ਕਿ ਪੰਜਾਬ ਦੇ ਕਈ ਸਿਆਸੀ ਆਗੂਆਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ’ਤੇ ਘੇਰਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਦੇ ਨਾਲ 1000 ਰੁਪਏ ਅਤੇ 1500 ਰੁਪਏ ਲਈ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ।
ਬੇਅਦਬੀ ਪਾਰਟੀ ਧੋਖੇਬਾਜ਼ ਸਰਕਾਰ
ਕਿੱਥੇ ਹੈ ਮਹਿਲਾਵਾਂ ਦਾ 60 ਹਜ਼ਾਰ?@BhagwantMann @AAPPunjab pic.twitter.com/x2ambxlrvo — Harsimrat Kaur Badal (@HarsimratBadal_) July 1, 2026
ਬੇਅਦਬੀ ਪਾਰਟੀ ਧੋਖੇਬਾਜ਼ ਸਰਕਾਰ
ਕੀ ਇਹ ਹੈ ਮਾਵਾਂ ਧੀਆਂ ਦਾ ਸਤਿਕਾਰ❓ pic.twitter.com/IrN4iBk28u — Harsimrat Kaur Badal (@HarsimratBadal_) July 1, 2026
ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ ਬੇਅਦਬੀ ਪਾਰਟੀ ਧੋਖੇਬਾਜ਼ ਸਰਕਾਰ ਕਿੱਥੇ ਹੈ ਮਹਿਲਾਵਾਂ ਦਾ 60 ਹਜ਼ਾਰ ?। ਇਸ ਤੋਂ ਇਲਾਵਾ ਇਨ੍ਹਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਬੇਅਦਬੀ ਪਾਰਟੀ ਧੋਖੇਬਾਜ਼ ਸਰਕਾਰ
ਕਿੱਥੇ ਹੈ ਮਹਿਲਾਵਾਂ ਦਾ 60 ਹਜ਼ਾਰ ?@BhagwantMann @AAPPunjab pic.twitter.com/l27eYGRoyl — Sukhbir Singh Badal (@officeofssbadal) July 1, 2026
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਬੇਅਦਬੀ ਪਾਰਟੀ ਧੋਖੇਬਾਜ਼ ਸਰਕਾਰ, ਕਿੱਥੇ ਹੈ ਮਹਿਲਾਵਾਂ ਦਾ 60 ਹਜ਼ਾਰ?
ਭਗਵੰਤ ਮਾਨ ਸਾਬ੍ਹ ਪਿਛਲੇ 4.5 ਸਾਲ ਦੀ "ਟੂੰ-ਟੂੰ" ਦਾ ਵੀ ਹਿਸਾਬ ਦਿਓ।
ਜਦੋਂ ₹1,000 ਮਹੀਨਾ ਦੇਣ ਦੀ ਗਾਰੰਟੀ 2022 ਦੀਆਂ ਚੋਣਾਂ ਸਮੇਂ ਦਿੱਤੀ ਗਈ ਤਾਂ ਇਸ ਨੂੰ ਲਾਗੂ ਕਰਨ ਲਈ 2027 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਦਾ ਹੀ ਇੰਤਜ਼ਾਰ ਕਿਉਂ ਕੀਤਾ ਗਿਆ?
ਪੰਜਾਬ ਦੀਆਂ ਮਾਵਾਂ-ਧੀਆਂ ਆਪਣੇ ਆਪਣੇ ਹੱਕ ਦੀਆਂ ਹੱਕਦਾਰ ਹਨ। ਜੇ ਵਾਅਦਾ 2022 ਵਿੱਚ… pic.twitter.com/ChdSoi67g6 — Sukhjinder Singh Randhawa (@Sukhjinder_INC) July 1, 2026
'ਭਗਵੰਤ ਮਾਨ ਸਾਬ੍ਹ ਪਿਛਲੇ 4.5 ਸਾਲ ਦੀ ਟੂੰ-ਟੂੰ ਦਾ ਵੀ ਹਿਸਾਬ ਦਿਓ'
ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਭਗਵੰਤ ਮਾਨ ਪਿਛਲੇ 4.5 ਸਾਲ ਦੀ "ਟੂੰ-ਟੂੰ" ਦਾ ਵੀ ਹਿਸਾਬ ਦਿਓ। ਜਦੋਂ 1000 ਰੁਪਏ ਮਹੀਨਾ ਦੇਣ ਦੀ ਗਾਰੰਟੀ 2022 ਦੀਆਂ ਚੋਣਾਂ ਸਮੇਂ ਦਿੱਤੀ ਗਈ ਤਾਂ ਇਸ ਨੂੰ ਲਾਗੂ ਕਰਨ ਲਈ 2027 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਦਾ ਹੀ ਇੰਤਜ਼ਾਰ ਕਿਉਂ ਕੀਤਾ ਗਿਆ?
'2027 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਦਾ ਹੀ ਇੰਤਜਾਰ ਕਿਉਂ ਕੀਤਾ ਗਿਆ'
ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਮਾਵਾਂ-ਧੀਆਂ ਆਪਣੇ ਆਪਣੇ ਹੱਕ ਦੀਆਂ ਹੱਕਦਾਰ ਹਨ। ਜੇ ਵਾਅਦਾ 2022 ਵਿੱਚ ਕੀਤਾ ਸੀ, ਤਾਂ 2022 ਤੋਂ ਬਣਦਾ ਬਕਾਇਆ ਵੀ ਦਿਓ। ਸਤਿਕਾਰ ਸਿਰਫ਼ ਮਸ਼ਹੂਰੀਆਂ ਨਾਲ ਨਹੀਂ, ਵਾਅਦੇ ਸਮੇਂ ਸਿਰ ਅਤੇ ਪੂਰੇ ਨਿਭਾਉਣ ਨਾਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਫਰੂਕਾਬਾਦ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
- PTC NEWS