Dutch rapist athlete : ਬਲਾਤਕਾਰ ਦੇ ਦੋਸ਼ੀ ਖਿਡਾਰੀ ਦੀ ਐਂਟਰੀ ਦੌਰਾਨ ਹੋਈ ਹੂਟਿੰਗ, ਜਾਣੋ ਪੂਰਾ ਮਾਮਲਾ
Dutch rapist athlete : ਐਤਵਾਰ ਨੂੰ ਪੈਰਿਸ ਓਲੰਪਿਕ ਵਿੱਚ ਸਜ਼ਾਯਾਫ਼ਤਾ ਬਲਾਤਕਾਰੀ ਸਟੀਵਨ ਵੈਨ ਡੀ ਵੇਲਡੇ ਨੇ ਬੀਚ ਵਾਲੀਬਾਲ ਵਿੱਚ ਡੈਬਿਊ ਕਰਦੇ ਹੋਏ ਲੋਕਾਂ ਦੇ ਵਿਰੋਧ ਦਾ ਸਾਹਮਣਾ ਕੀਤਾ। ਦੱਸ ਦਈਏ ਕਿ ਡੱਚ ਦੇ ਖਿਡਾਰੀ ਸਟੀਵਨ ਵੈਨ ਡੀ ਵੇਲਡੇ ਨੂੰ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਕੱਟਣੀ ਪਈ ਹੈ। ਜਦੋਂ ਉਹ ਖੇਡ ਦੇ ਮੈਦਾਨ ਵਿੱਚ ਉੱਤਰਿਆਂ ਤਾਂ ਉਸ ਸਮੇਂ ਲੋਕਾਂ ਨੇ ਹੂਟਿੰਗ ਕੀਤੀ ਤੇ ਕਈ ਲੋਕਾਂ ਨੇ ਤਾੜੀਆਂ ਵੀ ਮਾਰੀਆਂ ਕਿਉਂਕਿ ਉਸਨੂੰ ਇਟਲੀ ਤੋਂ ਆਪਣਾ ਪਹਿਲਾ ਮੈਚ ਹਾਰਨ ਤੋਂ ਬਾਅਦ ਡੱਚ ਨੇ ਮੈਦਾਨ ਵਿੱਚ ਉਤਾਰਿਆ ਸੀ।
2016 ਵਿੱਚ ਠਹਿਰਾਇਆ ਗਿਆ ਸੀ ਦੋਸ਼ੀ
ਵੈਨ ਡੀ ਵੇਲਡੇ ਨੂੰ 2016 ਵਿੱਚ ਬ੍ਰਿਟੇਨ ਵਿੱਚ ਇੱਕ 12 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਦੋਂ ਉਹ 19 ਸਾਲ ਦਾ ਸੀ। ਉਥੇ ਆਪਣੀ ਸਜ਼ਾ ਦਾ ਕੁਝ ਹਿੱਸਾ ਕੱਟਣ ਤੋਂ ਬਾਅਦ, ਉਸਨੂੰ ਨੀਦਰਲੈਂਡਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ 2017 ਤੋਂ ਬੀਚ ਵਾਲੀਬਾਲ ਵਿੱਚ ਦੁਬਾਰਾ ਖੇਡ ਰਿਹਾ ਹੈ।
ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਵੈਨ ਡੀ ਵੇਲਡੇ ਦੀ ਭਾਗੀਦਾਰੀ ਨੂੰ ਲੈ ਕੇ ਨੀਦਰਲੈਂਡ ਦੀ ਓਲੰਪਿਕ ਟੀਮ ਦੁਆਰਾ ਦਿੱਤੇ ਗਏ ਸਪੱਸ਼ਟੀਕਰਨ ਤੋਂ ਸੰਤੁਸ਼ਟ ਹਾਂ। ਆਈਓਸੀ ਦੇ ਬੁਲਾਰੇ ਮਾਰਕ ਐਡਮਜ਼ ਨੇ ਕਿਹਾ ਕਿ ਕਮੇਟੀ ਸਥਿਤੀ ਨਾਲ ਪੂਰੀ ਤਰ੍ਹਾਂ ਸਹਿਜ ਨਹੀਂ ਹੈ, ਪਰ "10 ਸਾਲ ਪਹਿਲਾਂ ਇੱਕ ਅਪਰਾਧ ਹੋਣ ਦੇ ਮੱਦੇਨਜ਼ਰ, ਇੱਥੇ ਵੱਡੀ ਮਾਤਰਾ ਵਿੱਚ ਮੁੜ ਵਸੇਬੇ ਦਾ ਕੰਮ ਕੀਤਾ ਗਿਆ ਹੈ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।"
ਡੱਚ ਟੀਮ ਨੇ ਵੈਨ ਡੀ ਵੇਲਡੇ ਦੀ ਭਾਗੀਦਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਦਮ ਚੁੱਕੇ ਹਨ, ਉਸ ਨੂੰ ਐਥਲੀਟਾਂ ਦੇ ਪਿੰਡ ਦੀ ਬਜਾਏ ਪੈਰਿਸ ਵਿੱਚ ਵਿਕਲਪਕ ਰਿਹਾਇਸ਼ ਵੱਲ ਲਿਜਾਇਆ ਗਿਆ ਹੈ। ਉਸ 'ਤੇ ਮੀਡੀਆ ਨਾਲ ਗੱਲ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Paris Olympics : ਤੀਸਰੇ ਦਿਨ ਭਾਰਤੀ ਐਥਲੀਟ ਕਿੰਨੇ ਵਜੇ ਦਿਖਾਉਣਗੇ ਦਮ, ਜਾਣੋ ਅੱਜ ਦਾ ਪੂਰਾ ਸ਼ੈਡਿਊਲ
- PTC NEWS