ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ 'ਰਾਘਵਣੀਤੀ' ਦੀ ਜੋੜੀ ਨੂੰ ਲੋਕੀ ਇਸ ਕਰਕੇ ਕਰ ਰਹੇ ਟ੍ਰੋਲ
ਸ੍ਰੀ ਅੰਮ੍ਰਤਿਸਰ ਸਾਹਿਬ: ਬਾਲੀਵੁੱਡ ਅਦਾਕਰਾ ਪਰਿਣੀਤੀ ਚੋਪੜਾ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਜਦੋਂ ਤੋਂ ਪਰਿਣੀਤੀ ਦਾ ਨਾਂ 'ਆਪ' ਆਗੂ ਰਾਘਵ ਚੱਢਾ ਨਾਲ ਜੁੜਿਆ ਹੈ, ਉਦੋਂ ਤੋਂ ਹੀ ਅਦਾਕਾਰਾ ਸੁਰਖੀਆਂ ਵਿੱਚ ਆ ਗਈ ਹੈ। ਪਰਿਣੀਤੀ ਆਉਣ ਵਾਲੇ ਦਿਨਾਂ 'ਚ ਰਾਘਵ ਚੱਢਾ ਦੀ ਦੁਲਹਣ ਬਣਨ ਵਾਲੀ ਹੈ। ਹਾਲ ਹੀ 'ਚ ਦੋਵਾਂ ਨੂੰ ਇੱਕ ਵਾਰ ਫਿਰ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ 'ਚ ਦੇਖਿਆ ਗਿਆ। ਦੋਵੇਂ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ।ਇਹ ਵੀ ਪੜ੍ਹੋ: ਗੁੱਸੇ 'ਚ ਆਈ ਪਰਿਣੀਤੀ ਚੋਪੜਾ, ਕਿਹਾ - ਬਸ ਕਰੋ ਯਾਰ, ਵੀਡੀਓ ਆਈ ਸਾਹਮਣੇ
ਇਸ ਦੌਰਾਨ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਹਾਲਾਂਕਿ ਇੱਕ ਖਾਸ ਕਾਰਨ ਕਰਕੇ ਇਹ ਜੋੜਾ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਿਆ ਹੈ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ ਸ੍ਰੀ ਹਰਿਮੰਦਰ ਸਾਹਿਬ ਤੋਂ ਰਾਘਵ ਅਤੇ ਪਰਿਣੀਤੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਦੋਹਾਂ ਨੂੰ ਸਖਤ ਸੁਰੱਖਿਆ ਦੇ ਨਾਲ ਦਰਸ਼ਨ ਕਰਦੇ ਦੇਖਿਆ ਜਾ ਸਕਦਾ ਹੈ। ਫੋਟੋ 'ਚ ਤੁਸੀਂ ਦੋਹਾਂ ਦੇ ਆਲੇ-ਦੁਆਲੇ ਕਈ ਸੁਰੱਖਿਆ ਗਾਰਡ ਦੇਖ ਸਕਦੇ ਹੋ। ਬਸ ਇਸ ਕਾਰਨ ਦੋਵੇਂ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ।
ਇਹ ਵੀ ਪੜ੍ਹੋ: ਗਿਆਨੀ ਹਰਪ੍ਰੀਤ ਸਿੰਘ ਹੋਏ ਟ੍ਰੋਲ; ਰਾਘਵ-ਪਰਿਣੀਤੀ ਦੀ ਮੰਗਣੀ 'ਚ ਸ਼ਮੂਲੀਅਤ 'ਤੇ ਛਿੜਿਆ ਵਿਵਾਦ
ਕੁਝ ਹੀ ਸਮੇਂ 'ਚ ਪਰਿਣੀਤੀ ਅਤੇ ਰਾਘਵ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ, ਜਿਸ 'ਤੇ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ। ਫੋਟੋ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਇਹ ਕਿਹੜਾ ਨਿਯਮ ਹੈ? ਜਦੋਂ ਅਸੀਂ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਸਾਰਾ ਸਿਰ ਚੁੰਨੀ ਨਾਲ ਢੱਕੋ ਅਤੇ ਉਨ੍ਹਾਂ ਲਈ ਸਭ ਕੁਝ ਮਾਫ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਰੱਬ ਦੇ ਦਰਵਾਜ਼ੇ 'ਤੇ ਵੀ ਦਿਖਾਵਾ'। ਇਕ ਹੋਰ ਯੂਜ਼ਰ ਨੇ ਲਿਖਿਆ, 'ਇੰਨੀ ਸਕਿਓਰਿਟੀ ਨਾਲ ਕੌਣ ਦਰਸ਼ਨ ਕਰਨ ਜਾਂਦਾ ਹੈ।'
ਦੱਸ ਦਈਏ ਕਿ ਹਾਲ ਹੀ 'ਚ ਪਰਿਣੀਤੀ ਚੋਪੜਾ ਨੇ 'ਆਪ' ਯੂਥ ਨੇਤਾ ਰਾਘਵ ਚੱਢਾ ਨਾਲ ਮੰਗਣੀ ਕੀਤੀ ਹੈ। ਉਨ੍ਹਾਂ ਦੀ ਮੰਗਣੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਦੌਰਾਨ ਪ੍ਰਸਿੱਧ ਅਦਾਕਰਾ ਪ੍ਰਿਅੰਕਾ ਚੋਪੜਾ ਵੀ ਆਪਣੀ ਭੈਣ ਦੀ ਮੰਗਣੀ 'ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਭਾਰਤ ਆਈ ਸੀ।
ਇਹ ਵੀ ਪੜ੍ਹੋ: ਮਹਾਰਾਸ਼ਟਰ: ਬੱਸ ਨੂੰ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ, ਕਈ ਜ਼ਖਮੀ
- With inputs from agencies