Mon, Mar 20, 2023
Whatsapp

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Pardeep Singh -- February 22nd 2023 02:23 PM
ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

ਚੰਡੀਗੜ੍ਹ: ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਚਮਕੀਲਾ' ਦੀ ਸ਼ੂਟਿੰਗ ਦੇ ਸੈੱਟ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।ਫੈਨਜ਼ ਵੱਲੋਂ ਨਵੀਂ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਨੂੰ ਖੂਬ  ਪਸੰਦ ਕੀਤਾ ਜਾਂਦਾ ਹੈ।



ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਨੂੰ ਫੈਨਜ਼ ਵੱਲੋਂ ਵਾਇਰਲ ਵੀ ਕੀਤਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਨੂੰ ਚਾਹੁਣ ਵਾਲੇ ਬੇਸਬਰੀ ਨਾਲ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ।

ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਤੇ ਬਣ ਰਹੀ ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤਸਵੀਰ ਵਿੱਚ ਤੁਸੀ ਦਿਲਜੀਤ ਦਾ ਚਮਕੀਲਾ ਲੁੱਕ ਦੇਖ ਸਕਦੇ ਹੋ। 



ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀ ਸ਼ੇਅਰ ਕੀਤੀਆ ਗਈਆ ਹਨ। ਮਰਹੂਮ ਗਾਇਕ ਚਮਕੀਲਾ ਦੇ ਸਮੇਂ ਵਿੱਚ ਸਟੇਜ ਸ਼ੋਅ ਦੌਰਾਨ ਕਈ ਵੱਡੇ ਸਪੀਕਰ ਲਗਾਏ ਜਾਂਦੇ ਸੀ। 


ਫਿਲਮ ਚਮਕੀਲਾ ਨੂੰ ਬਣਾਉਣ ਸਮੇਂ ਉਸੇ ਤਰ੍ਹਾਂ ਦੇ ਸੈੱਟ ਲਗਾਏ ਜਾ ਰਹੇ ਹਨ ਜਿਵੇਂ ਉਸ ਸਮੇਂ ਦੇ ਮਾਹੌਲ ਸੀ। ਉਸੇ ਸਮੇਂ ਜਿਵੇਂ ਅਖਾੜਿਆ ਉੱਤੇ ਰੌਣਕ ਲੱਗਦੀ ਸੀ।


ਮਰਹੂਮ ਗਾਈਕ ਚਮਕੀਲਾ ਦੀ ਫਿਲਮ ਦੀ ਸ਼ੂਟਿੰਗ ਵਿੱਚ ਜਿਹੇ ਸੀਨ ਦਿਖਾਏ ਜਾ ਰਹੇ ਹਨ ਜਿੰਨ੍ਹਾਂ ਨੂੰ  ਦੇਖ ਕੇ ਮੁੜ ਪੁਰਾਣੇ ਪੰਜਾਬ ਦੀ ਯਾਦ ਆਵੇਗੀ। 

- PTC NEWS

adv-img

Top News view more...

Latest News view more...