Daughter in Law Killed Mother In Law: ਪੰਜਾਬ ’ਚ ਲਗਾਤਾਰ ਕਤਲ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਜਿਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸਵਾਲਾਂ ਦੇ ਕਟਹਿਰੇ ’ਚ ਖੜਾ ਕਰ ਦਿੱਤਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸੀ, ਇਸ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਮਾਮਲੇ ਸਬੰਧੀ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ 25 ਫਰਵਰੀ ਨੂੰ ਪੁਲਿਸ ਕੋਲ ਇੱਕ ਬਜ਼ੁਰਗ ਮਹਿਲਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਦਰਜ ਹੋਇਆ ਸੀ। ਮਾਮਲੇ ਸਬੰਧੀ ਜਦੋ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਮਰਜੀਤ ਕੌਰ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਪਰ ਮ੍ਰਿਤਕਾ ਦੇ ਸਰੀਰ ਦੇ ਜ਼ਖਮਾਂ ਨੂੰ ਦੇਖਦੇ ਹੋਏ ਪੁਲਿਸ ਨੇ ਮਾਮਲੇ ਦੀ ਜਾਂਚ ਹੋਰ ਗੰਭੀਰਤਾ ਨਾਲ ਕੀਤੀ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਬਜ਼ੁਰਗ ਮਹਿਲਾ ਦਾ ਕਤਲ ਉਸਦੀ ਨੂੰਹ ਨੇ ਹੀ ਕੀਤਾ ਸੀ। ਨੂੰਹ ਨੇ ਸੱਸ ਦਾ ਕੀਤਾ ਕਤਲਮਾਮਲੇ ਸਬੰਧੀ ਮੁਲਜ਼ਮ ਨੂੰਹ ਨੇ ਦੱਸਿਆ ਕਿ ਉਸ ਨੇ ਆਪਣੀ ਸੱਸ ਦੇ ਸਿਰ ’ਤੇ ਹਮਲਾ ਕੀਤਾ ਇਸ ਤੋਂ ਬਾਅਦ ਜਦੋਂ ਉਸਦੇ ਸਾਹ ਚੱਲ ਰਹੇ ਸੀ ਤਾਂ ਉਸ ਨੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਆਖਿਰ ’ਚ ਪ੍ਰੈਸ ਦੀ ਤਾਰ ਨੂੰ ਫੜ ਕੇ ਬਿਜਲੀ ਦਾ ਕਰੰਟ ਲਗਾ ਦਿੱਤਾ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਮੁਲਜ਼ਮ ਨੂੰਹ ਨੇ ਕਤਲ ਕਰਨ ਦੀ ਦੱਸੀ ਇਹ ਵਜਾਮੁਲਜ਼ਮ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਹੋਏ 15 ਸਾਲ ਹੋ ਗਏ ਸਨ ਪਰ ਉਸ ਦੀ ਸੱਸ ਹਮੇਸ਼ਾ ਉਸ ਨੂੰ ਤਾਅਨੇ ਮਾਰਦੀ ਰਹਿੰਦੀ ਸੀ। ਉਹ ਹਮੇਸ਼ਾ ਉਸਦੀ ਸ਼ਕਲ ਸੂਰਤ ਨੂੰ ਲੈ ਕੇ ਬੋਲਦੀ ਰਹਿੰਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ 6 ਕਿੱਲੇ ਦੀ ਜ਼ਮੀਨ ਨੂੰ ਸੱਸ ਅਤੇ ਦੋ ਮੁੰਡਿਆਂ ’ਚ ਵੰਡਿਆ ਸੀ ਜਿਸ ’ਤੇ ਉਸ ਨੂੰ ਡਰ ਸੀ ਕਿ ਉਸਦੀ ਸੱਸ ਆਪਣੀ ਹਿੱਸੇ ਦੀ ਜ਼ਮੀਨ ਨੂੰ ਆਪਣੇ ਛੋਟੇ ਮੁੰਡੇ ਨੂੰ ਦੇ ਦੇਵੇਂਗੀ ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਵੀ ਪੜ੍ਹੋ: Goindwal Jail Gangwar : ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲੇ 'ਚ ਏਡੀਜੀ ਜੇਲ੍ਹ ਦੀ ਵੱਡੀ ਕਾਰਵਾਈ, ਸਹਾਇਕ ਸੁਪਰਡੈਂਟ ਮੁਅੱਤਲ