Wed, Mar 26, 2025
Whatsapp

President Murmu Punjab Visit : ਰਾਸ਼ਟਰਪਤੀ ਦੀ ਆਮਦ ਦੇ ਚੱਲਦੇ ਪੰਜਾਬ ਦੇ ਇਸ ਹਿੱਸੇ ’ਚ ਨੋ-ਫਲਾਇੰਗ ਜ਼ੋਨ ਘੋਸ਼ਿਤ

ਰਾਸ਼ਟਰਪਤੀ ਦ੍ਰੋਪਦੀ ਮੁਰਮੂ 10 ਤੋਂ 12 ਮਾਰਚ ਤੱਕ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਕਈ ਮਹੱਤਵਪੂਰਨ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲੈਣਗੇ।

Reported by:  PTC News Desk  Edited by:  Aarti -- March 10th 2025 04:25 PM
President Murmu Punjab Visit : ਰਾਸ਼ਟਰਪਤੀ ਦੀ ਆਮਦ ਦੇ ਚੱਲਦੇ ਪੰਜਾਬ ਦੇ ਇਸ ਹਿੱਸੇ ’ਚ ਨੋ-ਫਲਾਇੰਗ ਜ਼ੋਨ ਘੋਸ਼ਿਤ

President Murmu Punjab Visit : ਰਾਸ਼ਟਰਪਤੀ ਦੀ ਆਮਦ ਦੇ ਚੱਲਦੇ ਪੰਜਾਬ ਦੇ ਇਸ ਹਿੱਸੇ ’ਚ ਨੋ-ਫਲਾਇੰਗ ਜ਼ੋਨ ਘੋਸ਼ਿਤ

 President Murmu Punjab Visit : ਭਾਰਤ ਦੇ ਰਾਸ਼ਟਰਪਤੀ ਇੰਡੀਅਨ ਸਕੂਲ ਆਫ ਬਿਜਨਸ ਆਈ.ਐਸ.ਬੀ. ਮੋਹਾਲੀ ਵਿਖੇ 11 ਮਾਰਚ 2025 ਨੂੰ ਦੌਰੇ ‘ਤੇ ਆ ਰਹੇ ਹਨ। ਦੱਸ ਦਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ 10 ਤੋਂ 12 ਮਾਰਚ ਤੱਕ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਕਈ ਮਹੱਤਵਪੂਰਨ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲੈਣਗੇ।

ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੋਮਲ ਮਿੱਤਲ, ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ‘ਦ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, 2023 (46 ਆਫ 2023) ਚੈਪਟਰ 11 (ਸੀ-ਅਰਜੈਂਟ ਕੇਸਿਸ ਆਫ ਨੁਆਸੈਂਸ ਔਰ ਅਪਰੀਹੈਂਡਿਡ ਡੇਂਜਰ) ਅਧੀਨ ਧਾਰਾ 163, (The Bharatiya Nagrik Suraksha Sanhita, 2023 (46 of 2023) Chapter XI (C-Urgent cases of nuisance or apprehended danger) u/s 163) ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਇੰਡੀਅਨ ਸਕੂਲ ਆਫ ਬਿਜਨਸ, ਮੋਹਾਲੀ ਆਲੇ ਦੁਆਲੇ ਦੇ 5 ਕਿਲੋਮੀਟਰ ਦੇ ਏਰੀਏ ‘ਤੇ ਡਰੋਨ ਉਡਾਏ ਜਾਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।


ਉਨ੍ਹਾਂ ਵੱਲੋਂ ਇਸ ਏਰੀਆ ਨੂੰ ਨੋ-ਫਲਾਇੰਗ ਜ਼ੋਨ (No flying Zone) ਵੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਏਰੀਆ ਵਿੱਚ ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਦੀ ਉਡਾਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਹੁਕਮ ਹਵਾਬਾਜ਼ੀ/ਡਿਫੈਂਸ ਵਿਭਾਗ ਵੱਲੋਂ ਪ੍ਰਵਾਨਿਤ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗਾ।

ਉਨ੍ਹਾਂ ਹੁਕਮ ਜਾਰੀ ਕਰਦਿਆ ਕਿਹਾ ਕਿ ਇਹ ਹੁਕਮ 11 ਮਾਰਚ 2025 ਨੂੰ ਉਕਤ ਏਰੀਏ ਵਿੱਚ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਸ ਹੁਕਮ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ।

- PTC NEWS

Top News view more...

Latest News view more...

PTC NETWORK