Fri, May 23, 2025
Whatsapp

Operation Sindoor ਮਗਰੋਂ ਅਲਰਟ ’ਤੇ ਪੰਜਾਬ; ਇਸ ਜ਼ਿਲ੍ਹੇ ’ਚ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ BlackOut

ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਡੀਸੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਜਿਸ ਮੁਤਾਬਿਕ ਜ਼ਿਲ੍ਹੇ ’ਚ ਬਲੈਕ ਆਊਟ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਹੇਗਾ। ਹਾਲਾਂਕਿ ਇਹ ਹੁਕਮ ਗੁਰਦਾਸਪੁਰ ਕੇਂਦਰੀ ਜੇਲ੍ਹ ਅਤੇ ਹਸਪਤਾਲਾਂ ਲਈ ਜਾਰੀ ਨਹੀਂ ਰਹਿਣਗੇ।

Reported by:  PTC News Desk  Edited by:  Aarti -- May 08th 2025 01:52 PM -- Updated: May 08th 2025 02:16 PM
Operation Sindoor ਮਗਰੋਂ ਅਲਰਟ ’ਤੇ ਪੰਜਾਬ; ਇਸ ਜ਼ਿਲ੍ਹੇ ’ਚ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ BlackOut

Operation Sindoor ਮਗਰੋਂ ਅਲਰਟ ’ਤੇ ਪੰਜਾਬ; ਇਸ ਜ਼ਿਲ੍ਹੇ ’ਚ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ BlackOut

Gurdaspur BlackOut : ਭਾਰਤ ਵੱਲੋਂ ਪਾਕਿਸਤਾਨ ਖਿਲਾਫ ਚਲਾਏ ਗਏ ਆਪਰੇਸ਼ਨ ਸਿੰਦੂਰ ਦੇ ਮਗਰੋਂ ਪੰਜਾਬ ’ਚ ਲਗਾਤਾਰ ਅਲਰਟ ਜਾਰੀ ਹੈ। ਇਸੇ ਦੇ ਚੱਲਦੇ ਗੁਰਦਾਸਪੁਰ ਜ਼ਿਲ੍ਹੇ ’ਚ 8 ਮਈ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਬਲੈਕ ਆਊਟ ਜਾਰੀ ਰਹੇਗਾ। ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਡੀਸੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਜਿਸ ਮੁਤਾਬਿਕ ਜ਼ਿਲ੍ਹੇ ’ਚ ਬਲੈਕ ਆਊਟ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਹੇਗਾ। ਹਾਲਾਂਕਿ ਇਹ ਹੁਕਮ ਗੁਰਦਾਸਪੁਰ ਕੇਂਦਰੀ ਜੇਲ੍ਹ ਅਤੇ ਹਸਪਤਾਲਾਂ ਲਈ ਜਾਰੀ ਨਹੀਂ ਰਹਿਣਗੇ।

ਹੁਕਮਾਂ ਮੁਤਾਬਿਕ ਕੇਂਦਰੀ ਜੇਲ੍ਹ ਤੇ ਹਸਪਤਾਲਾਂ  ਦੀਆਂ ਖਿੜਕੀਆਂ ਨੂੰ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਬੰਦ ਰੱਖੇ ਜਾਣਗੇ। ਨਾਲ ਹੀ ਖਿੜਕੀਆਂ ਨੂੰ ਇਸ ਸਮੇਂ ਤੱਕ ਪੂਰੀ ਤਰ੍ਹਾਂ ਨਾਲ ਕਵਰ ਵੀ ਕੀਤਾ ਜਾਵੇਗਾ ਜਿਸ ਨਾਲ ਰੋਸ਼ਨੀ ਬਿਲਕੁੱਲ ਵੀ ਬਾਹਰ ਨਾ ਆ ਸਕੇ। 

ਦੱਸ ਦਈਏ ਕਿ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਡੀਸੀ ਗੁਰਦਾਸਪੁਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਮੌਕ ਡਰਿੱਲ ਅਤੇ ਬਲੈਕ ਆਊਟ ਕੀਤਾ ਗਿਆ। ਇਸ ਦੌਰਾਨ ਕਈ ਥਾਵਾਂ ’ਤੇ ਕੁਝ ਅਵਾਜ਼ਾਂ ਵੀ ਸੁਣਨ ਨੂੰ ਮਿਲਿਆ ਅਤੇ ਕਈ ਥਾਂਈ ਮਿਸਾਇਲ ਨੂਮਾ ਚੀਜ਼ਾ ਵੀ ਬਰਾਮਦ ਹੋਈਆਂ ਹਨ। 

ਇਹ ਵੀ ਪੜ੍ਹੋ : Operation Sindoor Day 2 Live Updates : ਪੁੰਛ ਵਿਖੇ ਗੁਰੂ ਘਰ ’ਤੇ ਹੋਇਆ ਹਮਲਾ; ਹਮਲੇ ’ਚ ਜ਼ਖਮੀ ਹੋਏ 2 ਵਿਅਕਤੀਆਂ ਨੂੰ ਅੰਮ੍ਰਿਤਸਰ ਕਰਵਾਇਆ ਭਰਤੀ

- PTC NEWS

Top News view more...

Latest News view more...

PTC NETWORK