Sat, Jul 27, 2024
Whatsapp

ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਸਾਲ ਪਹਿਲਾਂ ਗਿਆ ਸੀ ਰੋਜ਼ੀ-ਰੋਟੀ ਕਮਾਉਣ

Punjabi Youth died in Canada : ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਉਸ ਦਾ ਭਰਾ ਸਾਹਿਲ ਕੰਮ 'ਤੇ ਚਲਾ ਗਿਆ ਅਤੇ ਪੁਨੀਤ ਘਰ ਵਿੱਚ ਇਕੱਲਾ ਹੀ ਸੀ। ਇਸ ਦੌਰਾਨ ਜਦੋਂ ਉਹ ਨਹਾਉਣ ਲਈ ਬਾਥਰੂਮ ਵਿੱਚ ਗਿਆ ਤਾਂ ਉੱਥੇ ਹੀ ਡਿੱਗ ਪਿਆ।

Reported by:  PTC News Desk  Edited by:  KRISHAN KUMAR SHARMA -- June 11th 2024 07:20 PM -- Updated: June 11th 2024 07:23 PM
ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਸਾਲ ਪਹਿਲਾਂ ਗਿਆ ਸੀ ਰੋਜ਼ੀ-ਰੋਟੀ ਕਮਾਉਣ

ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਸਾਲ ਪਹਿਲਾਂ ਗਿਆ ਸੀ ਰੋਜ਼ੀ-ਰੋਟੀ ਕਮਾਉਣ

Punjabi Youth died in Canada : ਕੈਨੇਡਾ ਤੋਂ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਕੈਲਗਰੀ ਸੂਬੇ ਵਿੱਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਪੁਨੀਤ ਸ਼ਰਮਾ ਪਿੱਛੋਂ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਨੀਤ ਨਵਾਂਸ਼ਹਿਰ ਦੇ ਕਸਬਾ ਮੁਕੰਦਪੁਰ ਦਾ ਰਹਿਣ ਵਾਲਾ ਸੀ, ਜੋ ਕਰੀਬ ਇੱਕ ਸਾਲ ਪਹਿਲਾਂ ਵਿਦੇਸ਼ ਕੈਨੇਡਾ ਵਿਖੇ ਰੋਜੀ-ਰੋਟੀ ਕਮਾਉਣ ਵਾਸਤੇ ਆਪਣੇ ਵੱਡੇ ਭਰਾ ਸਾਹਿਲ ਸ਼ਰਮਾ ਕੋਲ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਉਸ ਦਾ ਭਰਾ ਸਾਹਿਲ ਕੰਮ 'ਤੇ ਚਲਾ ਗਿਆ ਅਤੇ ਪੁਨੀਤ ਘਰ ਵਿੱਚ ਇਕੱਲਾ ਹੀ ਸੀ। ਇਸ ਦੌਰਾਨ ਜਦੋਂ ਉਹ ਨਹਾਉਣ ਲਈ ਬਾਥਰੂਮ ਵਿੱਚ ਗਿਆ ਤਾਂ ਉੱਥੇ ਹੀ  ਡਿੱਗ ਪਿਆ।


ਜਦੋਂ ਸਾਹਿਲ ਘਰ ਵਾਪਸ ਆਇਆ ਤਾਂ ਉਸਨੇ ਘਰ ਦਾ ਗੇਟ ਖੜਕਾਇਆ ਪਰ ਗੇਟ ਨਾ ਖੋਲ੍ਹਣ 'ਤੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਲਿਆ ਅਤੇ ਦੇਖਿਆ ਕਿ ਪੁਨੀਤ ਬਾਥਰੂਮ ਵਿੱਚ ਡਿੱਗਿਆ ਪਿਆ ਸੀ। ਉਨ੍ਹਾਂ ਤੁਰੰਤ ਮੈਡੀਕਲ ਸਹਾਇਤਾ ਲਈ ਡਾਕਟਰਾਂ ਨੂੰ ਲਿਆਂਦਾ ਗਿਆ, ਪਰ ਡਾਕਟਰਾਂ ਨੇ ਪੁਨੀਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਨੀਤ ਦਾ ਅੰਤਿਮ ਸੰਸਕਾਰ ਸ਼ੁਕਰਵਾਰ ਨੂੰ ਕਨੇਡਾ ਕੈਲਗਰੀ ਵਿਖੇ ਕੀਤਾ ਜਾਵੇਗਾ I

- PTC NEWS

Top News view more...

Latest News view more...

PTC NETWORK