Rain In Punjab: ਕਿਸਾਨਾਂ ਲਈ ਆਫ਼ਤ ਬਣਿਆ ਬੇਮੌਸਮੀ ਮੀਂਹ, ਵਪਾਰ ਪਿਆ ਮੰਦਾ
ਮਨਿੰਦਰ ਮੋਂਗਾ (ਅੰਮ੍ਰਿਤਸਰ, 1 ਅਪ੍ਰੈਲ): ਪੰਜਾਬ ’ਚ ਬੀਤੇ ਦਿਨ ਪਏ ਮੀਂਹ ਕਾਰਨ ਜਿੱਥੇ ਮੌਸਮ ਕਾਫੀ ਸੁਹਾਵਨਾ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਮੀਂਹ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਖਰਾਬ ਕਰ ਦਿੱਤਾ ਹੈ। ਨਾਲ ਹੀ ਮੀਂਹ ਕਾਰਨ ਵਪਾਰ ਵੀ ਕਾਫੀ ਮੰਦਾ ਪੈ ਗਿਆ ਹੈ।
ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮੌਸਮ ’ਚ ਕਾਫੀ ਤਬਦੀਲੀ ਦੇਖਣ ਨੂੰ ਮਿਲੀ। ਇਸ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਦੂਜੇ ਪਾਸੇ ਖਾਸਕਰ ਛੁੱਟੀਆਂ ਮਨਾਉਣ ਲਈ ਬਾਹਰੋਂ ਆ ਰਹੇ ਸੈਲਾਨੀਆਂ ਲਈ ਇਸ ਸਮੇਂ ਅੰਮਿਤਸਰ ਵਿੱਚ ਸ਼ਿਮਲੇ ਵਰਗਾ ਮਾਹੌਲ ਬਣਿਆ ਹੋਇਆ ਹੈ।
ਪਰ ਜੇਕਰ ਗਲ ਕਰੀਏ ਦੇਸ਼ ਦੇ ਅੰਨਦਾਤਾ ਕਿਸਾਨ ਦੀ ਤਾਂ ਇਹ ਪਿਛਲ਼ੇ ਕੁੱਝ ਦਿਨਾਂ ਤੋਂ ਪੈ ਰਿਹਾ ਮੀਂਹ ਆਫ਼ਤ ਬਣਿਆ ਹੋਇਆ ਹੈ, ਪੁੱਤਾ ਵਾਂਗ ਪਾਲੀ ਫ਼ਸਲ ਬਰਸਾਤ ਕਾਰਣ ਤਬਾਹ ਹੋ ਗਈ ਹੈ। ਕਿਸਾਨਾਂ ਨੂੰ ਜੋ ਆਮਦਨ ਫਸਲ ਤੋਂ ਹੋਣ ਦੀ ਉਮੀਦ ਸੀ ਉਹ ਦਬ ਗਈ ਹੈ।
ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ। ਉੱਥੇ ਹੀ ਲੋਕਾਂ ਦਾ ਕਹਿਣਾ ਸੀ ਕਿ ਲਗਾਤਾਰ ਬਰਸਾਤ ਹੋਣ ਕਰਕੇ ਵਪਾਰ ਨੂੰ ਵੀ ਕਾਫੀ ਮੰਦਾ ਪਿਆ ਹੋਇਆ ਹੈ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।
- PTC NEWS