ਆਰ.ਟੀ.ਏ. ਦਫ਼ਤਰ ਦੀ ਪਾਰਕਿੰਗ 'ਚ ਮਾਂ-ਧੀ ਨਾਲ ਕੁੱਟਮਾਰ
ਜਲੰਧਰ : ਅੱਜ ਜਲੰਧਰ ਦੇ ਬੱਸ ਸਟੈਂਡ ਨੇੜੇ ਆਰ.ਟੀ.ਏ ਦਫ਼ਤਰ 'ਚ ਭਾਰੀ ਹੰਗਾਮਾ ਹੋ ਗਿਆ। ਪਾਰਕਿੰਗ 'ਚ ਮਾਂ ਅਤੇ ਉਸ ਦੀ ਬੇਟੀ ਉਪਰ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਟੈਸਟ ਡਰਾਈਵ ਦੇਣ ਆਏ ਸਨ। ਇੰਨਾ ਹੀ ਨਹੀਂ ਉੱਥੇ ਇਕ ਔਰਤ ਤੇ ਇਕ ਵਿਅਕਤੀ ਨੇ ਮਾਂ-ਧੀ ਦੀ ਕੁੱਟਮਾਰ ਵੀ ਕੀਤੀ।
ਜਾਣਕਾਰੀ ਦਿੰਦਿਆਂ ਜੋਤੀ ਨੇ ਦੱਸਿਆ ਕਿ ਉਹ ਆਰ.ਟੀ.ਏ ਦਫ਼ਤਰ 'ਚ ਟੈਸਟ ਡਰਾਈਵ ਲਈ ਆਈ ਸੀ। ਜਿੱਥੇ ਪਾਰਕਿੰਗ ਦੇ ਪੈਸੇ ਮੰਗੇ ਤਾਂ ਉਨ੍ਹਾਂ ਨੇ 10 ਫੜਾਏ। ਉਸ ਤੋਂ ਬਾਅਦ ਉਨ੍ਹਾਂ ਪੂਰੀ ਰਕਮ ਅਦਾ ਕਰ ਦਿੱਤੀ ਪਰ ਉੱਥੇ ਮੌਜੂਦ ਇਕ ਔਰਤ ਨੇ ਪਹਿਲਾਂ ਤਾਂ ਦੂਰੋਂ ਹੀ ਥੱਪੜ ਮਾਰਨ ਦਾ ਇਸ਼ਾਰਾ ਕੀਤਾ। ਜਦੋਂ ਉਕਤ ਔਰਤ ਨੂੰ ਪੁੱਛਿਆ ਗਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹੋ ਤਾਂ ਉਸਨੇ ਕਿਹਾ, ਮੈਂ ਸਿਰਫ ਇਸ਼ਾਰਾ ਨਹੀਂ ਕਰਾਂਗੀ, ਮੈਂ ਥੱਪੜ ਵੀ ਮਾਰਾਂਗੀ। ਜਦੋਂ ਉਸ ਨੂੰ ਇਸ ਥੱਪੜ ਬਾਰੇ ਪੁੱਛਿਆ ਗਿਆ ਤਾਂ ਉਕਤ ਔਰਤ ਨੇ ਪਹਿਲਾਂ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਦੇਖ ਕੇ ਉਸ ਦੀ ਲੜਕੀ ਆ ਰਹੀ ਸੀ। ਇਸ ਮਗਰੋਂ ਇਕ ਹੋਰ ਵਿਅਕਤੀ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਬਚਾਅ ਕਰਵਾਇਆ। ਉਨ੍ਹਾਂ ਨੇ ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਪਰ ਉਸ ਨੇ ਇਕ ਵਾਰ ਵੀ ਮੁਆਫ਼ੀ ਨਹੀਂ ਮੰਗੀ ਸਗੋਂ ਉਸ ਨੇ ਆਪਣਾ ਹੰਕਾਰ ਦਿਖਾਉਣਾ ਸ਼ੁਰੂ ਕਰ ਦਿੱਤਾ। ਜੋਤੀ ਦੀ ਬੇਟੀ ਨੇ ਦੱਸਿਆ ਕਿ ਜਲੰਧਰ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜਿਸ ਕਾਰਨ ਇੱਥੋਂ ਦਾ ਨੌਜਵਾਨ ਸ਼ਹਿਰ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਕਿਉਂਕਿ ਇੱਥੇ ਰਹਿਣਾ ਹੁਣ ਖ਼ਤਰੇ ਤੋਂ ਖਾਲੀ ਨਹੀਂ ਰਿਹਾ।
ਇਹ ਵੀ ਪੜ੍ਹੋ : HC ਵੱਲੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਗੁਰਮੀਤ ਸਿੰਘ ਦੀ ਪਟੀਸ਼ਨ 'ਤੇ ਮੁੜ ਗੌਰ ਕਰਨ ਦੇ ਹੁਕਮ
ਇਸ ਮਾਮਲੇ ਸਬੰਧੀ ਚੌਕੀ ਬੱਸ ਸਟੈਂਡ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਔਰਤ ਦੇ ਪੱਖ ਤੋਂ ਸ਼ਿਕਾਇਤ ਮਿਲੀ ਹੈ। ਅਸੀਂ ਇਸ ਸ਼ਿਕਾਇਤ ਨੂੰ ਦਰਜ ਕਰਕੇ ਜਾਂਚ ਕਰਾਂਗੇ, ਜਾਂਚ ਤੋਂ ਬਾਅਦ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
- PTC NEWS