ਸਲਮਾਨ ਖ਼ਾਨ ’ਤੇ ਸਾਬਕਾ ਪ੍ਰੇਮਿਕਾ ਨੇ ਲਾਏ ਗੰਭੀਰ ਇਲਜ਼ਾਮ, ਪਰ ਕੀਤੀ ਪੋਸਟ ਡਿਲੀਟ
Ex-girlfriend Somi Ali accuses Salman Khan: ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਨੇ ਬਿਨਾਂ ਨਾਂ ਲਏ ਉਨ੍ਹਾਂ ’ਤੇ ਵੱਡਾ ਇਲਜ਼ਾਮ ਲਗਾਇਆ ਹੈ। ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਸੋਮੀ ਅਲੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਸਲਮਾਨ ਖ਼ਾਨ ਦੀ ਖੁਦ ਨਾਲ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ ਦੇ ਨਾਲ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਸ਼ਰੀਰਕ ਸ਼ੋਸ਼ਣ ਕੀਤਾ ਗਿਆ ਹੈ। ਹਾਲਾਂਕਿ ਇਸ ਪੋਸਟ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਹਟਾ ਲਿਆ ਹੈ।
ਇਹ ਲਿਖਿਆ ਸੀ ਅਦਾਕਾਰਾ ਨੇ ਪੋਸਟ ’ਚ
ਅਦਾਕਾਰਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਅਜੇ ਬਹੁਤ ਕੁਝ ਹੋਵੇਗਾ। ਮੇਰੇ ਸ਼ੋਅ ਨੂੰ ਭਾਰਤ ਵਿੱਚ ਬੈਨ ਲਗਵਾ ਦਿੱਤਾ ਅਤੇ ਫਿਰ ਵਕੀਲਾਂ ਕੋਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ। ਤੁਸੀਂ ਇੱਕ ਬੁਜ਼ਦਿਲ ਹੋ। ਜੇਕਰ ਤੁਸੀਂ ਮੈਨੂੰ ਵਕੀਲਾਂ ਤੋਂ ਡਰ ਦਿਖਾਓਗੇ ਤਾਂ ਉਹ ਵੀ ਆਪਣੀ ਸੁਰੱਖਿਆ ਵਿੱਚ 50 ਵਕੀਲ ਖੜਾ ਕਰ ਦੇਵੇਗੀ। ਉਹ ਵੀ ਮੈਨੂੰ ਸਿਗਰੇਟ ਨਾਲ ਸੜਾਉਣ ਅਤੇ ਸ਼ਰੀਰਕ ਸ਼ੋਸ਼ਣ ਤੋਂ ਬਚਾਉਣਗੇ ਜੋ ਤੂੰ ਮੇਰੇ ਨਾਲ ਸਾਲਾਂ ਤੋਂ ਕਰਦਾ ਆਇਆ ਹੈ।
ਇਸ ਤੋਂ ਇਲਾਵਾ ਅਦਾਕਾਰਾ ਸੋਮੀ ਅਲੀ ਉਨ੍ਹਾਂ ਅਦਾਕਾਰ ਅਤੇ ਅਦਾਕਾਰਾ ਉੱਤੇ ਵੀ ਭੜਕੀ ਜੋ ਕਿ ਉਸ ਤਰ੍ਹਾਂ ਦੇ ਆਦਮੀ ਨੂੰ ਸਪੋਰਟ ਕਰਦੇ ਸਨ। ਨਾਲ ਹੀ ਕਿਹਾ ਕਿ ਇਹ ਹੁਣ ਜੰਗ ਕਰਨ ਦਾ ਸਮਾਂ ਹੈ। ਆਪਣੀ ਇਸ ਪੋਸਟ ਦੇ ਨਾਲ ਅਦਾਕਾਰਾ ਨੇ ਖੁਦ ਨਾਲ ਸਲਮਾਨ ਖਾਨ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਬਿਨਾਂ ਕਹੇ ਸਲਮਾਨ ਖਾਨ ਉੱਤੇ ਨਿਸ਼ਾਨਾ ਸਾਧਿਆ ਹੈ।
ਕਾਬਿਲੇਗੌਰ ਹੈ ਕਿ ਅਦਾਕਾਰਾ ਸੋਮੀ ਅਲੀ ਇੱਕ ਅਦਾਕਾਰਾ ਹੋਣ ਦੇ ਨਾਲ ਨਾਲ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਰਹਿ ਚੁੱਕੀ ਹੈ। ਦੋਹਾਂ ਦਾ ਰਿਸ਼ਤਾ ਤਾਂ ਲੰਬੇ ਸਮੇਂ ਤੱਕ ਨਹੀਂ ਚੱਲ ਪਾਇਆ ਸੀ ਪਰ ਦੋਹਾਂ ਦੇ ਅਫੇਅਰ ਦੀਆਂ ਚਰਚਾਵਾਂ ਅੱਜ ਵੀ ਹੁੰਦੀਆਂ ਹਨ। ਹਾਲਾਂਕਿ ਹੁਣ ਦੋਹਾਂ ਵਿਚਾਲੇ ਕਾਫੀ ਦੂਰੀਆਂ ਆ ਚੁੱਕੀਆਂ ਹਨ।
ਇਹ ਵੀ ਪੜੋ: ਈਡੀ ਦੇ ਦਫ਼ਤਰ ਪੁੱਜੀ ਨੋਰਾ ਫਤੇਹੀ, ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਸੀ ਨਾਮ
- PTC NEWS