SC ਨੇ ਗਿਆਨਵਾਪੀ ਮਸਜਿਦ ਦੇ ASI ਸਰਵੇਖਣ 'ਤੇ ਲਗਾਈ ਰੋਕ, ਜਾਣੋਂ 353 ਸਾਲ ਪੁਰਾਣੇ ਗਿਆਨਵਾਪੀ ਮਾਮਲੇ ਬਾਰੇ
Gyanvapi mosque case: ASI ਦੀ ਇੱਕ ਟੀਮ ਨੇ ਸੋਮਵਾਰ ਸਵੇਰੇ 7 ਵਜੇ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਅਨੁਸਾਰ ਗਿਆਨਵਾਪੀ ਕੰਪਲੈਕਸ ਦਾ ਸਰਵੇਖਣ ਸ਼ੁਰੂ ਕੀਤਾ। ਏ.ਐੱਸ.ਆਈ ਦੀ ਬਾਹਰੀ ਟੀਮ ਸਰਵੇਖਣ ਕਰਨ ਲਈ ਐਤਵਾਰ ਨੂੰ ਵਾਰਾਣਸੀ ਪਹੁੰਚੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੇ ਸਬੰਧਤ ਧਿਰਾਂ ਨਾਲ ਤਾਲਮੇਲ ਮੀਟਿੰਗ ਵੀ ਕੀਤੀ। ਸੁਪਰੀਮ ਕੋਰਟ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਦੇ ਨਾਲ ਲੱਗਦੇ ਮਸਜਿਦ ਕੰਪਲੈਕਸ ਦੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ) ਦੇ ਸਰਵੇਖਣ ਲਈ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ 21 ਜੁਲਾਈ ਦੇ ਆਦੇਸ਼ ਦੇ ਵਿਰੁੱਧ ਗਿਆਨਵਾਪੀ ਮਸਜਿਦ ਪ੍ਰਬੰਧਕ ਕਮੇਟੀ ਦੁਆਰਾ ਦਾਇਰ ਇੱਕ ਮਾਣਹਾਨੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕਰਦਿਆਂ ASI ਸਰਵੇਖਣ ਤੇ ਰੋਕ ਲਗਾ ਦਿੱਤੀ ਹੈ। 21 ਜੁਲਾਈ ਨੂੰ ਜ਼ਿਲ੍ਹਾ ਜੱਜ ਡਾ: ਅਜੇ ਕ੍ਰਿਸ਼ਨਾ ਨੇ ਸੀਲ ਕੀਤੇ ਗੋਦਾਮ ਨੂੰ ਛੱਡ ਕੇ ਗਿਆਨਵਾਪੀ ਕੈਂਪਸ ਵਿੱਚ ਸਰਵੇਖਣ ਕਰਵਾਉਣ ਦੇ ਹੁੱਕਮ ਦਿੱਤੇ ਸਨ। ਅੱਜ ਸਰਵੇਖਣ ਕਰਨ ਵਾਲੀਆਂ ਚਾਰ ਟੀਮਾਂ ਵਿੱਚ 43 ਮੈਂਬਰ ਅਤੇ 4 ਵਕੀਲ ਪਹੁੰਚੇ ਸਨ।
ਕੀ ਹੈ ਪੂਰਾ ਮਾਮਲਾ:
ਦਰਅਸਲ, ਅਗਸਤ 2021 ਵਿੱਚ, ਪੰਜ ਔਰਤਾਂ ਨੇ ਵਾਰਾਣਸੀ ਦੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੇ ਸਾਹਮਣੇ ਇੱਕ ਮੁਕੱਦਮਾ ਦਾਇਰ ਕੀਤਾ ਸੀ। ਮਹਿਲਾਵਾਂ ਦੇ ਔਰਤਾਂ ਦੀ ਪਟੀਸ਼ਨ 'ਤੇ ਜੱਜ ਰਵੀ ਕੁਮਾਰ ਦਿਵਾਕਰ ਨੇ ਮਸਜਿਦ ਦੇ ਅਹਾਤੇ ਦਾ ਐਡਵੋਕੇਟ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਹੁਕਮਾਂ 'ਤੇ ਪਿਛਲੇ ਸਾਲ ਤਿੰਨ ਦਿਨ ਇਹ ਸਰਵੇਖਣ ਕੀਤਾ ਗਿਆ ਸੀ।, ਸਰਵੇਖਣ ਤੋਂ ਬਾਅਦ ਹਿੰਦੂ ਸਰਵੇਖਣ ਤੋਂ ਬਾਅਦ ਹਿੰਦੂ ਪੱਖ ਨੇ ਇੱਥੇ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਹੈ। ਦਾਅਵਾ ਕੀਤਾ ਗਿਆ ਸੀ ਕਿ ਮਸਜਿਦ ਦੇ ਬਾਥਰੂਮ ਵਿੱਚ ਇੱਕ ਸ਼ਿਵਲਿੰਗ ਹੈ। ਹਾਲਾਂਕਿ ਮੁਸਲਿਮ ਪੱਖ ਨੇ ਕਿਹਾ ਕਿ ਇਹ ਫੁਆਰਾ ਹੈ ਜੋ ਕਿ ਹਰ ਮਸਜਿਦ ਵਿੱਚ ਹੁੰਦਾ ਹੈ।
ਇਸ ਤੋਂ ਬਾਅਦ ਹਿੰਦੂ ਪੱਖ ਨੇ ਵਿਵਾਦਿਤ ਜਗ੍ਹਾ ਨੂੰ ਸੀਲ ਕਰਨ ਦੀ ਮੰਗ ਕੀਤੀ। ਸੈਸ਼ਨ ਕੋਰਟ ਨੇ ਇਸ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਸਨ। ਮੁਸਲਿਮ ਪੱਖ ਨੇ ਇਸ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ.ਸੁਪਰੀਮ ਕੋਰਟ ਨੇ ਕੇਸ ਨੂੰ ਜ਼ਿਲ੍ਹਾ ਜੱਜ ਕੋਲ ਟਰਾਂਸਫਰ ਕਰ ਦਿੱਤਾ ਸੀ ਅਤੇ ਮੁਕੱਦਮੇ ਦੀ ਸਾਂਭ-ਸੰਭਾਲ 'ਤੇ ਨਿਯਮਤ ਸੁਣਵਾਈ ਕਰਨ ਦਾ ਹੁਕਮ ਦਿੱਤਾ ਸੀ
ਮੁਸਲਿਮ ਪੱਖ ਦੀ ਤਰਫੋਂ ਇਹ ਦਲੀਲ ਦਿੱਤੀ ਗਈ ਸੀ ਕਿ ਇਸ ਵਿਵਸਥਾ ਦੇ ਅਨੁਸਾਰ ਅਤੇ ਪੂਜਾ ਸਥਾਨ ਐਕਟ, 1991 ਦੇ ਸੰਦਰਭ ਵਿੱਚ, ਇਹ ਮੁਕੱਦਮਾ ਬਰਕਰਾਰ ਨਹੀਂ ਹੈ।ਇਸ ਲਈ ਇਸ ਨੂੰ ਸੁਣਿਆ ਨਹੀਂ ਜਾ ਸਕਦਾ। ਹਾਲਾਂਕਿ ਅਦਾਲਤ ਨੇ ਇਸ ਨੂੰ ਬਰਕਰਾਰ ਰੱਖਣ ਯੋਗ ਮੰਨਿਆ।
ਕੀ ਹੈ ਵਿਵਾਦ ਦੀ ਜੜ੍ਹ:
ਕਾਸ਼ੀ ਵਿਸ਼ਵ ਮੰਦਿਰ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗਿਆਨਵਾਪੀ ਮਸਜਿਦ ਦਾ ਵਿਵਾਦ ਕਾਫੀ ਹੱਦ ਤੱਕ ਅਯੋਦਿਆ ਵਿਵਾਦ ਨਾਲ ਮਿਲਦਾ ਜੁਲਦਾ ਹੈ, ਹਾਲਾਕਿ ਹਿੰਦੂ ਪੱਖ ਦਾ ਕਹਿਣਾ ਹੈ ਕਿ 1669 ਦੇ ਵਿੱਚ ਮੁਗ਼ਲ ਸ਼ਾਸਕ ਔਰੰਗਜ਼ੇਬ ਨੇ ਇੱਥੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਤੋੜ ਕੇ ਗਿਆਨਵਾਪੀ ਮਸਜਿਦ ਬਣਾਈ ਸੀ। ਹਿੰਦੂ ਪੱਖ ਦੇ ਦਾਅਵੇ ਦੇ ਮੁਤਾਬਿਕ ਉਹ 1670 ਤੋਂ ਇਸ ਲਈ ਲੜਾਈ ਲੜ੍ਹ ਰਹੇ ਹਨ।
- PTC NEWS