ਲਾਲ ਸੁਰਖ਼ ਲਹਿੰਗੇ 'ਚ ਆਈ ਨਜ਼ਰ ਸੀਮਾ ਹੈਦਰ; ਇਸ ਤਰ੍ਹਾਂ ਮਨਾਇਆ ਕਰਵਾਚੋਥ ਦਾ ਤਿਉਹਾਰ
Seema Haidar Karva chauth: ਜਿੱਥੇ ਪੂਰੇ ਭਾਰਤ ਵਿੱਚ ਕਰਵਾ ਚੌਥ ਦਾ ਤਿਉਹਾਰ ਪੂਰੇ ਚਾਂਵਾ ਨਾਲ ਮਨਾਇਆ ਗਿਆ। ਉੱਥੇ ਹੀ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਨੇ ਵੀ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਿਆ। ਸੁਰਖੀਆਂ 'ਚ ਰਹਿਣ ਵਾਲੀ ਸੀਮਾ ਹੈਦਰ ਨੇ ਵੀ ਆਪਣੇ ਪਤੀ ਸਚਿਨ ਦੀ ਲੰਬੀ ਉਮਰ ਲਈ ਕਰਵਾ ਚੌਥ 'ਤੇ ਵਰਤ ਰੱਖਿਆ।
ਲਗਾਤਾਰ ਸ਼ੋਸਲ ਮੀਡੀਆ 'ਤੇ ਵਾਇਰਲ ਇਸ ਜੋੜੇ ਨੂੰ ਵੇਖਣ ਦੇ ਲਈ ਇਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸੁਕ ਰਹਿੰਦੇ ਹਨ। ਬੀਤੇ ਦਿਨੀ ਸੀਮਾ ਹੈਦਰ ਨੇ ਵੀ ਇੱਕ ਪੋਸਟ ਰਾਹੀਂ ਆਪਣੀ ਅਤੇ ਆਪਣੇ ਪਤੀ ਦੀ ਵੀਡੀਓ ਸਾਂਝੀ ਕੀਤੀ। ਜਿਸ 'ਚ ਸੀਮਾ ਦੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਨਜ਼ਰ ਆ ਰਿਹਾ ਹੈ ਜਦਕਿ ਸਚਿਨ ਚਿੱਟੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ 'ਚ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਕਰਵਾ ਚੌਥ 'ਤੇ ਸੀਮਾ ਦੇ ਪਤੀ ਸਚਿਨ ਨੇ ਬੜੇ ਹੀ ਰੋਮਾਂਟਿਕ ਅੰਦਾਜ਼ ਵਿੱਚ ਉਸਨੂੰ ਮੰਗਲਸੂਤਰ ਪਹਿਣਾਇਆ ਜਿਸਤੋਂ ਬਾਅਦ ਸੀਮਾ ਨੇ ਆਪਣੇ ਪਤੀ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲਿਆ।
- PTC NEWS