Fri, May 3, 2024
Whatsapp

Patiala Chocolate News: ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਮਿਲ ਰਹੀਆਂ ਹਨ ਧਮਕੀਆਂ- ਦੁਕਾਨਦਾਰ

ਇਸ ਮਾਮਲੇ ’ਚ ਹੁਣ ਦੁਕਾਨਦਾਰ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਕਿਹਾ ਕਿ ਜਿਸ ਦਿਨ ਇਹ ਵਾਕਿਆ ਹੋਇਆ ਹੈ ਉਸ ਦਿਨ ਉਹ ਆਪ ਦੁਕਾਨ ਦੇ ਵਿੱਚ ਮੌਜੂਦ ਨਹੀਂ ਸੀ

Written by  Aarti -- April 23rd 2024 02:47 PM
Patiala Chocolate News: ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਮਿਲ ਰਹੀਆਂ ਹਨ ਧਮਕੀਆਂ- ਦੁਕਾਨਦਾਰ

Patiala Chocolate News: ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਮਿਲ ਰਹੀਆਂ ਹਨ ਧਮਕੀਆਂ- ਦੁਕਾਨਦਾਰ

Patiala Chocolate News: ਪਟਿਆਲਾ 'ਚ ਕੇਕ ਖਾਣ ਕਾਰਨ 10 ਸਾਲਾ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਹੁਣ ਚਾਕਲੇਟ ਖਾਣ ਕਾਰਨ ਡੇਢ ਸਾਲ ਦੀ ਬੱਚੀ ਦੀ ਸਿਹਤ ਵਿਗੜ ਗਈ। ਦਰਅਸਲ ਲੜਕੀ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਆਪਣੇ ਪਰਿਵਾਰ ਨਾਲ ਪਟਿਆਲਾ ਵਿਖੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਸੀ।

ਦੱਸ ਦਈਏ ਕਿ ਇੱਕ ਪਾਸੇ ਜਿੱਥੇ ਸਿਹਤ ਵਿਭਾਗ ਵੱਲੋਂ ਦੁਕਾਨ ’ਤੇ ਛਾਪਾ ਮਾਰਿਆ ਗਿਆ ਉੱਥੇ ਹੀ ਦੂਜੇ ਪਾਸੇ ਲੋਕਾਂ ਵੱਲੋਂ ਦੁਕਾਨ ਅੱਗੇ ਧਰਨਾ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 


ਇਸ ਮਾਮਲੇ ’ਚ ਹੁਣ ਦੁਕਾਨਦਾਰ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਕਿਹਾ ਕਿ ਜਿਸ ਦਿਨ ਇਹ ਵਾਕਿਆ ਹੋਇਆ ਹੈ ਉਸ ਦਿਨ ਉਹ ਆਪ ਦੁਕਾਨ ਦੇ ਵਿੱਚ ਮੌਜੂਦ ਨਹੀਂ ਸੀ ਉਹ ਆਪਣੀ ਥਾਂ ’ਤੇ ਕਾਊਂਟਰ ਦੇ ਉੱਪਰ ਆਪਣੇ ਪਿਤਾ ਨੂੰ ਬਿਠਾ ਕੇ ਗਿਆ ਸੀ। 

ਦੁਕਾਨਦਾਰ ਨੇ ਅੱਗੇ ਦੱਸਿਆ ਕਿ ਜਿਸ ਦਿਨ ਇਹ ਮਾਮਲਾ ਹੋਇਆ ਕਿ ਚਾਕਲੇਟ ਖਾਨ ਨਾਲ ਇੱਕ ਬੱਚੀ ਬਿਮਾਰ ਹੋ ਗਈ ਹੈ ਤਾਂ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਫੋਟੋ ਕਾਪੀ ਲੈ ਕੇ ਆਉਂਦੀ ਗਈ ਤਾਂ ਸਮਾਨ ਸਾਡੀ ਦੁਕਾਨ ਦੇ ਉਪਰੋਂ ਨਹੀਂ ਗਿਆ ਇਨਾ ਆਰੋਪਾਂ ਨੂੰ ਨਕਾਰਦੇ ਹੋਏ ਦੁਕਾਨਦਾਰ ਨੇ ਇਹ ਵੀ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਾਡੀ ਦੁਕਾਨ ਦੇ ਪਿੱਛੇ ਪਿਆ ਐਕਸਪਾਇਰ ਸਮਾਨ ਜੋ ਅਸੀਂ ਕੰਪਨੀ ਨੂੰ ਵਾਪਸ ਭੇਜਣਾ ਸੀ ਉਸ ਨੂੰ ਲਿਆ ਕੇ ਲੋਕਾਂ ਦੇ ਸਾਹਮਣੇ ਸਿਹਤ ਵਿਭਾਗ ਦੇ ਸਾਹਮਣੇ ਅਤੇ ਪੁਲਿਸ ਦੇ ਸਾਹਮਣੇ ਦਿਖਾਇਆ ਗਿਆ।  

ਦੁਕਾਨ ਦਾ ਮਾਲਕ ਇਹ ਵੀ ਇਲਜ਼ਾਮ ਲਗਾ ਰਿਹਾ ਹੈ ਕਿ ਜਿਹੜੇ ਬੰਦੇ ਹੁਣ ਉਹਨਾਂ ਦੀ ਦੁਕਾਨ ਦੇ ਬਾਹਰ ਧਰਨਾ ਦੇ ਰਹੇ ਹਨ ਉਹਨਾਂ ਵੱਲੋਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਉਸਦੇ ਨਾਲ ਬੈਠ ਕੇ ਉਸਨੂੰ ਸਮਝੌਤਾ ਕਰਨ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ।  

ਦੁਕਾਨ ਮਾਲਕ ਦਾ ਕਹਿਣਾ ਹੈ ਕਿ ਜੇ ਮੇਰੇ ਦੁਕਾਨ ਦੇ ਉੱਪਰ ਕੋਈ ਐਕਸਪਾਇਰਡ ਸਮਾਨ ਮਿਲਿਆ ਹੈ ਤਾਂ ਉਸਦੀ ਜੋ ਵੀ ਸਿਹਤ ਵਿਭਾਗ ਵੱਲੋਂ ਜੁਰਮਾਨਾ ਲਗਾਇਆ ਜਾਵੇਗਾ ਜਾਂ ਜੋ ਵੀ ਮੇਰੇ ’ਤੇ ਕਾਰਵਾਈ ਕੀਤੀ ਜਾਵੇਗੀ ਮੈਂ  ਉਸ ਜੁਰਮਾਨੇ ਨੂੰ ਜਾਂ ਉਸ ਸਜ਼ਾ ਨੂੰ ਭੁਗਤਾਂਗਾ। 

ਜਦੋਂ ਇਹ ਮਾਮਲਾ ਪੰਜਾਬ ਦੇ ਸਿਹਤ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਵਿੱਚ ਪਹਿਲਾਂ ਵੀ ਅਜਿਹੇ ਮਾਮਲਿਆਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ। ਉਸਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। 

ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪਨੀਰ ਮਾਮਲੇ ਦੇ ਵਿੱਚ ਉਹਨਾਂ ਨੇ ਅਧਿਕਾਰੀ ਦੇ ਉੱਪਰ ਬਣਦੀ ਕਾਰਵਾਈ ਕੀਤੀ ਗਈ ਸੀ ਤੇ ਦੂਜੇ ਪਾਸੇ ਕੇਕ ਖਾਣ ਨਾਲ ਇੱਕ 10 ਸਾਲ ਦੀ ਲੜਕੀ ਦੀ ਮੌਤ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਸ਼ੀਆਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ, ਪਰ ਜੋ ਵੀ ਐਕਸਪਾਇਰਡ ਸਮਾਨ ਖਾਇਆ ਜਾਂਦਾ ਹੈ ਉਸ ਦਾ ਅਸਰ ਕੁਝ ਸਮੇਂ ਰਹਿੰਦਾ ਹੈ ਉਸਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ। 

ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ; ਗਰਮੀ ਤੋਂ ਮਿਲੀ ਰਾਹਤ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

- PTC NEWS

Top News view more...

Latest News view more...