Tarn Taran ਪੁਲਿਸ ਨੇ ਐਨਕਾਉਂਟਰ ਦੌਰਾਨ ਫਾਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Tarn Taran News : ਤਰਨਤਾਰਨ ਪੁਲਿਸ ਨੇ ਬੀਤੀ ਰਾਤ ਐਨਕਾਉਂਟਰ ਦੌਰਾਨ ਫੋਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਨਸ਼ਾ ਤਸਕਰਾਂ ਵੱਲੋਂ ਪੁਲਿਸ 'ਤੇ ਗੋਲੀ ਚਲਾਈ ਗਈ ਪਰ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਦੀ ਲੱਤ ਵਿੱਚ ਗੋਲੀ ਲੱਗੀ। ਗੋਲੀ ਲੱਗਣ ਕਾਰਨ ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਹੈ।
ਜ਼ਖ਼ਮੀ ਨਸ਼ਾ ਤਸਕਰ ਦੀ ਅਵਤਾਰ ਸਿੰਘ ਬਾਬਾ ਵਾਸੀ ਸੁਰਸਿੰਘ ਅਤੇ ਦੂਜੇ ਦੀ ਜੱਜਪ੍ਰੀਤ ਸਿੰਘ ਵੱਜੋਂ ਪਹਿਚਾਣ ਹੋਈ ਹੈ। ਪੁਲਿਸ ਨੇ ਨਸ਼ਾ ਤਸਕਰ ਕੋਲੋਂ ਕੀਤੀ 770 ਗ੍ਰਾਮ ਹੈਰੋਇਨ ਡਰੱਗ ਮਨੀ ਅਤੇ ਕੰਡਾ ਵੀ ਬਰਾਮਦ ਕੀਤਾ ਹੈ।
ਡੀਐਸਪੀਡੀ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਅਵਤਾਰ ਸਿੰਘ ਬਾਬਾ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਜੱਜਪ੍ਰੀਤ ਸਿੰਘ ਵੀ ਅਪਰਾਧਿਕ ਪਿਛੋਕੜ ਦਾ ਵਿਅਕਤੀ ਹੈ। ਡੀਐਸਪੀ ਨੇ ਦੱਸਿਆ ਕਿ ਜ਼ਖ਼ਮੀ ਅਵਤਾਰ ਸਿੰਘ ਬਾਬਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਾਕੀ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।
- PTC NEWS