''ਕਿਰਪਾ ਕਰਕੇ ਮਰਦਾਂ ਲਈ ਵੀ ਸੋਚੋ...'' ਬੈਂਗਲੁਰੂ 'ਚ ਪਤਨੀ ਤੋਂ ਪ੍ਰੇਸ਼ਾਨ TCS ਮੈਨੇਜਰ ਨੇ ਲਿਆ ਫਾਹਾ, 7 ਮਿੰਟ ਦੀ ਖੌਫ਼ਨਾਕ ਵੀਡੀਓ ਕੀਤੀ ਰਿਕਾਰਡ
TCS Manager Manav Sharma Death Case : "ਕਿਰਪਾ ਕਰਕੇ ਮਰਦਾਂ ਲਈ ਵੀ ਸੋਚੋ..." ਇਹ ਸ਼ਬਦ ਟੀਸੀਐਸ ਦੇ ਭਰਤੀ ਮੈਨੇਜਰ ਮਾਨਵ ਸ਼ਰਮਾ ਦੇ ਹਨ, ਜਿਸ ਨੇ ਆਗਰਾ ਵਿੱਚ ਜੀਵਨਲੀਲ੍ਹਾ ਸਮਾਪਤ ਕਰ ਲਈ। ਮਾਨਵ ਸ਼ਰਮਾ ਨੇ ਮੌਤ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਉਸਨੇ ਆਪਣੀ ਪਤਨੀ 'ਤੇ ਕਈ ਇਲਜ਼ਾਮ ਲਗਾਏ ਅਤੇ ਕਿਹਾ - ਕਿਰਪਾ ਕਰਕੇ ਆਦਮੀ ਬਾਰੇ ਸੋਚੋ ... ਯਾਨੀ ਕਿਰਪਾ ਕਰਕੇ ਪੁਰਸ਼ਾਂ ਬਾਰੇ ਵੀ ਸੋਚੋ। ਮਾਨਵ ਸ਼ਰਮਾ ਦੀ ਆਤਮਹੱਤਿਆ ਤੋਂ ਬਾਅਦ ਬੈਂਗਲੁਰੂ ਦੇ ਇੰਜੀਨੀਅਰ ਅਤੁਲ ਸੁਭਾਸ਼, ਪੁਨੀਤ ਖੁਰਾਣਾ, ਸਮੀਰ ਮਹਿੰਦੀਰੱਤਾ ਦੀ ਕਹਾਣੀ ਫਿਰ ਤੋਂ ਦਿਮਾਗ 'ਚ ਤਾਜ਼ਾ ਹੋ ਗਈ। ਇਹ ਉਹ ਸਾਰੇ ਨਾਂ ਹਨ, ਜਿਨ੍ਹਾਂ ਨੇ ਮੌਤ ਤੋਂ ਪਹਿਲਾਂ ਆਪਣੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ।
ਦਰਅਸਲ, ਆਗਰਾ ਦੇ ਸਦਰ ਥਾਣਾ ਡਿਫੈਂਸ ਕਾਲੋਨੀ ਦੇ ਰਹਿਣ ਵਾਲੇ ਮਾਨਵ ਸ਼ਰਮਾ ਨੇ 24 ਫਰਵਰੀ ਦੀ ਰਾਤ ਨੂੰ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਸੀ। ਦਰਅਸਲ ਵਿਆਹ ਦੇ ਬਾਅਦ ਤੋਂ ਹੀ ਉਸਦੀ ਪਤਨੀ ਨਾਲ ਨਹੀਂ ਬਣ ਰਹੀ ਸੀ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਸ ਨੇ ਫਾਹਾ ਲੈ ਲਿਆ। ਮਾਨਵ ਆਪਣੇ ਪਿੱਛੇ ਇੱਕ ਵੀਡੀਓ ਛੱਡ ਗਿਆ ਹੈ, ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਪਤਨੀ ਨਿਕਿਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
7 ਮਿੰਟ ਤੱਕ ਗਲ 'ਚ ਫੰਦਾ ਪਾ ਕੇ ਬਣਾਈ ਵੀਡੀਓ
ਮਾਨਵ ਸ਼ਰਮਾ ਨੇ ਗਲੇ 'ਚ ਫੰਦਾ ਪਾ ਕੇ ਕਰੀਬ 7 ਮਿੰਟ ਦਾ ਇਹ ਖੌਫ਼ਨਾਕ ਵੀਡੀਓ ਰਿਕਾਰਡ ਕੀਤੀ, ਜਿਸ 'ਚ ਉਸ ਨੇ ਆਪਣੀ ਪਤਨੀ 'ਤੇ ਕਿਸੇ ਹੋਰ ਵਿਅਕਤੀ ਨਾਲ ਅਫੇਅਰ ਹੋਣ ਦਾ ਇਲਜ਼ਾਮ ਲਗਾਇਆ ਸੀ। ਉਸਨੇ ਕਿਹਾ, "ਇਹ ਅਧਿਕਾਰੀਆਂ ਲਈ ਹੈ। ਕਾਨੂੰਨ ਨੂੰ ਮਰਦਾਂ ਦੀ ਸੁਰੱਖਿਆ ਦੀ ਲੋੜ ਹੈ, ਨਹੀਂ ਤਾਂ ਇੱਕ ਸਮਾਂ ਆਵੇਗਾ, ਜਦੋਂ ਦੋਸ਼ ਦੇਣ ਲਈ ਕੋਈ ਮਰਦ ਨਹੀਂ ਰਹੇਗਾ। ਮੇਰੀ ਪਤਨੀ ਕਿਸੇ ਹੋਰ ਆਦਮੀ ਨਾਲ ਸ਼ਾਮਲ ਸੀ... ਪਰ ਮੈਂ ਕੀ ਕਰ ਸਕਦਾ ਹਾਂ? ਹੁਣ ਕੋਈ ਫਰਕ ਨਹੀਂ ਪੈਂਦਾ।"
ਦੱਸ ਦੇਈਏ ਕਿ ਆਗਰਾ ਦਾ ਰਹਿਣ ਵਾਲਾ ਮਾਨਵ ਸ਼ਰਮਾ, ਟੀਸੀਐਸ (TCS Manager Death) ਵਿੱਚ ਭਰਤੀ ਮੈਨੇਜਰ ਦੇ ਤੌਰ 'ਤੇ ਕੰਮ ਕਰਦਾ ਸੀ। ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਉਸ ਨੇ ਆਪਣੀ ਪਤਨੀ ਨਿਕਿਤਾ ਅਤੇ ਸਹੁਰੇ ਵਾਲਿਆਂ 'ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਮਾਨਵ ਸ਼ਰਮਾ ਦੇ ਰੋਣ ਦੀ ਵੀਡੀਓ ਸਾਹਮਣੇ ਆਉਣ ਤੋਂ ਦੋ ਦਿਨ ਬਾਅਦ ਉਸ ਦੀ ਪਤਨੀ ਨਿਕਿਤਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਦਾ ਪਤੀ ਮਾਨਵ ਸ਼ਰਮਾ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ।
ਮੌਤ ਦੇ ਦੋ ਦਿਨ ਬਾਅਦ ਇਸ ਤਰ੍ਹਾਂ ਮਿਲੀ ਵੀਡੀਓ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਆਰਮੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਪਹੁੰਚ ਕੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਫਿਰ ਮਾਨਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਲਾਂਕਿ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।
ਦੋ ਦਿਨਾਂ ਬਾਅਦ ਜਦੋਂ ਮਾਨਵ ਦੀ ਭੈਣ ਨੇ ਉਸ ਦੇ ਫ਼ੋਨ ਦਾ ਲਾਕ ਖੋਲ੍ਹਿਆ ਤਾਂ ਉਸ ਨੂੰ ਉਸ ਦੇ ਰੋਂਦੇ ਦੀ ਵੀਡੀਓ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤਨੀ ਨੇ ਵੀ ਦਿੱਤਾ ਸਪੱਸ਼ਟੀਕਰਨ
ਵੀਡੀਓ 'ਚ ਮਾਨਵ ਨੇ ਖੁਦਕੁਸ਼ੀ ਲਈ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਨਵ ਨੇ ਆਪਣੀ ਪਤਨੀ ਦੇ ਚਰਿੱਤਰ 'ਤੇ ਵੀ ਸਵਾਲ ਚੁੱਕੇ ਹਨ। ਇਸ ਤੋਂ ਬਾਅਦ ਮ੍ਰਿਤਕ ਮਾਨਵ ਸ਼ਰਮਾ ਦੀ ਪਤਨੀ ਨਿਕਿਤਾ ਨੇ ਵੀ ਵੀਡੀਓ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਨਿਕਿਤਾ ਨੇ ਆਪਣੇ ਅਤੇ ਉਸਦੇ ਪਰਿਵਾਰ 'ਤੇ ਲੱਗੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਤਾਂ ਉਹ ਆਪਣੇ ਨਾਨਕੇ ਘਰ ਸੀ।
- PTC NEWS