Chandramukhi 2 Teaser:ਚੰਦਰਮੁਖੀ 2 ਦਾ ਟੀਜ਼ਰ ਰਿਲੀਜ਼, ਫਿਲਮ ’ਚ ਇਸ ਲੁੱਕ ’ਚ ਨਜ਼ਰ ਆਵੇਗੀ ਕੰਗਨਾ ਰਣੌਤ, ਤੁਸੀਂ ਵੀ ਦੇਖੋ
Chandramukhi 2 Teaser: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਚੰਦਰਮੁਖੀ 2 ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਦਾ ਪੋਸਟਰ ਸਾਹਮਣੇ ਆਇਆ ਸੀ। ਮਣੀਕਰਨਿਕਾ ਤੋਂ ਬਾਅਦ ਅਦਾਕਾਰਾ ਕਾਫੀ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੀ ਹੈ, ਇਹ ਅਜਿਹੀ ਫਿਲਮ ਹੋਵੇਗੀ, ਜਿਸ 'ਚ ਅਦਾਕਾਰਾ ਇਕ ਵਾਰ ਫਿਰ ਰਵਾਇਤੀ ਲੁੱਕ 'ਚ ਪਰਦੇ 'ਤੇ ਦਸਤਕ ਦੇਵੇਗੀ।
ਇਸ ਫਿਲਮ ਦਾ ਪੋਸਟਰ ਜਾਂ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਕੰਗਨਾ ਇਕ ਵਾਰ ਫਿਰ ਤੋਂ ਆਪਣੀ ਦਮਦਾਰ ਅਦਾਕਾਰੀ ਨਾਲ ਵਾਪਸੀ ਕਰ ਰਹੀ ਹੈ।
ਟੀਜ਼ਰ 'ਚ ਤੁਸੀਂ ਦੇਖ ਸਕਦੇ ਹੋ ਕਿ ਚੰਦਰਮੁਖੀ ਦੇ ਰੂਪ 'ਚ ਕੰਗਨਾ ਰਣੌਤ ਦੀ ਪਹਿਲੀ ਝਲਕ ਦਿਖਾਈ ਗਈ ਹੈ। ਬੈਕਗ੍ਰਾਊਂਡ ਵਿੱਚ ਇੱਕ ਬਹੁਤ ਹੀ ਖੂਬਸੂਰਤ ਗੀਤ ਚੱਲ ਰਿਹਾ ਹੈ ਜਿਸਦਾ ਸਿਰਲੇਖ ਹੈ ਸਵਾਗਤਾਂਜਲੀ। ਇਹ ਫਿਲਮ 'ਚ ਚੰਦਰਮੁਖੀ ਦਾ ਇੰਟਰੋ ਸੀਨ ਹੋਣ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਇਹੀ ਕਿਆਸ ਲਗਾਏ ਜਾ ਰਹੇ ਹਨ।
ਅਦਾਕਾਰਾ ਕੰਗਨਾ ਇਸ 'ਚ ਸਾੜ੍ਹੀ ਅਤੇ ਭਾਰੀ ਗਹਿਣੇ ਪਹਿਨੀ ਨਜ਼ਰ ਆ ਰਹੀ ਹੈ, ਟ੍ਰੇਲਰ 'ਚ ਉਸ ਦੇ ਪਹਿਰਾਵੇ ਦੇ ਨਾਲ-ਨਾਲ ਉਸ ਦਾ ਚਿਹਰਾ ਵੀ ਹਾਈਲਾਈਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Gadar 2: ਗ਼ਦਰ-2 ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ, ਸ੍ਰੀ ਦਰਬਾਰ ਸਾਹਿਬ ਵੀ ਟੇਕਿਆ ਮੱਥਾ
- PTC NEWS