Fri, Mar 31, 2023
Whatsapp

ਚੋਰ 1 ਮਿੰਟ 'ਚ ਕਾਰ ਲੈ ਕੇ ਹੋਏ ਫ਼ਰਾਰ, ਘਟਨਾ ਸੀਸੀਟੀਵੀ 'ਚ ਕੈਦ

Written by  Ravinder Singh -- February 06th 2023 01:05 PM -- Updated: February 06th 2023 01:06 PM
ਚੋਰ 1 ਮਿੰਟ 'ਚ ਕਾਰ ਲੈ ਕੇ ਹੋਏ ਫ਼ਰਾਰ, ਘਟਨਾ ਸੀਸੀਟੀਵੀ 'ਚ ਕੈਦ

ਚੋਰ 1 ਮਿੰਟ 'ਚ ਕਾਰ ਲੈ ਕੇ ਹੋਏ ਫ਼ਰਾਰ, ਘਟਨਾ ਸੀਸੀਟੀਵੀ 'ਚ ਕੈਦ

ਜਲੰਧਰ : ਪੰਜਾਬ ਵਿਚ ਲੁੱਟ-ਖੋਹ, ਗੋਲੀਬਾਰੀ ਅਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਚੋਰੀ ਤੇ ਲੁੱਟ ਦੀਆਂ ਘਟਨਾਵਾਂ ਦਾ ਸਿਲਸਿਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਚੋਰਾਂ ਨੇ ਦੇਰ ਰਾਤ 11 ਵਜੇ ਲਾਡੋਵਾਲੀ ਰੋਡ 'ਤੇ ਪ੍ਰੀਤ ਨਗਰ ਵਿਖੇ ਘਰ ਦੇ ਬਾਹਰ ਖੜ੍ਹੀ ਕਾਰ ਨੰਬਰ ਪੀ.ਬੀ.-08ਏ.ਯੂ.-1155 ਚੋਰੀ ਕਰ ਲਈ। ਚੋਰ ਇਕ ਕਾਰ ਵਿਚ ਸਵਾਰ ਹੋ ਕੇ ਆਏ ਸਨ ਤੇ ਚੋਰ ਆਸਾਨੀ ਨਾਲ ਉਥੇ ਖੜ੍ਹੀ ਕਾਰ ਦਾ ਲਾਕ ਖੋਲ੍ਹ ਕੇ ਲੈ ਕੇ ਫ਼ਰਾਰ ਹੋ ਗਏ।ਕਾਰ ਦੇ ਮਾਲਕ ਵਿਜੇ ਸ਼ਰਮਾ ਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਉਸ ਨੇ ਆਪਣੀ ਚਿੱਟੇ ਰੰਗ ਦੀ ਰੈਂਡ ਸਿਟੀ ਹੌਂਡਾ ਜ਼ੈੱਡ ਐਕਸ ਕਾਰ ਨੰਬਰ ਪੀਬੀ-08ਏਯੂ-1155 ਪ੍ਰੀਤ ਨਗਰ ਦੀ ਗਲੀ ਨੰਬਰ ਦੋ ਅਤੇ 9 ਕੋਲ ਪੈਂਦੇ ਚੌਕ ਕੋਲ ਖੜ੍ਹੀ ਕੀਤੀ ਸੀ। ਹਰ ਰੋਜ਼ ਕੰਮ ਤੋਂ ਵਾਪਸ ਆ ਕੇ ਉਹ ਉੱਥੇ ਆਪਣੀ ਕਾਰ ਖੜ੍ਹੀ ਕਰ ਦਿੰਦਾ ਸੀ। ਉਥੇ ਹੋਰ ਲੋਕ ਵੀ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ। ਚੋਰ 11.07  ਮਿੰਟ 'ਤੇ ਕਾਰ ਵਿਚ ਸਵਾਰ ਹੋ ਕਏ ਆਏ। 11:08 ਵਜੇ ਕਾਰ ਸਟਾਰਟ ਕਰਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਵਿਧਾਇਕ ਤੇ ਮੰਤਰੀ ਵਿਧਾਨ ਸਭਾ 'ਚ ਜਾਇਦਾਦ ਬਾਰੇ ਜਾਣਕਾਰੀ ਦੇਣ ਤੋਂ ਕਰ ਰਹੇ ਗੁਰੇਜ਼

ਪ੍ਰੀਤ ਨਗਰ 'ਚ ਪਹਿਲਾਂ ਵੀ ਵਾਹਨ ਚੋਰੀ ਹੋ ਚੁੱਕੇ ਹਨ। ਇਕ ਵਾਰ ਚੋਰਾਂ ਨੇ ਕਾਰ ਦੇ ਚਾਰੇ ਟਾਇਰ ਲਾਹ ਲਏ ਤੇ ਕਾਰ ਨੂੰ ਇੱਟਾਂ 'ਤੇ ਖੜ੍ਹਾ ਕਰਕੇ ਫ਼ਰਾਰ ਹੋ ਗਏ। ਭਾਵੇਂ ਇਸ ਇਲਾਕੇ ਦੇ ਆਸ-ਪਾਸ ਕਈ ਨਾਕੇ ਲੱਗੇ ਹੋਏ ਹਨ ਪਰ ਪੁਲਿਸ ਵੀ ਗਸ਼ਤ ਕਰਦੀ ਰਹਿੰਦੀ ਹੈ ਪਰ ਫਿਰ ਵੀ ਚੋਰ ਦੇ ਹੌਸਲੇ ਬੇਖੌਫ ਹਨ। ਕਾਰ ਮਾਲਕ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਰ ਚੋਰੀ ਹੋਣ ਦਾ ਪਤਾ ਸਵਾ ਬਾਰਾਂ ਵਜੇ ਲੱਗਾ ਜਦੋਂ ਉਹ ਸੌਣ ਤੋਂ ਪਹਿਲਾਂ ਸੀਸੀਟੀਵੀ ਦੇਖ ਰਿਹਾ ਸੀ। ਚੋਰੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਰਿਪੋਰਟ-ਪਤਰਸ ਮਸੀਹ

- PTC NEWS

adv-img

Top News view more...

Latest News view more...