Thu, Mar 23, 2023
Whatsapp

Uncle Shot Nephew In Private Parts: ਆਪਸ 'ਚ ਭਿੜੇ ਤਾਇਆ ਤੇ ਭਤੀਜਾ, ਨੌਜਵਾਨ ਦੇ ਗੁਪਤ ਅੰਗ 'ਚ ਮਾਰੀ ਗੋਲੀ, ਵੀਡੀਓ ਵਾਇਰਲ

ਰਾਜਸਥਾਨ ਦੇ ਅਜਮੇਰ 'ਚ ਤਾਏ ਵੱਲੋਂ ਆਪਣੇ ਭਤੀਜੇ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲੀ ਸਿੱਧਾ ਭਤੀਜੇ ਦੇ ਗੁਪਤ ਅੰਗ ਵਿੱਚ ਲੱਗੀ। ਘਟਨਾ ਦੀ ਪੂਰੀ ਵੀਡੀਓ ਭਤੀਜੇ ਨੇ ਆਪਣੇ ਫੋਨ 'ਤੇ ਬਣਾਈ ਸੀ, ਜੋ ਹੁਣ ਵਾਇਰਲ ਹੋਈ ਹੈ।

Written by  Jasmeet Singh -- February 25th 2023 02:30 PM
Uncle Shot Nephew In Private Parts: ਆਪਸ 'ਚ ਭਿੜੇ ਤਾਇਆ ਤੇ ਭਤੀਜਾ, ਨੌਜਵਾਨ ਦੇ ਗੁਪਤ ਅੰਗ 'ਚ ਮਾਰੀ ਗੋਲੀ, ਵੀਡੀਓ ਵਾਇਰਲ

Uncle Shot Nephew In Private Parts: ਆਪਸ 'ਚ ਭਿੜੇ ਤਾਇਆ ਤੇ ਭਤੀਜਾ, ਨੌਜਵਾਨ ਦੇ ਗੁਪਤ ਅੰਗ 'ਚ ਮਾਰੀ ਗੋਲੀ, ਵੀਡੀਓ ਵਾਇਰਲ

Uncle Shot Nephew In Private Parts: ਰਾਜਸਥਾਨ ਦੇ ਅਜਮੇਰ 'ਚ ਤਾਏ ਵੱਲੋਂ ਆਪਣੇ ਭਤੀਜੇ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲੀ ਸਿੱਧਾ ਭਤੀਜੇ ਦੇ ਗੁਪਤ ਅੰਗ ਵਿੱਚ ਲੱਗੀ। ਘਟਨਾ ਦੀ ਪੂਰੀ ਵੀਡੀਓ ਭਤੀਜੇ ਨੇ ਆਪਣੇ ਫੋਨ 'ਤੇ ਬਣਾਈ ਸੀ, ਜੋ ਹੁਣ ਵਾਇਰਲ ਹੋਈ ਹੈ। 

ਵੀਡੀਓ 'ਚ ਵੇਖਿਆ ਜਾ ਸਕਦਾ ਕਿ ਨਾਜਾਇਜ਼ ਮਾਈਨਿੰਗ ਨੂੰ ਲੈਕੇ 35 ਸਾਲਾ ਹਾਮਿਦ ਤੇ 65 ਸਾਲਾ ਬਾਘਾ ਵਿਚਕਾਰ ਬਹਿਸ ਚੱਲ ਰਹੀ ਹੈ, ਉਦੋਂ ਹੀ ਤਾਇਆ ਆਪਣੇ ਭਤੀਜੇ 'ਤੇ ਬੰਦੂਕ ਤਾਣ ਦਿੰਦਾ ਹੈ। ਜਿਸ ਮਗਰੋਂ ਭਤੀਜਾ ਵੀ ਵੀਡੀਓ ਰਿਕਾਰਡ ਕਰਨੀ ਸ਼ੁਰੂ ਕਰ ਦਿੰਦਾ ਅਤੇ ਆਪਣੇ ਤਾਏ ਨੂੰ ਗੋਲੀ ਚਲਾਉਣ ਨੂੰ ਲੈਕੇ ਉਕਸਾਉਣ ਲਗਦਾ, ਜਿਸ ਮਗਰੋਂ ਤਾਇਆ ਗੋਲੀ ਚਲਾ ਦਿੰਦਾ।


ਜਾਣਕਾਰੀ ਮੁਤਾਬਕ ਗੋਲੀ ਸਿੱਧਾ ਭਤੀਜੇ ਦੇ ਗੁਪਤ ਅੰਗ 'ਚ ਵਜਦੀ ਹੈ, ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਹਾਲਤ 'ਚ ਹਮੀਦ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਸਰਕਾਰੀ ਹਸਪਤਾਲ ਪਹੁੰਚਾਇਆ। ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਅਜਮੇਰ ਦੇ ਜਵਾਹਰ ਲਾਲ ਨਹਿਰੂ ਹਸਪਤਾਲ ਰੈਫਰ ਕਰ ਦਿੱਤਾ ਗਿਆ। ਤਾਇਆ ਬਾਘਾ ਫਿਲਹਾਲ ਫਰਾਰ ਚਲ ਰਿਹਾ ਹੈ। ਮੁਲਜ਼ਮ ਬੇਵਰ ਵਿੱਚ ਬੱਜਰੀ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ। ਸੂਚਨਾ ਮਿਲਣ 'ਤੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਪੀੜਤ ਮੁਤਾਬਕ ਪਿੰਡ ਦਾ ਬਾਘਾ ਪਿਛਲੇ ਕਾਫੀ ਸਮੇਂ ਤੋਂ ਪਿੰਡ 'ਚ ਨਾਜਾਇਜ਼ ਤੌਰ 'ਤੇ ਬੱਜਰੀ ਦੀ ਨਾਜਾਇਜ਼ ਮਾਈਨਿੰਗ ਕਰ ਰਿਹਾ ਸੀ। ਨਾਜਾਇਜ਼ ਮਾਈਨਿੰਗ ਤੋਂ ਰੋਕੇ ਜਾਣ 'ਤੇ ਬਾਘਾ ਨੇ ਗੋਲੀ ਚਲਾ ਕੇ ਉਸਨੂੰ ਜ਼ਖਮੀ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

- PTC NEWS

adv-img

Top News view more...

Latest News view more...