Voice Call Scam : ਵਿਸ਼ਿੰਗ ਕੀ ਹੈ? ਜਾਣੋ ਅਪਰਾਧੀ ਇਸਦੀ ਵਰਤੋਂ ਕਿਵੇਂ ਅਤੇ ਕਿਉਂ ਕਰਦੇ ਹਨ?
Voice Call Scam: ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਅੱਜ ਕਲ ਧੋਖਾਧੜੀ ਦੇ ਜਿਆਦਾ ਮਾਮਲੇ ਸਾਮਣੇ ਆ ਰਹੇ ਹਨ ਅਜਿਹੇ 'ਚ ਅੱਜ ਕਲ ਵੌਇਸ ਕਾਲਿੰਗ ਦੇ ਰਹੀ ਵੀ ਧੋਖਾਧੜੀ ਕੀਤੀ ਜਾਂ ਰਹੀ ਹੈ। ਇਸ ਲਈ ਅਜਿਹੀ ਸਥਿਤੀ ਵਿੱਚ, ਹਰ ਕਿਸੇ ਲਈ ਆਪਣੀ ਰੱਖਿਆ ਕਰਨਾ ਜ਼ਰੂਰੀ ਹੈ, ਕਿਉਂਕਿ ਸਾਡਾ ਜ਼ਿਆਦਾਤਰ ਕੰਮ ਫੋਨ 'ਤੇ ਹੁੰਦਾ ਹੈ।
ਸਾਈਬਰ ਸੁਰੱਖਿਆ ਫਰਮ ਕਲਾਉਡਸੇਕ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ। ਕਿ ਸਾਈਬਰ ਅਪਰਾਧੀ ਆਪਣੀਆਂ ਖਤਰਨਾਕ ਗਤੀਵਿਧੀਆਂ ਨੂੰ ਵਧਾਉਣ ਲਈ ਨਵੀਆਂ ਤਕਨੀਕਾਂ ਅਪਣਾ ਰਹੇ ਹਨ। ਇਸ ਵਿੱਚ 'ਵਿਸ਼ਿੰਗ' ਤਕਨੀਕਾਂ ਨੂੰ OTP ਗ੍ਰੈਬਰ ਸੇਵਾਵਾਂ ਨਾਲ ਜੋੜਿਆ ਜਾ ਰਿਹਾ ਹੈ। ਅੱਜ ਕਲ ਅਪਰਾਧੀ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਕੇ ਉਨ੍ਹਾਂ ਦੇ ਵਨ-ਟਾਈਮ ਪਾਸਵਰਡ ਨੂੰ ਪ੍ਰਗਟ ਕਰਨ ਲਈ ਹੇਰਾਫੇਰੀ ਕਰਨ ਲਈ ਕਰ ਰਹੇ ਹਨ।
ਵਿਸ਼ਿੰਗ ਕੀ ਹੈ?
ਵਿਸ਼ਿੰਗ ਇਕ ਸਾਈਬਰ ਹਮਲੇ ਦਾ ਇੱਕ ਰੂਪ ਹੈ। ਜਿਸ ਦੀ ਮਦਦ ਨਾਲ ਅਪਰਾਧੀ ਆਵਾਜ਼ ਅਤੇ ਟੈਲੀਫੋਨੀ ਤਕਨੀਕ ਨਾਲ ਛੇੜਛਾੜ ਕਰਦੇ ਹਨ। ਇਹ ਧੋਖੇਬਾਜ਼ ਬੈਂਕ/ਇਨਕਮ ਟੈਕਸ/ਗੈਸ ਏਜੰਸੀ ਆਦਿ ਵਰਗੇ ਭਰੋਸੇਯੋਗ ਸਰੋਤ ਤੋਂ ਕਾਲ ਕਰਨ ਦਾ ਬਹਾਨਾ ਬਣਾ ਕੇ ਪੀੜਤ ਨਾਲ ਸੰਪਰਕ ਕਰਦੇ ਹਨ। ਜਿਸ 'ਚ ਉਹ ਲੋਕਾਂ ਦੇ ਬੈਂਕ ਖਾਤੇ ਦੇ ਵੇਰਵੇ ਮੰਗਦੇ ਹਨ ਅਤੇ ਡੈਬਿਟ/ਕ੍ਰੈਡਿਟ ਕਾਰਡ, ਮਿਆਦ ਪੁੱਗਣ ਦੀ ਮਿਤੀ ਆਦਿ ਬਾਰੇ ਵਿੱਤੀ ਜਾਣਕਾਰੀ ਇਕੱਠੀ ਕਰਦੇ ਹਨ। ਇਸ ਤੋਂ ਬਾਅਦ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਪੈਸੇ ਜਮ੍ਹਾ ਕਰਨ ਲਈ ਮੋਬਾਈਲ 'ਤੇ ਭੇਜੇ ਗਏ ਓਟੀਪੀ ਨੂੰ ਸਾਂਝਾ ਕਰਨ ਲਈ ਕਹਿੰਦੇ ਹਨ। ਜਿਵੇਂ ਹੀ ਪੀੜਤ ਓਟੀਪੀ ਸਾਂਝਾ ਕਰਦਾ ਹੈ, ਉਸਦੇ ਖਾਤੇ ਵਿੱਚੋਂ ਸਾਰੇ ਪੈਸੇ ਕਢ ਲਿਤੇ ਜਾਂਦੇ ਹਨ।
ਸਾਈਬਰ ਹਮਲਿਆਂ ਤੋਂ ਕਿਵੇਂ ਬਚਿਆ ਜਾਵੇ?
ਸਾਈਬਰ ਹਮਲਿਆਂ ਤੋਂ ਬਚਣ ਲਈ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ, ਜਿਵੇ ਕੀ OTP, PIN, CVV, ਡੈਬਿਟ/ਕ੍ਰੈਡਿਟ ਕਾਰਡ ਦੀ ਜਾਣਕਾਰੀ ਕਦੇ ਵੀ ਕਿਸੇ ਨਾਲ ਸਾਂਝੀ ਨਾ ਕਰੋ। ਪੈਸੇ ਪ੍ਰਾਪਤ ਕਰਨ ਲਈ ਕੋਈ OTP/UPI ਪਿੰਨ ਸਾਂਝਾ ਨਾ ਕਰੋ। ਬੈਂਕ ਖਾਤਿਆਂ, ਕ੍ਰੈਡਿਟ/ਡੈਬਿਟ ਕਾਰਡਾਂ ਬਾਰੇ ਜਾਣਕਾਰੀ ਮੰਗਣ ਵਾਲੇ ਕਿਸੇ ਵੀ ਨੰਬਰ 'ਤੇ ਜਵਾਬ ਨਾ ਦਿਓ। ਅਤੇ ਠਾਣੇ 'ਚ ਉਸ ਨੰਬਰ ਬਾਰੇ ਫ਼ਰਿਆਦ ਕਰੋ। ਕਿਸੇ ਵੀ ਕਾਲ ਦਾ ਸ਼ਿਕਾਰ ਹੋਣ ਤੋਂ ਬਚੋ ਜੋ ਤੁਹਾਡੇ ਤੋਹਫ਼ੇ/ਲਾਟਰੀ/ਕੇਵਾਈਸੀ ਨੂੰ ਅਪਡੇਟ ਕਰਨ ਲਈ ਤੁਹਾਨੂੰ ਨਿੱਜੀ ਜਾਣਕਾਰੀ ਮੰਗਦੀ ਹੈ।
- PTC NEWS