Wed, May 1, 2024
Whatsapp

World Heritage Day: ਵਿਸ਼ਵ ਭਰ ਪ੍ਰਸਿੱਧ ਹਨ ਭਾਰਤੀ ਦੀਆਂ ਇਹ ਇਮਾਰਤਾਂ, ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ ਘੁੰਮਣ

ਭਾਰਤ ਦੇ 'ਚ ਪੂਰੇ 42 ਵਿਸ਼ਵ ਵਿਰਾਸਤੀ ਥਾਵਾਂ ਹਨ, ਜਿਨ੍ਹਾਂ 'ਚੋਂ 34 ਸੱਭਿਆਚਾਰਕ, ਸੱਤ ਕੁਦਰਤੀ ਅਤੇ ਇੱਕ ਕੰਚਨਜੰਗਾ ਨੈਸ਼ਨਲ ਪਾਰਕ ਹੈ। ਤਾਂ ਆਉ ਜਾਣਦੇ ਹਾਂ ਭਾਰਤ ਦੇ ਉਨ੍ਹਾਂ ਵਿਸ਼ਵ ਵਿਰਾਸਤੀ ਥਾਵਾਂ ਬਾਰੇ ਜਿੱਥੇ ਵਿਦੇਸ਼ੀ ਸੈਲਾਨੀਆਂ ਨੂੰ ਦੇਖੀਆਂ ਜਾਂਦਾ ਹੈ...

Written by  KRISHAN KUMAR SHARMA -- April 18th 2024 07:00 AM
World Heritage Day: ਵਿਸ਼ਵ ਭਰ ਪ੍ਰਸਿੱਧ ਹਨ ਭਾਰਤੀ ਦੀਆਂ ਇਹ ਇਮਾਰਤਾਂ, ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ ਘੁੰਮਣ

World Heritage Day: ਵਿਸ਼ਵ ਭਰ ਪ੍ਰਸਿੱਧ ਹਨ ਭਾਰਤੀ ਦੀਆਂ ਇਹ ਇਮਾਰਤਾਂ, ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ ਘੁੰਮਣ

World Heritage Day 2024: ਹਰ ਸਾਲ ਵਿਸ਼ਵ ਵਿਰਾਸਤ ਦਿਵਸ 18 ਅਪ੍ਰੈਲ ਨੂੰ ਪੂਰੇ ਦੁਨੀਆਂ 'ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਦੀ ਨੂੰ ਮਨਾਉਣ ਦੀ ਮਹੱਤਤਾ ਦੁਨੀਆ ਭਰ ਵਿੱਚ ਯਾਦਗਾਰੀ ਸਥਾਨਾਂ ਅਤੇ ਸਮਾਰਕਾਂ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂ ਕਰਨਾ ਹੈ। ਭਾਰਤ ਦੇ 'ਚ ਪੂਰੇ 42 ਵਿਸ਼ਵ ਵਿਰਾਸਤੀ ਥਾਵਾਂ ਹਨ, ਜਿਨ੍ਹਾਂ 'ਚੋਂ 34 ਸੱਭਿਆਚਾਰਕ, ਸੱਤ ਕੁਦਰਤੀ ਅਤੇ ਇੱਕ ਕੰਚਨਜੰਗਾ ਨੈਸ਼ਨਲ ਪਾਰਕ ਹੈ। ਤਾਂ ਆਉ ਜਾਣਦੇ ਹਾਂ ਭਾਰਤ ਦੇ ਉਨ੍ਹਾਂ ਵਿਸ਼ਵ ਵਿਰਾਸਤੀ ਥਾਵਾਂ ਬਾਰੇ ਜਿੱਥੇ ਵਿਦੇਸ਼ੀ ਸੈਲਾਨੀਆਂ ਨੂੰ ਦੇਖੀਆਂ ਜਾਂਦਾ ਹੈ...

ਤਾਜ ਮਹਿਲ: ਆਗਰਾ 'ਚ ਸਥਿਤ ਤਾਜ ਮਹਿਲ ਇੱਕ ਅਜਿਹੀ ਜਗ੍ਹਾ ਹੈ, ਜਿਸ ਨੂੰ ਦੇਖਣ ਲਈ ਲੋਕ ਵਿਦੇਸ਼ਾਂ ਤੋਂ ਭਾਰਤ ਆਉਂਦੇ ਹਨ। ਇਸ ਦੀ ਸੁੰਦਰਤਾ ਦੀਆਂ ਉਦਾਹਰਣਾਂ ਹਰ ਥਾਂ ਦਿੱਤੀਆਂ ਜਾਂਦੀਆਂ ਹਨ। ਵਿਸ਼ੇਸ਼ ਚਿੱਟੇ ਸੰਗਮਰਮਰ ਦੀ ਬਣੀ ਇਹ ਜਗ੍ਹਾ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਦੀ ਯਾਦ 'ਚ ਬਣਵਾਈ ਸੀ। ਇੱਥੇ ਜਾਣ ਲਈ ਭਾਰਤੀ ਸੈਲਾਨੀਆਂ ਨੂੰ 50 ਰੁਪਏ 'ਚ ਟਿਕਟ ਖਰੀਦਣੀ ਪੈਂਦੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਤਾਜ ਮਹਿਲ ਦੇਖਣ ਲਈ 1100 ਰੁਪਏ ਦੇਣੇ ਪੈਂਦੇ ਹਨ।


ਦਿੱਲੀ ਦਾ ਕਿਲ੍ਹਾ: ਦਿੱਲੀ ਦਾ ਲਾਲ ਕਿਲ੍ਹਾ, ਮੁਗਲ ਸ਼ਾਸਕ ਸ਼ਾਹਜਹਾਂ ਨੇ 17ਵੀਂ ਸਦੀ 'ਚ ਬਣਵਾਇਆ ਸੀ। ਦੇਸ਼ ਦੀ ਰਾਜਧਾਨੀ 'ਚ ਸਥਿਤ ਇਹ ਕਿਲ੍ਹਾ ਲਾਲ ਰੇਤਲੇ ਪੱਥਰ ਨਾਲ ਬਣਿਆ ਹੋਈਆ ਹੈ ਅਤੇ ਇਸ ਦੀਆਂ ਕੰਧਾਂ ਲਾਲ ਰੰਗ ਦੀਆਂ ਹਨ। ਇਸਨੂੰ 2007 'ਚ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨ ਐਲਾਨ ਕੀਤਾ ਗਿਆ ਸੀ। ਇਸਤੋਂ ਇਲਾਵਾ ਹਰ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਇਸ ਲਾਲ ਕਿਲ੍ਹੇ ਦੀ ਛੱਤ 'ਤੇ ਤਿਰੰਗਾ ਲਹਿਰਾਉਂਦੇ ਹਨ।

ਅਜੰਤਾ ਦੀਆਂ ਗੁਫਾਵਾਂ: ਵਿਸ਼ਵ ਪ੍ਰਸਿੱਧ ਅੰਜਾਤਾ-ਐਲੋਰਾ ਦੀਆਂ ਗੁਫਾਵਾਂ ਹਮੇਸ਼ਾ ਉਤਸੁਕਤਾ ਅਤੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਰਹੀਆਂ ਹਨ। ਇਹ ਗੁਫਾਵਾਂ ਮਹਾਰਾਸ਼ਟਰ 'ਚ ਸਥਿਤ ਹਨ। ਇਹ ਗੁਫਾਵਾਂ ਵਾਕਾਟਕ ਸਮਰਾਟ ਹਰੀਸੈਨਾ ਦੇ ਸ਼ਾਸਨ ਦੌਰਾਨ ਬਣੀਆਂ ਸਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਗੁਫਾਵਾਂ ਦੀ ਖੋਜ 1819 'ਚ ਇੱਕ ਬ੍ਰਿਟਿਸ਼ ਅਫਸਰ ਨੇ ਕੀਤੀ ਸੀ, ਜੋ ਸ਼ਿਕਾਰ ਲਈ ਆਇਆ ਸੀ। ਇਹ ਗੁਫਾਵਾਂ ਹਿੰਦੂ, ਬੁੱਧ ਅਤੇ ਜੈਨ ਧਰਮ ਨਾਲ ਸਬੰਧਤ ਹਨ।

ਕੁਤੁਬ ਮੀਨਾਰ: ਕੁਤੁਬ ਮੀਨਾਰ ਦਾ ਨਾਮ ਦੁਨੀਆ ਦੀਆਂ ਸਭ ਤੋਂ ਉੱਚੀਆਂ ਮੀਨਾਰਾਂ 'ਚੋਂ ਇੱਕ ਹੈ। ਇਹ ਮਹਿਰੌਲੀ, ਦਿੱਲੀ 'ਚ ਸਥਿਤ ਹੈ। ਇਹ ਇੱਟ ਨਾਲ ਬਣੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ, ਜਿਸ ਦਾ ਨਿਰਮਾਣ 12ਵੀਂ ਸਦੀ 'ਚ ਹੋਇਆ ਸੀ। ਇਸ ਦੀ ਉਚਾਈ 73 ਮੀਟਰ ਹੈ। ਵਿਦੇਸ਼ੀ ਸੈਲਾਨੀ ਵੀ ਕੁਤੁਬ ਮੀਨਾਰ ਦੇ ਦਰਸ਼ਨਾਂ ਲਈ ਆਉਂਦੇ ਰਹਿੰਦੇ ਹਨ।

ਜੰਤਰ-ਮੰਤਰ ਜੈਪੁਰ: ਦੇਸ਼ ਦੀ ਸਭ ਤੋਂ ਵੱਡੀ ਆਬਜ਼ਰਵੇਟਰੀ ਜੰਤਰ-ਮੰਤਰ ਜੈਪੁਰ 'ਚ ਸਥਿਤ ਹੈ। ਸਵਾਈ ਰਾਜਾ ਜੈ ਸਿੰਘ ਨੇ 1734 'ਚ ਰਾਜਸਥਾਨ ਦੇ ਜੈਪੁਰ 'ਚ ਦੇਸ਼ ਦੀ ਸਭ ਤੋਂ ਵੱਡੀ ਆਬਜ਼ਰਵੇਟਰੀ ਜੰਤਰ-ਮੰਤਰ ਬਣਾਈ ਸੀ। ਦਸ ਦਈਏ ਕਿ ਅੱਜ ਵੀ ਇੱਥੇ ਮੌਜੂਦ ਯੰਤਰਾਂ ਦੀ ਮਦਦ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਨਾਲ ਹੀ ਇਹ ਯੰਤਰ ਪੰਗਤੀਆਂ ਬਣਾਉਣ 'ਚ ਵੀ ਸਹਾਈ ਹੁੰਦੇ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇੱਕ ਸਾਲ 'ਚ ਲਗਭਗ 7 ਲੱਖ ਸੈਲਾਨੀ ਜੰਤਰ-ਮੰਤਰ ਆਉਂਦੇ ਹਨ।

- PTC NEWS

Top News view more...

Latest News view more...