ਦੇਸ਼

ਨੋਇਡਾ ਦੇ ਇਸ ਨਾਮੀ ਸਕੂਲ 'ਚ ਹੋਇਆ ਕੁਝ ਅਜਿਹਾ ਕਾਰਨਾਮਾ, ਜਾਣ ਕੇ ਕੰਬ ਜਾਵੇਗੀ ਰੂਹ

By Joshi -- October 27, 2018 12:42 pm

ਨੋਇਡਾ ਦੇ ਇਸ ਨਾਮੀ ਸਕੂਲ 'ਚ ਹੋਇਆ ਕੁਝ ਅਜਿਹਾ ਕਾਰਨਾਮਾ, ਜਾਣ ਕੇ ਕੰਬ ਜਾਵੇਗੀ ਰੂਹ,ਨੋਇਡਾ:ਦਿੱਲੀ - NCR ਵਿੱਚ ਇੱਕ ਵਾਰ ਫਿਰ ਸਕੂਲ ਬੱਸ ਵਿੱਚ ਬੱਚੀ ਦੇ ਨਾਲ ਹੈਵਾਨੀਅਤ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨੋਇਡਾ ਦੇ ਸੈਕਟਰ - 70 ਸਥਿਤ ਨਾਮੀ ਇੰਟਰਨੈਸ਼ਨਲ ਸਕੂਲ ਦੀ ਹੈ।

noidaਇੱਥੇ ਨੋਇਡਾ ਦੇ ਬਿਜਨੈਸਮੈਨ ਦੀ ਨਰਸਰੀ ਵਿੱਚ ਪੜ੍ਹਨ ਵਾਲੀ ਸਾਢੇ ਤਿੰਨ ਸਾਲ ਦੀ ਬੱਚੀ ਨਾਲ ਬੀਤੀ 9 ਅਕਤੂਬਰ ਨੂੰ ਸਕੂਲ ਬੱਸ ਵਿੱਚ ਰੇਪ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਸਕੂਲੀ ਬੱਸ ਡਰਾਈਵਰ ਨੇ ਦਿੱਤਾ ਹੈ। ਜਦੋ ਇਸ ਘਟਨਾ ਦਾ ਪਤਾ ਘਰ ਵਾਲਿਆਂ ਨੂੰ ਲੱਗਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਹੋਰ ਪੜ੍ਹੋ:ਜਲੰਧਰ ‘ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਹੱਤਿਆ

delhiਦੱਸਿਆ ਗਿਆ ਹੈ ਕਿ ਘਰ ਪਰਤਦੇ ਸਮੇਂ ਬੱਸ ਡਰਾਇਵਰ ਨੇ ਬੱਚੀ ਨਾਲ ਜਬਰ-ਜਨਾਹ ਕੀਤਾ। ਇਸ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਘਰ ਪਰਤਣ 'ਤੇ ਸਕੂਲ ਬੱਸ ਤੋਂ ਉਤਰਦੇ ਹੀ ਬੱਚੀ ਆਪਣੇ ਪਿਤਾ ਨਾਲ ਚਿੰਮੜ ਕੇ ਰੋਣ ਲੱਗੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਘਟਨਾ ਬਾਰੇ ਸਥਾਨਕ ਪੁਲਿਸ ਵਾਲਿਆਂ ਨੂੰ ਸੂਚਿਤ ਕੀਤਾ।

rapeਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਤੋਂ ਬਾਅਦ ਡਰਾਈਵਰ 'ਤੇ ਮਾਮਲਾ ਦਰਜ ਕਰ ਲਿਆ ਹੈ। ਫਿਰਹਾਲ ਕਰਵਾਈ ਚੱਲ ਰਹੀ ਹੈ, ਜਲਦੀ ਹੀ ਇਸ ਮਾਮਲੇ ਨਾਲ ਨਜਿੱਠਿਆ ਜਾਵੇਗਾ।

—PTC News

  • Share