Wed, Dec 11, 2024
Whatsapp

NRI ਲਾੜੇ ਦੀ ਘਰਵਾਲੀ ਨੇ ਸੋਹਰਾ ਪਰਿਵਾਰ 'ਤੇ ਘਰੋਂ ਬਾਹਰ ਕੱਢਣ ਦੇ ਲਾਏ ਦੋਸ਼, ਲਗਾਇਆ ਧਰਨਾ

Reported by:  PTC News Desk  Edited by:  Riya Bawa -- April 24th 2022 07:39 PM
NRI ਲਾੜੇ ਦੀ ਘਰਵਾਲੀ ਨੇ ਸੋਹਰਾ ਪਰਿਵਾਰ 'ਤੇ ਘਰੋਂ ਬਾਹਰ ਕੱਢਣ ਦੇ ਲਾਏ ਦੋਸ਼, ਲਗਾਇਆ ਧਰਨਾ

NRI ਲਾੜੇ ਦੀ ਘਰਵਾਲੀ ਨੇ ਸੋਹਰਾ ਪਰਿਵਾਰ 'ਤੇ ਘਰੋਂ ਬਾਹਰ ਕੱਢਣ ਦੇ ਲਾਏ ਦੋਸ਼, ਲਗਾਇਆ ਧਰਨਾ

ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਸੋਹਲ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਇਕ ਐੱਨ ਆਰ ਆਈ ਲਾੜੇ ਦੀ ਘਰਵਾਲੀ ਗੁਰਪ੍ਰੀਤ ਕੌਰ ਨੇ ਆਪਣੇ ਸੋਹਰੇ ਘਰ ਮੂਹਰੇ ਧਰਨਾ ਲਾ ਦਿੱਤਾ ਅਤੇ ਸੋਹਰੇ ਪਰਿਵਾਰ ਵੱਲੋਂ ਘਰੋ ਬਾਹਰ ਕੱਢਣ ਦੇ ਦੋਸ਼ ਲਾਏ। ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪੁੱਜੀ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। NRI ਲਾੜੇ ਦੀ ਘਰਵਾਲੀ ਨੇ ਸੋਹਰਾ ਪਰਿਵਾਰ 'ਤੇ ਘਰੋਂ ਬਾਹਰ ਕੱਢਣ ਦੇ ਲਾਏ ਦੋਸ਼, ਲਗਾਇਆ ਧਰਨਾ ਇਸ ਸੰਬਧੀ ਜਾਣਕਾਰੀ ਦਿੰਦਿਆਂ ਪੀੜਿਤਾਂ ਗੁਰਪਰੀਤ ਕੌਰ ਨੇ ਕਿਹਾ ਕਿ ਮੇਰਾ ਵਿਆਹ 2017 ਵਿੱਚ ਹੋਇਆ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੇਰਾ ਵਿਆਹ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਹ ਦੋਨੋਂ ਫਰਾਂਸ ਚਲੇ ਗਏ ਜਿਸ ਤੋਂ ਬਾਅਦ ਉਹਨਾਂ ਵਿਚ ਲੜਾਈ ਹੋਣੀ ਸ਼ੁਰੂ ਹੋ ਗਈ ਤੇ ਨਿਸ਼ਾਨ ਸਿੰਘ ਲੜਕੇ ਦੇ ਪਤੀ ਨੇ ਕਿਹਾ ਕਿ ਅਸੀਂ ਦੋਵੇਂ ਹੁਣ ਭਾਰਤ ਚਲਦੇ ਹਾਂ ਅਤੇ ਉਥੇ ਹੀ ਰਹਾਂਗੇ ਤੇ ਅਸੀਂ ਦੋਵੇਂ ਭਾਰਤ ਆ ਗਏ। NRI ਲਾੜੇ ਦੀ ਘਰਵਾਲੀ ਨੇ ਸੋਹਰਾ ਪਰਿਵਾਰ 'ਤੇ ਘਰੋਂ ਬਾਹਰ ਕੱਢਣ ਦੇ ਲਾਏ ਦੋਸ਼, ਲਗਾਇਆ ਧਰਨਾ ਪੀੜਤ ਨੇ ਦੱਸਿਆ ਕਿ ਨਿਸ਼ਾਨ ਸਿੰਘ ਨੂੰ 12 ਦਿਨ ਹੋ ਗਏ ਹਨ ਘਰੋਂ ਗਏ ਨੂੰ, ਉਸ ਦਾ ਕੋਈ ਅਤਾ ਪਤਾ ਨਹੀਂ। ਉਸ ਨੇ ਸਹੁਰੇ ਪਰਿਵਾਰ 'ਤੇ ਦੇਸ਼ ਲਗਾਉਂਦੇ ਹੋਏ ਦੱਸਿਆ ਕਿ ਮੇਰੇ ਸਹੁਰੇ ਵਾਲੇ ਮੇਰੇ ਨਾਲ ਚੰਗਾ ਵਿਹਾਰ ਨਹੀਂ ਕਰਦੇ। ਉਸ ਨੇ ਦੱਸਿਆ ਕਿ ਅੱਜ ਜਦੋਂ ਮੈਂ ਘਰੋਂ ਬਾਹਰ ਗਈ ਹੋਈ ਸੀ ਤਾਂ ਮੇਰੇ ਸਹੁਰੇ ਨੇ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਬਾਹਰ ਚਲੇ ਗਏ। ਜਦੋਂ ਅਸੀਂ ਉਨ੍ਹਾਂ ਨੂੰ ਬੁਲਾਨ ਪਿੰਡ ਦੀ ਗਰਾਊਂਡ ਵਿੱਚ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਆ ਰਿਹਾ ਹਾਂ। ਅਸੀਂ ਕਰੀਬ ਚਾਰ ਪੰਜ ਘੰਟੇ ਤੋਂ ਘਰ ਦੇ ਬਾਹਰ ਖੜ੍ਹੇ ਹਾਂ। ਸਹੁਰੇ ਨੂੰ ਫੋਨ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਨਾ ਫੋਨ ਚੁੱਕਿਆ ਅਤੇ ਨਾ ਹੀ ਬੂਹਾ ਖੋਲਣ ਆਏ। NRI ਲਾੜੇ ਦੀ ਘਰਵਾਲੀ ਨੇ ਸੋਹਰਾ ਪਰਿਵਾਰ 'ਤੇ ਘਰੋਂ ਬਾਹਰ ਕੱਢਣ ਦੇ ਲਾਏ ਦੋਸ਼, ਲਗਾਇਆ ਧਰਨਾ ਇਹ ਵੀ ਪੜ੍ਹੋ: ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਪੰਜਾਬ ਪੁਲਿਸ ਨੇ ਡੇਰਾਬੱਸੀ ਤੋਂ ਕੀਤਾ ਗ੍ਰਿਫ਼ਤਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਕੁਲਵੰਤ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਕੌਰ ਅਤੇ ਨਿਸ਼ਾਨ ਸਿੰਘ ਦੋਨੋਂ ਪਤੀ-ਪਤਨੀ ਹਨ ਅਤੇ ਇਹਨਾਂ ਦਾ ਪਹਿਲਾ ਵੀ ਝਗੜਾ ਹੁੰਦਾ ਰਿਹਾ ਹੈ ਜੋ ਕਿ ਪੰਚਾਇਤ ਵੱਲੋਂ ਸੁਝਾਅ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਇਹ ਦੋਨੋਂ ਵਿਦੇਸ਼ ਚਲੇ ਗਏ ਸਨ ਹੁਣ ਇਹ ਫਿਰ ਭਾਰਤ ਆਏ ਅਤੇ ਅੱਜ ਸਾਨੂੰ ਪਤਾ ਲੱਗਿਆ ਕਿ ਗੁਰਪ੍ਰੀਤ ਕੌਰ ਘਰ ਦਾ ਸਮਾਨ ਲੈਣ ਲਈ ਬਾਹਰ ਗਈ ਸੀ ਜਿਸ ਮਗਰੋਂ ਉਸ ਦੇ ਸਹੁਰੇ ਨੇ ਘਰ ਨੂੰ ਤਾਲਾ ਲਗਾਇਆ ਅਤੇ ਬਾਹਰ ਚਲਾ ਗਿਆ ਪਰ ਇਹਨਾ ਆਖਰੀ ਤਿੰਨ ਚਾਰ ਘੰਟੇ ਹੋ ਗਿਆ ਹੈ ਇਹ ਘਰ ਦੇ ਬਾਹਰ ਖੜ੍ਹੇ ਹਨ ਇਹਨਾਂ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਵੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਸੁਖਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਇੱਕ ਸ਼ਿਕਾਇਤ ਆਈ ਸੀ ਕਿ ਪਿੰਡ ਸੋਹਲ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੂੰ ਉਸ ਦੇ ਸਹੁਰਾ ਪਰਿਵਾਰ ਵੱਲੋਂ ਬਾਹਰ ਕੱਢ ਕੇ ਤਾਲਾ ਲਗਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੁੜੀ ਦੇ ਬਿਆਨ ਦਰਜ ਕਰ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (ਰਵੀ ਭਕਸ਼ ਦੀ ਰਿਪੋਰਟ) -PTC News


Top News view more...

Latest News view more...

PTC NETWORK