ਮੁੱਖ ਖਬਰਾਂ

ਨਸ਼ੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, ਮਾਪਿਆਂ ਦੇ ਇੱਕਲੌਤੇ ਪੁੱਤਰ ਦੀ ਓਵਰਡੋਜ਼ ਨਾਲ ਮੌਤ

By Jagroop Kaur -- March 21, 2021 5:03 pm -- Updated:Feb 15, 2021

ਉਂਝ ਤਾਂ ਕੈਪਟਨ ਸਾਹਿਬ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰ ਵੱਲੋਂ ਇਕ ਹਫਤੇ ’ਚ ਨਸ਼ਾ ਖ਼ਤਮ ਕਰ ਦੀ ਗੱਲ ਕਰ ਪੰਜਾਬ ’ਚ ਸਰਕਾਰ ਬਣਾਈ ਸੀ ਉੱਥੇ ਹੀ 4 ਸਾਲ ਬੀਤ ਜਾਣ ਦੇ ਬਾਅਦ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ। ਜਿਸ ਦੇ ਚਲਦੇ ਅੱਜ ਪੁਲਸ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਚਾਵਾਂ ਦਾ ਇਕ ਨੌਜਵਾਨ ਜੋ ਕੇ ਕਿਸੇ ਨਿੱਜੀ ਟੀ.ਵੀ. ਚੈਨਲ ’ਚ ਕੰਮ ਕਰਦਾ ਸੀ। ਉਹ ਨਸ਼ੇ ਦੇ ਭੇਂਟ ਚੜ੍ਹ ਗਿਆ।youth died with drug

youth died with drugਹੋਰ ਪੜ੍ਹੋ : ਕੋਰੋਨਾ ਨਿਯਮਾਂ ਦੀਆਂ ਧਜੀਆਂ ਉਡਾਉਂਦੀ ਬਾਘਾ ਪੁਰਾਣਾ ‘ਚ ‘ਆਪ’ ਦੀ ਰੈਲੀ, ਕੀਤੇ ਗਏ ਵੱਡੇ -ਵੱਡੇ ਦਾਅਵੇ

ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਨਸ਼ੇ ਦੀ ਓਵਰ ਡੋਜ਼ ਨਾਲ ਹੋ ਗਈ। ਮੌਤ ਦੇ 2 ਦਿਨ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ’ਚ ਆਇਆ ਸੀ। ਇਸ ਸਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਜਿਸ ਤੋਂ ਇਹ ਨਸ਼ਾ ਲੈ ਕੇ ਆਇਆ ਉਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।

Drug Overdose: Definition, Treatment, Prevention, and More

ਹੋਰ ਪੜ੍ਹੋ : ਅਖੌਤੀ ਨਿਹੰਗਾਂ ਨੇ ਦੋ ਪੁਲਿਸ ਮੁਲਾਜ਼ਮਾਂ ਦੇ ਵੱਢੇ ਗੁੱਟ, ਜਾਣੋ ਪੂਰਾ ਮਾਮਲਾ

ਮ੍ਰਿਤਕ ਹਰਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਮੇਰਾ ਪੁੱਤਰ ਨਸ਼ਾ ਛਡਾਊ ਕੇਂਦਰ ’ਚੋਂ ਆਇਆ ਸੀ ਬਹਾਰ ਤੇ ਅੱਜ ਪਿੰਡ ਦੇ ਹੀ ਇਕ ਮੁੰਡੇ ਤੋਂ ਲੈ ਕੇ ਨਸ਼ੇ ਦੀ ਓਵਰ ਡੋਜ਼ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ’ਚ ਸਰੇਆਮ ਨਸ਼ਾ ਵਿਕਦਾ ਹੈ ਤੇ ਉਨ੍ਹਾਂ ਜਿੰਨਾਂ ਮਰਜ਼ੀ ਸਵੇਰੇ ਸ਼ਾਮ ਨਸ਼ਾ ਲੈ ਲਓ ਪਰ ਪੁਲਿਸ ਦੀਆਂ ਅੱਖਾਂ ਤੇ ਪੜਦਾ ਪਿਆ ਹੋਇਆ ਹੈ।ਇਹਨਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਜਿਸ ਨਸ਼ਾ ਛਡਾਊ ਕੇਂਦਰ ’ਚੋ ਆਇਆ ਜੋ ਕੇ ਲੋਕ ਇਨਸਾਫ ਪਾਰਟੀ ਦੇ ਆਗੂ ਸਰਬਜੀਤ ਸਿੰਘ ਸੀ.ਆਰ. ਵਲੋ ਚਲਾਇਆ ਜਾਂਦਾ ਹੈ। ਉਸ ’ਚ ਉਸ ਨੂੰ ਜਲੀਲ ਕੀਤਾ ਜਾਂਦਾ ਸੀ, ਜਿਸ ਕਾਰਨ ਉਸ ਨੇ ਫ਼ਿਰ ਨਸ਼ਾ ਕੀਤਾ ਤੇ ਉਸ ਦੀ ਮੌਤ ਹੋ ਗਈ।

ਮੁੰਡੇ ਦੇ ਮਾਮੇ ਨੇ ਦੱਸਿਆ ਕਿ ਉਹ ਮੇਰਾ ਭਾਣਜਾ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਇਹ ਸਰਕਾਰਾ ਅਤੇ ਪ੍ਰਸ਼ਾਸਨ ਦੀ ਵਜ੍ਹਾ ਨਾਲ ਹੋਇਆ ਹੈ ਤੇ ਉਨ੍ਹਾਂ ਦੱਸਿਆ ਕਿ ਮੇਰੇ ਭਾਣਜੇ ਕੋਲੋਂ ਸਰਿੰਜ ਵੀ ਪੁਲਿਸ ਨੂੰ ਬਰਾਮਦ ਹੋਈ ਹੈ।ਉਨ੍ਹਾਂ ਕਿਹਾ ਅਸੀਂ ਪੁਲਸ ਨੂੰ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਨੂੰ ਕਿਹਾ ਤਾਂ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲੋਂ ਮੁਲਜ਼ਮਾਂ ਦੀ ਘਾਟ ਹੈ ਜਿਸ ਕਰਕੇ ਨਸ਼ੇ ਤੇ ਕੰਟਰੋਲ ਨਹੀਂ ਹੋ ਰਿਹਾ।