Tue, Apr 23, 2024
Whatsapp

ਦਿੱਲੀ ਦੇ ਇਸ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਹੋਈ ਮੌਤ 

Written by  Shanker Badra -- April 24th 2021 11:59 AM
ਦਿੱਲੀ ਦੇ ਇਸ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਹੋਈ ਮੌਤ 

ਦਿੱਲੀ ਦੇ ਇਸ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਹੋਈ ਮੌਤ 

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਕਈ ਸੂਬਿਆਂ ਵਿਚ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਨਾਲ ਮਰੀਜ਼ਾਂ ਦੀ ਗਿਣਤੀ ਏਨੀ ਵੱਧ ਗਈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਰਹੇ। ਇਸ ਦੇ ਨਾਲਆਕਸੀਜਨ ਦੀ ਸਪਲਾਈ ਵੀ ਠੱਪ ਹੋ ਚੁੱਕੀ ਹੈ। ਆਕਸੀਜਨ ਨਾ ਮਿਲਣ ਕਾਰਨ ਹਸਪਤਾਲਾਂ ਵਿੱਚ ਕਈ ਮਰੀਜ਼ ਦਮ ਤੋੜ ਚੁੱਕੇ ਹਨ। ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ [caption id="attachment_492036" align="aligncenter" width="269"]Oxygen shortage : 20 patients die at Delhi’s Jaipur Golden Hospital, another 200 lives at risk ਦਿੱਲੀ ਦੇ ਇਸ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਹੋਈ ਮੌਤ[/caption] ਦੇਸ਼ ਦੀ ਰਾਜਧਾਨੀ ਵਿੱਚ ਆਕਸੀਜਨ ਦੀ ਘਾਟ ਕਾਰਨ ਸਥਿਤੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 20 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਸਾਰੇ ਮਰੀਜ਼ ਆਕਸੀਜਨ ਸਪੌਰਟ 'ਤੇ ਸੀ। [caption id="attachment_492037" align="aligncenter" width="300"]Oxygen shortage : 20 patients die at Delhi’s Jaipur Golden Hospital, another 200 lives at risk ਦਿੱਲੀ ਦੇ ਇਸ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਹੋਈ ਮੌਤ[/caption] ਹਸਪਤਾਲ ਪ੍ਰਬੰਧਨ ਅਨੁਸਾਰ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਕੋਰੋਨਾ ਪੀੜਤ ਸਨ ਤੇ ਉਨ੍ਹਾਂ ਨੂੰ ਹਾਈ ਫਲੋਅ ਆਕਸੀਜਨ ਦੀ ਜ਼ਰੂਰਤ ਸੀ। ਆਕਸੀਜਨ ਦਾ ਫਲੋਅ ਘਟਣ ਕਾਰਨ ਇਨ੍ਹਾਂ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਹਾਲਤ ਪਹਿਲਾਂ ਹੀ ਕਾਫੀ ਗੰਭੀਰ ਸੀ। ਆਕਸੀਜਨ ਦੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। [caption id="attachment_492035" align="aligncenter" width="300"]Oxygen shortage : 20 patients die at Delhi’s Jaipur Golden Hospital, another 200 lives at risk ਦਿੱਲੀ ਦੇ ਇਸ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਹੋਈ ਮੌਤ[/caption] ਜੈਪੁਰ ਗੋਲਡਨ ਹਸਪਤਾਲ ਦੇ ਡਾਕਟਰ ਡੀਕੇ ਬਲੂਜਾ ਨੇ ਦੱਸਿਆ ਹੈ ਕਿ ਹਸਪਤਾਲ ਵਿਚ ਹੁਣ ਸਿਰਫ ਅੱਧਾ ਘੰਟਾ ਆਕਸੀਜਨ ਬਚਿਆ ਹੈ। ਇੱਥੇ 200 ਤੋਂ ਵੱਧ ਲੋਕਾਂ ਦੀ ਜਾਨ ਦਾਅ 'ਤੇ ਲੱਗੀ ਹੋਈ ਹੈ। ਉੱਥੇ ਹੀ ਰਾਜਧਾਨੀ ਦੇ ਸਰੋਜ ਹਸਪਤਾਲ ਨੇ ਆਕਸੀਜਨ ਦੀ ਘਾਟ ਕਾਰਨ ਨਵੇਂ ਮਰੀਜ਼ਾਂ ਦੀ ਭਰਤੀ ਰੋਕ ਦਿੱਤੀ ਹੈ। ਕੁਝ ਮਰੀਜ਼ਾਂ ਦੀ ਛੁੱਟੀ ਵੀ ਕੀਤੀ ਜਾ ਰਹੀ ਹੈ। [caption id="attachment_492033" align="aligncenter" width="300"]Oxygen shortage : 20 patients die at Delhi’s Jaipur Golden Hospital, another 200 lives at risk ਦਿੱਲੀ ਦੇ ਇਸ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ ਇਸੇ ਤਰ੍ਹਾਂ ਦਿੱਲੀ ਦੇ ਬੱਤਰਾ ਹਸਪਤਾਲ ਦੇ ਐੱਮਡੀ ਡਾ. ਐੱਸਸੀਐੱਲ ਗੁਪਤਾ ਨੇਦੱਸਿਆ ਹੈ ਕਿ ਸਾਨੂੰ 12 ਘੰਟੇ ਦੀ ਫਰਿਆਦ ਤੋਂ ਬਾਅਦ ਸਿਰਫ਼ 500-ਲੀਟਰ ਆਕਸੀਜਨ ਮਿਲੀ ਹੈ ,ਜਦਕਿ ਸਾਡੀ ਰੋਜ਼ਾਨਾ ਦੀ ਜ਼ਰੂਰਤ 8000 ਲੀਟਰ ਹੈ। ਹਸਪਤਾਲ 'ਚ 350 ਮਰੀਜ਼ ਹਨ। COVID ਦੇ ਇਲਾਜ 'ਚ ਆਕਸੀਜਨ ਜ਼ਰੂਰੀ ਹੈ ਪਰ ਜਦੋਂ ਸਾਨੂੰ ਇਹ ਨਹੀਂ ਮਿਲੇਗੀ ਤਾਂ ਇਲਾਜ ਕਿਵੇਂ ਕਰਾਂਗੇ? -PTCNews


Top News view more...

Latest News view more...