ਪਾਕਿਸਤਾਨ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਜੇਲ੍ਹ ‘ਚੋਂ ਕੀਤਾ ਰਿਹਾਅ !

Masood Azhar

ਪਾਕਿਸਤਾਨ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਜੇਲ੍ਹ ‘ਚੋਂ ਕੀਤਾ ਰਿਹਾਅ !,ਨਵੀਂ ਦਿੱਲੀ: ਪਾਕਿਸਤਾਨ ਇਕ ਵਾਰ ਫਿਰ ਭਾਰਤ ਵਿਚ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ‘ਚ ਕੈਦ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਪਾਕਿ ਸਰਕਾਰ ਨੇ ਗੁਪਤ ਤਰੀਕੇ ਨਾਲ ਜੇਲ੍ਹ ਤੋਂ ਰਿਹਾ ਕਰ ਦਿੱਤਾ ਹੈ।

Massod Azhar ਇਟੈਂਲੀਜੈਂਸ ਬਿਊਰੋ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਇਹ ਕਦਮ ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਚੁੱਕਿਆ ਹੈ।

ਹੋਰ ਪੜ੍ਹੋ:ਭਾਰੀ ਬਾਰਿਸ਼ ਕਾਰਨ ਡਿੱਗੀ ਘਰ ਸੀ ਛੱਤ, 10 ਸਾਲਾਂ ਬੱਚੀ ਦੀ ਮੌਤ, ਪਿਤਾ ਜ਼ਖਮੀ

Masood Azharਉਹਨਾਂ ਨੇ ਰਾਜਸਥਾਨ ਨੇੜੇ ਭਾਰਤ-ਪਾਕਿਸਤਾਨ ਸੀਮਾ ‘ਤੇ ਪਾਕਿਸਤਾਨੀ ਫੌਜੀਆਂ ਦੀ ਵਧੀਕ ਤਾਇਨਾਤੀ ਦੇ ਬਾਰੇ ਵਿਚ ਸਰਕਾਰ ਨੂੰ ਸਾਵਧਾਨ ਕੀਤਾ ਹੈ। ਨਾਲ ਹੀ ਅਧਿਕਾਰੀਆਂ ਨੇ ਸੀਮਾ ਸੁਰੱਖਿਆ ਬਲਾਂ ਅਤੇ ਫੌਜ ਨੂੰ ਪਾਕਿਸਤਾਨੀ ਫੌਜ ਅਤੇ ਅੱਤਵਾਦੀਆਂ ਦੇ ਕਿਸੇ ਵੀ ਅਚਾਨਕ ਹਮਲੇ ਤੋਂ ਅਲਰਟ ਰਹਿਣ ਲਈ ਕਿਹਾ ਹੈ।

-PTC News