ਮੁੰਬਈ ਹਮਲੇ ਦੇ 12 ਸਾਲ ਬਾਅਦ ਪਾਕਿ ਦਾ ਕਬੂਲਨਾਮਾ,11ਅੱਤਵਾਦੀ ਕੀਤੇ ਇਸ਼ਤਿਹਾਰੀ ਘੋਸ਼ਿਤ

By Jagroop Kaur - November 11, 2020 7:11 pm

ਮੁੰਬਈ 'ਚ ਬੰਬ ਧਮਾਕੇ ਨੂੰ 12 ਸਾਲ ਹੋ ਗਏ ਹਨ ਅਤੇ ਹੁਣ 12 ਸਾਲ ਬਾਅਦ ਪਾਕਿਸਤਾਨ ਦੀ ਸਭ ਤੋਂ ਵਢੀ ਏਜੇਂਸੀ ਐਫ ਆਈ ਏ ਨੇ ਵੱਢਾ ਕਬੂਲਨਾਮਾ ਕਰਦੇ ਹੋਏ ਨੇ ਬੁਧਵਾਰ ਨੂੰ ਖੁਲਾਸਾ ਕੀਤਾ ਹੈ ਕਿ 26/11 terrorist attacks ਦੇ ਦੋਸ਼ੀ ਅੱਤਵਾਦੀ ਪਾਕਿਸਤਾਨ ਦੇ ਹੀ ਸਨ,ਦਰਅਸਲ ਪਾਕਿਸਤਾਨ ਨੂੰ ਹਮੇਸ਼ਾ ਹੀ ਅੱਤਵਾਦੀਆਂ ਦੀ ਸ਼ਰਨਸਥਲੀ ਕਿਹਾ ਜਾਂਦਾ ਹੈ । ਇਸ ਦੀ ਖੁਲਾਸੇ ਸਮੇਂ-ਸਮੇਂ 'ਤੇ ਹੁੰਦੇ ਰਹੇ ਹਨ। ਇਸੇ ਤਰ੍ਹਾਂ ਦਾ ਵੱਢਾ ਖੁਲਾਸਾ ਇਕ ਵਾਰ ਫਿਰ ਹੋਇਆ ਹੈ |26/11 मुंबई हमला : आंतकी हमले की आज 10वीं बरसी, हादसे के निशान अब भी बाकी | Hari Bhoomiਜਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਰਕਾਰ ਭਾਰਤ ਦੇ ਦਬਾਅ ਵਿਚ ਗੋਡੇ ਟੇਕ ਦਿੱਤੇ ਹਨ ਅਤੇ ਪਾਕਿਸਤਾਨ ਨੂੰ ਅੱਤਵਾਦੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ, ਇਸ ਦਾ ਖੁਲਾਸਾ ਪਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਕੀਤਾ ਜਿਥੇ ਮੋਸਟ ਵਾਂਟੇਡ ਦੀ ਨਵੀਂ ਸੂਚੀ ਵਿਚ ਮੁੰਬਈ ਹਮਲੇ 'ਚ ਸ਼ਾਮਲ 11 ਅੱਤਵਾਦੀਆਂ ਦੇ ਨਾਮ ਨੂੰ ਦਰਜ ਕੀਤੇ । ਇੰਨਾ ਹੀ ਨਹੀਂ ਇਹਨਾਂ ਅੱਤਵਾਦੀਆਂ ਨੇ ਠਿਕਾਣੇ ਬਾਰੇ ਦੱਸਣ ਵਾਲਿਆਂ ਲਈ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ।

ਹੋਰ ਪੜ੍ਹੋ :ਪਾਕਿਸਤਾਨ ਕ੍ਰਿਕਟ ਬੋਰਡ ‘ਚ ਪਹਿਲੀ ਵਾਰ ਨਿਯੁਕਤ ਹੋਈ ਮਹਿਲਾ ਨਿਰਦੇਸ਼ਕ

LeT planned to project 26/11 attack as 'Hindu terror': Former top cop Rakesh Maria - The Weekਜ਼ਿਕਰਯੋਗ ਹੈ ਕਿ ਸਾਲ 2008 'ਚ ਮੁੰਬਈ ਦੇ ਹੋਟਲ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਮੁੰਬਈ ਵਿਚ ਕਈ ਥਾਵਾਂ 'ਤੇ ਹਮਲੇ ਕੀਤੇ ਸਨ। ਇਸ ਅੱਤਵਾਦੀ ਹਮਲੇ ਵਿਚ ਕਈ ਵਿਦੇਸ਼ੀਆਂ ਸਮੇਤ ਕੀਬ 155 ਲੋਕਾਂ ਦੀ ਜਾਨ ਚਲੀ ਗਈ ਸੀ, ਅਤੇ ਕਈ ਪੁਲਿਸ ਅਧਿਕਾਰੀ ਫੌਜੀ ਸ਼ਾਹਿਦ ਵੀ ਹੋਏ ਸਨ। ਜਿਸ ਦੇ ਬਾਅਦ ਐੱਨ.ਐੱਸ.ਜੀ. ਦੀ ਟੀਮ ਨੇ ਆਪਰੇਸ਼ਨ ਬਲੈਕ ਟੌਰਨੈਡੋ ਲਾਂਚ ਕਰ ਅੱਤਵਾਦੀਆਂ ਦਾ ਸਫਾਇਆ ਕੀਤਾ ਸੀ। ਇਸ ਹਮਲੇ ਦਾ ਮਾਸਟਰ ਮਾਈਂਡ ਜ਼ਕੀਉਰ ਰਹਿਮਾਨ ਲਖਵੀ ਹੈ, ਜਿਸ ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰੀ ਦੇ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।26/11: The nightmare at CST, 10 years onਹਾਲਾਂਕਿ ਕਿ ਇੱਕ ਅੱਤਵਾਦੀ ਕਸਾਬ ਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਗਈ ਸੀ , ਪਰ ਇਸ ਦੇ ਹੋਰ ਅਤਵਾਦੀ ਅਜੇ ਗ੍ਰਿਫਤ ਤੋਂ ਬਾਹਰ ਸਨ ਜਿੰਨਾ ਦੀ ਭਾਲ ਵਿਚ ਜਾਂਚ ਜਾਰੀ ਸੀ ਅਤੇ ਇਸ ਤੋਂ ਪਾਕਿਸਤਾਨ ਅਕਸਰ ਇਨਕਾਰੀ ਰਿਹਾ ਸੀ ਕਿ ਇਹ ਹਮਲਾ ਪਾਕਿਸਤਾਨ ਵੱਲੋਂ ਕੀਤਾ ਗਿਆ ਹੈ , ਪਰ ਹੁਣ ਐਨ ਐਫ ਸੀ ਸੰਘ ਵਲੋਂ ਕੀਤੇ ਖੁਲਾਸੇ ਤੋਂ ਬਾਅਦ ਅਸਲ ਸਚਾਈ ਸਾਹਮਣੇ ਆਈ ਹੈ , ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਅੱਗੇ ਕੀ ਰੁੱਖ ਅਖਤਿਆਰ ਕਰਦਾ ਹੈ।

 

adv-img
adv-img