Fri, Apr 26, 2024
Whatsapp

ਪਟਿਆਲਾ ਦੇ ਮੈਡੀਕਲ ਕਾਲਜ ਦੀ Anti Ragging ਕਮੇਟੀ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ

Written by  Shanker Badra -- July 24th 2019 04:47 PM -- Updated: July 24th 2019 04:54 PM
ਪਟਿਆਲਾ ਦੇ ਮੈਡੀਕਲ ਕਾਲਜ ਦੀ Anti Ragging ਕਮੇਟੀ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ

ਪਟਿਆਲਾ ਦੇ ਮੈਡੀਕਲ ਕਾਲਜ ਦੀ Anti Ragging ਕਮੇਟੀ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ

ਪਟਿਆਲਾ ਦੇ ਮੈਡੀਕਲ ਕਾਲਜ ਦੀ Anti Ragging ਕਮੇਟੀ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ:ਪਟਿਆਲਾ : ਪਟਿਆਲਾ ਦੇ ਮੈਡੀਕਲ ਕਾਲਜ ਵਿੱਚ ਨਵਾਂ ਸੈਸ਼ਨ 1 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਨਵੇਂ ਵਿਦਿਆਰਥੀਆਂ ਨੂੰ ਨਵੇਂ ਮਾਹੌਲ ਵਿੱਚ ਰਚਾਉਣ ਦੇ ਲਈ ਪੁਰਾਣੇ ਵਿਦਿਆਰਥੀਆਂ ਨੂੰ 1 ਅਗਸਤ ਤੋਂ 10 ਦਿਨਾਂ ਦੇ ਲਈ ਛੁੱਟੀਆਂ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਵਿਦਿਆਰਥੀਆਂ ਦੀ ਸਹੂਲਤ ਲਈ ਹੋਸਟਲ, ਕੰਟੀਨ, ਲਾਇਬ੍ਰੇਰੀ, ਅਤੇ ਹੋਰ ਜਨਤਕ ਥਾਂਵਾਂ 'ਤੇ ਐਂਟੀ ਰੈਗਿੰਗ ਕਮੇਟੀ ਦੇ ਮੈਂਬਰਾਂ ਦੇ ਨਾਮ ਤੇ ਉਨ੍ਹਾਂ ਦੇ ਫੋਨ ਨੰਬਰ ਦੇ ਨਾਲ ਬੈਨਰ ਲਾਏ ਜਾਣ ਦਾ ਫ਼ੈਸਲਾ ਲਿਆ ਹੈ। [caption id="attachment_321821" align="aligncenter" width="300"]Patiala Medical College Anti-ragging committee meeting Important decisions
ਪਟਿਆਲਾ ਦੇ ਮੈਡੀਕਲ ਕਾਲਜ ਦੀ Anti Ragging ਕਮੇਟੀ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ[/caption] ਇਸ ਦੇ ਇਲਾਵਾ ਸਾਰੇ ਮੈਂਬਰਾਂ ਦਾ ਇੱਕ WhatsApp ਗਰੁੱਪ ਬਣਾਇਆ ਜਾਵੇਗਾ ਤਾਂ ਜੋ ਕਿਸੇ ਕਿਸਮ ਦੀ ਸੂਚਨਾ ਮਿਲਣ 'ਤੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਸਕੇ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਕੇ.ਕੇ ਅਗਰਵਾਲ ਨੇ ਕੀਤੀ ਹੈ।ਇਸ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਿੰਸੀਪਲ ਡਾ. ਕੇ.ਡੀ ਸਿੰਘ, ਪੀਟੀਸੀ ਨਿਊਜ਼ ਵੱਲੋਂ ਗਗਨਦੀਪ ਆਹੂਜਾ ਅਤੇ ਰੋਜ਼ਾਨਾ ਅਜੀਤ ਦੇ ਪੱਤਰਕਾਰ ਜਸਪਾਲ ਸਿੰਘ ਢਿਲੋਂ ਨੇ ਵੀ ਸ਼ਿਰਕਤ ਕੀਤੀ। [caption id="attachment_321820" align="aligncenter" width="300"]Patiala Medical College Anti-ragging committee meeting Important decisions
ਪਟਿਆਲਾ ਦੇ ਮੈਡੀਕਲ ਕਾਲਜ ਦੀ Anti Ragging ਕਮੇਟੀ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਔਰਤ ਨੇ ਦਿੱਤਾ ਬੱਚੀ ਨੂੰ ਜਨਮ , 3 ਵਿਅਕਤੀਆਂ ਨੇ ਬੱਚੀ ਦੇ ਪਿਤਾ ਹੋਣ ਦਾ ਕੀਤਾ ਦਾਅਵਾ ,ਜਾਣੋਂ ਕੌਣ ਸੀ ਅਸਲੀ ਪਤੀ ਦੱਸ ਦੇਈਏ ਕਿ ਪਟਿਆਲਾ ਦੇ ਮੈਡੀਕਲ ਕਾਲਜ ਵਿੱਚ 225 ਵਿਦਿਆਰਥੀਆਂ ਦਾ ਐੱਮਐੱਮਬੀਐੱਸ ਵਿੱਚ ਦਾਖਲਾ ਹੋਣਾ ਹੈ। ਇਸ ਕਾਲਜ ਵਿੱਚ ਕਈ ਸਾਲਾਂ ਬਾਅਦ 5 ਐੱਨਆਰਆਈ ਬੱਚਿਆਂ ਨੇ ਵੀ ਦਾਖਲਾ ਲਿਆ ਹੈ। ਐੱਨਆਰਆਈ ਦਾ ਕੋਟਾ 15 ਫੀਸਦੀ ਹੁੰਦਾ ਹੈ ਅਤੇ ਕਈ ਸਾਲਾਂ ਤੋਂ ਐੱਨਆਰਆਈ ਵਿਚ ਦਾਖਲੇ ਨਹੀਂ ਹੁੰਦੇ ਅਤੇ ਇਹ ਸੀਟਾਂ ਆਮ ਸ਼੍ਰੇਣੀ ਵਿਚ ਸ਼ਿਫਟ ਕਰ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਦਾਖਲਿਆਂ ਨਾਲ ਕਾਲਜ ਨੂੰ 5 ਕਰੋੜ ਰੁਪਏ ਦਾ ਸਲਾਨਾ ਵਿੱਤੀ ਲਾਭ ਵੀ ਹੋਵੇਗਾ । -PTCNews


Top News view more...

Latest News view more...