Sat, Apr 27, 2024
Whatsapp

ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

Written by  Jashan A -- December 18th 2018 03:50 PM
ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ ਪਟਿਆਲਾ: ਪਟਿਆਲਾ ਪੁਲਿਸ ਵਲੋਂ ਅੱਜ ਆਈ.ਏ.ਐੱਸ ਅਫਸਰ ਵਰੁਣ ਰੂਜ਼ਮ ਦੇ ਸਹੁਰੇ ਅਤੇ ਰਿਟਾਇਰਡ SE ਸਵਰਨ ਸਿੰਘ ਦੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਹੱਲ ਕਰਦਿਆਂ ਮੁੱਖ ਸਾਜਿਸ਼ਕਰਤਾ ਸਮੇਤ 2 ਕਾਤਲਾਂ ਨੂੰ ਗਿਰਫ਼ਤਾਰ ਕਰਨ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਅਤੇ ਨਾਲ ਹੀ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਪਾਸੋ ਭਾਰੀ ਤਾਦਾਤ ਵਿੱਚ ਵਹੀਕਲ ਵੀ ਬਰਾਮਦ ਕੀਤੇ ਹਨ ਜਿਹੜੇ ਇਨ੍ਹਾਂ ਨੇ ਨਜ਼ਾਇਜ਼ ਤਰੀਕੇ ਨਾਲ ਬਣਾਏ ਸਨ। [caption id="attachment_229917" align="aligncenter" width="300"]patiala ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ[/caption] ਦੱਸ ਦੇਈਏ ਇਨ੍ਹਾਂ ਗਿਰਫ਼ਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਜਗਤਾਰ ਸਿੰਘ ਵਾਸੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜੋ ਕਿ ਮੁੱਖ ਸਾਜਿਸ਼ਕਰਤਾ ਵੀ ਹੈ ,ਸਤਵਿੰਦਰ ਸਿੰਘ ਵਾਸੀ ਸਾਹਾ ਹਰਿਆਣਾ,ਕਾਰਤਿਕ ਚੌਹਾਨ ਵਾਸੀ ਸਾਹਾ ਹਰਿਆਣਾ ਵਜੋਂ ਹੋਈ ਹੈ। [caption id="attachment_229916" align="aligncenter" width="300"]patiala ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ[/caption] ਮਿਲੀ ਜਾਣਕਾਰੀ ਮੁਤਾਬਕ ਮੁੱਖ ਸਾਜਿਸ਼ਕਰਤਾ ਜਗਤਾਰ ਸਿੰਘ ਸਵਰਨ ਸਿੰਘ ਦਾ ਕਾਫੀ ਕਰੀਬੀ ਸੀ ਤੇ ਉਸ ਨੇ ਸਵਰਨ ਸਿੰਘ ਨੂੰ ਕਾਫੀ ਜਮੀਨ ਖਰੀਦ ਕੇ ਦਿੱਤੀ, ਪਰ ਰਜਿਸਟਰੀ ਬਦਲੇ ਜਾਅਲੀ ਫਰਦਾ ਬਣਵਾ ਕੇ ਦਿੱਤੀਆਂ।ਇਸ ਤਰੀਕੇ ਨਾਲ ਵਿਸ਼ਵਾਸ਼ ਜਿੱਤਿਆ ਕਿ ਸਵਰਨ ਸਿੰਘ ਨੇ ਜਗਤਾਰ ਸਿੰਘ ਨੂੰ ਮੋਟੀ ਰਕਮ ਦਿੱਤੀ ਤੇ ਆਪਣੀ ਜ਼ਮੀਨ ਦਾ ਸਾਰਾ ਕੰਮ ਕਾਜ ਜਗਤਾਰ ਸਿੰਘ ਨੂੰ ਸੌਂਪ ਦਿੱਤਾ ਜੋ ਕਿ ਕਾਗਜਾਂ ਵਿੱਚ ਤਾਂ ਜਗਤਾਰ ਸਿੰਘ ਦੇ ਨਾਮ ਹੀ ਸੀ। ਹੋਰ ਪੜ੍ਹੋ:ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ ‘ਚ ਬਣੀ ਸਬ-ਲੈਫਟੀਨੈਂਟ ਪਰ ਜਦੋਂ 10 ਸਾਲ ਬਾਅਦ ਸਵਰਨ ਸਿੰਘ ਨੇ ਜ਼ਮੀਨ ਸਬੰਧੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਗਤਾਰ ਸਿੰਘ ਨੂੰ ਆਪਣੇ ਪਰਦਾਫਾਸ਼ ਹੋਣ ਦਾ ਡਰ ਪਏ ਗਿਆ ਜਿਸ ਕਰਕੇ ਉਸਨੇ ਸਵਰਨ ਸਿੰਘ ਦਾ ਕਤਲ ਕਰਨ ਦਾ ਮਨ ਬਣਾ ਲਿਆ ਤੇ ਇਸ ਕਤਲ ਕਰਨ ਲਈ ਆਪਣੇ ਕਰੀਬੀ ਨੂੰ 15 /15 ਲੱਖ ਦੀ ਫਿਰੌਤੀ ਦਿੱਤੀ।ਜਿਸ ਤੋਂ ਬਾਅਦ ਉਨ੍ਹਾਂ ਨੇ ਸਵਰਨ ਸਿੰਘ ਨੂੰ ਚੰਡੀਗੜ੍ਹ ਨੇੜੇ ਪਿੰਡ ਉਕਸੀ ਸੈਣੀਆ ਨੇੜੇ ਗੋਲੀਆਂ ਮਾਰ ਕਤਲ ਕਰ ਦਿੱਤਾ। [caption id="attachment_229919" align="aligncenter" width="300"]patiala ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ[/caption] ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਕਾਤਲਾਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਪੁਲਿਸ ਵਲੋਂ ਜਗਤਾਰ ਸਿੰਘ ਪਾਸੋ ਬੜੀ ਤਾਦਾਦ ਵਿਚ ਵਹੀਕਲ ਬਰਾਮਦ ਕੀਤੇ ਜੋ ਕਿ ਇਸ ਨੇ ਜਾਅਲੀ ਫਰਦਾ ਤੇ ਠਗੀਆਂ ਠੋਰੀਆਂ ਨਾਲ ਬਣਾਈਆਂ ਸਨ।ਪੁਲਿਸ ਵਲੋਂ ਹੁਣ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। -PTC News


Top News view more...

Latest News view more...