
ਟਰੱਕ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਪਿਓ ਪੁੱਤ ਦੀ ਮੌਕੇ ‘ਤੇ ਮੌਤ,ਪੱਟੀ: ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਦਾਸੂਵਾਲ ਦੇ ਨਜ਼ਦੀਕ ਮੋਟਰਸਾਈਕਲ ਅਤੇ ਟਰੱਕ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਤੇ ਸਵਾਰ ਪਿਓ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਹੋਰ ਪੜ੍ਹੋ:ਕਸਬਾ ਸੰਦੌੜ ਨੇੜੇ ਵਾਪਰਿਆ ਭਿਆਨਿਕ ਸੜਕ ਹਾਦਸਾ ,2 ਵਿਅਕਤੀਆਂ ਦੀ ਮੌਕੇ ‘ਤੇ ਹੀ ਹੋਈ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਫਕੀਰ ਕਾਲੋਨੀ ਅੰਮ੍ਰਿਤਸਰ ਅਤੇ ਹਾਨੀ ਪੁੱਤਰ ਮਲਕੀਤ ਸਿੰਘ ਅਤੇ ਮਲਕੀਤ ਸਿੰਘ ਦੀ ਸਾਲੇਹਾਰ ਜਸਬੀਰ ਕੌਰ ਪਤਨੀ ਮੰਗਾ ਸਿੰਘ ਵਾਸੀ ਚੂਸਲੇਵਾੜ ਅਤੇ ਉਸ ਦਾ ਲੜਕਾ ਹਾਰਦਿਕ ਸਿੰਘ ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਚੂਸਲੇਵਾੜ ਤੋਂ ਖੇਮਕਰਨ ਨੂੰ ਜਾ ਰਹੇ ਸਨ।
ਜਦ ਉਹ ਦਾਸੂਵਾਲ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਲਾਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਿਸ ਕਾਰਨ ਮੌਕੇ ਤੇ ਹੀ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਹਨੀ ਪੁੱਤਰ ਮਲਕੀਤ ਸਿੰਘ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਤੇ ਸਵਾਰ ਮਲਕੀਤ ਸਿੰਘ ਦੇ ਨਾਲ ਬੈਠੀ ਉਸਦੀ ਸਾਲੇਹਾਰ ਜਸਬੀਰ ਸਿੰਘ ਪਤਨੀ ਮੰਗਾ ਸਿੰਘ ਅਤੇ ਉਸ ਦਾ ਬੇਟਾ ਹਾਰਦਿਕ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹੋਰ ਪੜ੍ਹੋ:ਨਾਜਾਇਜ਼ ਸਬੰਧਾ ਦੇ ਸ਼ੱਕ ਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ

ਜਿਨ੍ਹਾਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਭੇਜ ਦਿੱਤਾ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।
-PTC News