ਦੇਸ਼

ਡਿਵਾਈਡਰ ਉਪਰ ਸੁੱਤੇ ਪਏ ਲੋਕਾਂ ਨੂੰ ਟਰੱਕ ਨੇ ਦਰੜਿਆ, ਚਾਰ ਦੀ ਮੌਤ

By Ravinder Singh -- September 21, 2022 2:05 pm

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਸੀਮਾਪੁਰੀ ਇਲਾਕੇ 'ਚ ਇਕ ਟਰੱਕ ਨੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ 52 ਸਾਲਾ ਕਰੀਮ, 25 ਸਾਲਾ ਛੋਟੇ ਖ਼ਾਨ, 38 ਸਾਲਾ ਸ਼ਾਹ ਆਲਮ ਅਤੇ 45 ਸਾਲਾ ਰਾਹੁਲ ਵਜੋਂ ਹੋਈ ਹੈ।

ਡਿਵਾਈਡਰ ਉਪਰ ਸੁੱਤੇ ਪਏ ਲੋਕਾਂ ਨੂੰ ਟਰੱਕ ਨੇ ਦਰੜਿਆ, ਚਾਰ ਦੀ ਮੌਤਇਸ ਦੇ ਨਾਲ ਹੀ 16 ਸਾਲਾ ਮਨੀਸ਼ ਤੇ 30 ਸਾਲਾ ਪ੍ਰਦੀਪ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਦਿੱਲੀ ਦੇ ਸੀਮਾਪੁਰੀ ਸਥਿਤ ਡੀਟੀਸੀ ਡਿਪੂ ਲਾਲ ਬੱਤੀ ਪਾਰ ਕਰਦੇ ਹੋਏ ਡੀਐਲਐਫ ਟੀ-ਪੁਆਇੰਟ ਵੱਲ ਜਾ ਰਿਹਾ ਸੀ। ਦੇਰ ਰਾਤ 1:51 ਵਜੇ ਇਕ ਤੇਜ਼ ਰਫਤਾਰ ਟਰੱਕ ਨੇ ਸੜਕ ਦੇ ਡਿਵਾਈਡਰ ਉਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲ ਦਿੱਤਾ। ਜਿਨ੍ਹਾਂ 'ਚੋਂ ਚਾਰ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜ਼ਖ਼ਮੀ ਹੋ ਗਏ। ਟਰੱਕ ਡਰਾਈਵਰ ਨੇ ਡੀਟੀਸੀ ਡਿਪੂ ਟਰੈਫਿਕ ਸਿਗਨਲ ਤੋਂ ਲੰਘਦੇ ਸਮੇਂ ਡਿਵਾਈਡਰ ’ਤੇ ਸੁੱਤੇ ਹੋਏ ਛੇ ਲੋਕਾਂ ਨੂੰ ਦਰੜ ਦਿੱਤਾ।

ਇਹ ਵੀ ਪੜ੍ਹੋ : ਦੂਜੇ ਦਿਨ ਵੀ ਹਾਈ ਵੋਲਟੇਜ ਟਾਵਰਾਂ 'ਤੇ ਚੜ੍ਹੇ ਰਹੇ ਬੇਰੁਜ਼ਗਾਰ ਲਾਈਨਮੈਨ, ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਜਾਰੀ

ਸ਼ਹਾਦਰਾ ਦੇ ਡੀਸੀਪੀ ਆਰ. ਸਾਥੀਆਸੁੰਦਰਮ ਨੇ ਦੱਸਿਆ ਡਰਾਈਵਰ ਲਾਪ੍ਰਵਾਹੀ ਨਾਲ ਟਰੱਕ ਚਲਾ ਰਿਹਾ ਸੀ। ਡੀਸੀਪੀ ਨੇ ਦੱਸਿਆ ਕਿ ਦੋ ਲੋਕਾਂ ਮੌਤ ਮੌਕੇ ਉਤੇ ਹੋ ਗਈ ਜਦਕਿ ਚਾਰ ਜ਼ਖ਼ਮੀਆਂ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਮ੍ਰਿਤਕ ਲਿਆਂਦਾ ਕਰਾਰ ਦਿੱਤਾ ਗਿਆ ਤੇ ਇਕ ਹੋਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ 'ਚ ਤਿੰਨ ਜਣੇ ਸੀਮਾਪੁਰੀ ਵਾਸੀ ਸਨ ਤੇ ਇਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

-PTC News

 

  • Share