Fri, Apr 26, 2024
Whatsapp

ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ , ਮੁੰਬਈ 'ਚ 100 ਦੇ ਕਰੀਬ ਪਹੁੰਚਿਆ ਪੈਟਰੋਲ 

Written by  Shanker Badra -- May 12th 2021 03:05 PM
ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ , ਮੁੰਬਈ 'ਚ 100 ਦੇ ਕਰੀਬ ਪਹੁੰਚਿਆ ਪੈਟਰੋਲ 

ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ , ਮੁੰਬਈ 'ਚ 100 ਦੇ ਕਰੀਬ ਪਹੁੰਚਿਆ ਪੈਟਰੋਲ 

ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 25-25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਭੋਪਾਲ ਵਿੱਚ ਪਹਿਲੀ ਵਾਰ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ ਹੈ। [caption id="attachment_496780" align="aligncenter" width="300"]Petrol and diesel prices hiked again to reach record high ,Check rates in your city ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ , ਮੁੰਬਈ 'ਚ 100 ਦੇ ਕਰੀਬ ਪਹੁੰਚਿਆ ਪੈਟਰੋਲ[/caption] ਪੜ੍ਹੋ ਹੋਰ ਖ਼ਬਰਾਂ : ਇੱਕ ਪੁੱਤ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਸ ਆਇਆ ਪਰਿਵਾਰ, ਦੂਜੇ ਦੀ ਘਰ 'ਚ ਮਿਲੀ ਲਾਸ਼ ਦਿੱਲੀ ਵਿਚ ਪੈਟਰੋਲ 92.05 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 82.61 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਮੁੰਬਈ ਵਿਚ ਪੈਟਰੋਲ 100 ਰੁਪਏਪ੍ਰਤੀ ਲੀਟਰ ਦੇ ਕਰੀਬ ਅਤੇ ਡੀਜ਼ਲ 90 ਰੁਪਏ ਨੇੜੇ ਪਹੁੰਚ ਗਿਆ। ਭੋਪਾਲ ਵਿੱਚ ਪੈਟਰੋਲ 100.08 ਰੁਪਏ ਅਤੇ ਡੀਜ਼ਲ 90.95 ਰੁਪਏ ਹੋ ਗਿਆ ਹੈ। [caption id="attachment_496779" align="aligncenter" width="300"]Petrol and diesel prices hiked again to reach record high ,Check rates in your city ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ , ਮੁੰਬਈ 'ਚ 100 ਦੇ ਕਰੀਬ ਪਹੁੰਚਿਆ ਪੈਟਰੋਲ[/caption] ਇਸੇ ਤਰ੍ਹਾਂ ਮੁੰਬਈ ਵਿਚ ਪੈਟਰੋਲ 98.36 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ ਅਤੇ ਡੀਜ਼ਲ 89.75 ਰੁਪਏਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਚੇਨਈ ਵਿਚ ਪੈਟਰੋਲ 98.84 ਰੁਪਏ ਅਤੇ ਡੀਜ਼ਲ 87.49 ਰੁਪਏ ਅਤੇ ਕੋਲਕਾਤਾ ਵਿਚ ਪੈਟਰੋਲ 92.16 ਰੁਪਏ ਅਤੇ ਡੀਜ਼ਲ 85.45 ਰੁਪਏ ਹੋ ਗਿਆ ਹੈ। [caption id="attachment_496778" align="aligncenter" width="301"]Petrol and diesel prices hiked again to reach record high ,Check rates in your city ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ , ਮੁੰਬਈ 'ਚ 100 ਦੇ ਕਰੀਬ ਪਹੁੰਚਿਆ ਪੈਟਰੋਲ[/caption] ਅੰਤਰ-ਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ ਸਸਤਾ ਹੋਣ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਸੀ। ਇਸ ਨਾਲ ਪੈਟਰੋਲ ਦੀ ਦਰ ਵਿਚ 77 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਸੀ। ਚੋਣ ਨਤੀਜਿਆਂ ਤੋਂ ਬਾਅਦ ਪੈਟਰੋਲ 1.68 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਡੀਜ਼ਲ ਦੀ ਕੀਮਤ ਵਿਚ 1.88 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। [caption id="attachment_496777" align="aligncenter" width="300"]Petrol and diesel prices hiked again to reach record high ,Check rates in your city ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ , ਮੁੰਬਈ 'ਚ 100 ਦੇ ਕਰੀਬ ਪਹੁੰਚਿਆ ਪੈਟਰੋਲ[/caption] ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ ਪੰਜ ਰਾਜਾਂ ਦੀਆ ਵਿਧਾਨ ਸਭਾ ਚੋਣਾਂ ਦੌਰਾਨ ਤੇਲ ਕੰਪਨੀਆਂ ਨੇ ਲਗਭਗ 2 ਮਹੀਨਿਆਂ ਤੱਕ ਤੇਲ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਪਰ ਜਿਵੇਂ ਹੀ ਅਸੈਂਬਲੀ ਚੋਣਾਂ ਖ਼ਤਮ ਹੁੰਦੀਆਂ ਹਨ, ਅਜਿਹਾ ਲਗਦਾ ਹੈ ਕਿ ਤੇਲ ਕੰਪਨੀਆਂ ਨੂੰ ਖੁੱਲੀ ਛੋਟ ਮਿਲ ਗਈ ਹੈ। ਪਿਛਲੇ ਹਫਤੇ ਮੰਗਲਵਾਰ ਤੋਂ ਤੇਲ ਕੰਪਨੀਆਂ ਨੇ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਜੋ ਅੱਜ ਵੀ ਜਾਰੀ ਹੈ। -PTCNews


Top News view more...

Latest News view more...