ਹੋਰ ਖਬਰਾਂ

ਸੋਨਭੱਦਰ ਹੱਤਿਆ ਕਾਂਡ : ਪ੍ਰਿਅੰਕਾ ਨੂੰ ਮਿਲੇ ਪੀੜਤ ਪਰਿਵਾਰ ,ਪੀੜਤ ਔਰਤਾਂ ਨੂੰ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ

By Shanker Badra -- July 20, 2019 1:07 pm -- Updated:Feb 15, 2021

ਸੋਨਭੱਦਰ ਹੱਤਿਆ ਕਾਂਡ : ਪ੍ਰਿਅੰਕਾ ਨੂੰ ਮਿਲੇ ਪੀੜਤ ਪਰਿਵਾਰ ,ਪੀੜਤ ਔਰਤਾਂ ਨੂੰ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ:ਲਖਨਊ : ਉੱਤਰ ਪ੍ਰਦੇਸ਼ ਦੇ ਸੋਨਭੱਦਰ 'ਚ ਹੋਈ ਗੋਲੀਬਾਰੀ ਦੇ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸ਼ੁੱਕਰਵਾਰ ਤੋਂ ਪੀੜਤਾਂ ਨੂੰ ਮਿਲਣ ਲਈ ਸੋਨਭਦਰ ਜਾਣ 'ਤੇ ਅੜੀ ਹੋਈ ਹੈ।ਉਨ੍ਹਾਂ ਸਾਫ ਕਿਹਾ ਹੈ ਕਿ ਉਹ ਪੀੜਤਾਂ ਤੋਂ ਬਿਨਾਂ ਮਿਲੇ ਉਹ ਵਾਪਸ ਨਹੀਂ ਜਾਵੇਗੀ। ਇਸ ਦੌਰਾਨ ਪੀੜਤ ਪਰਿਵਾਰਾਂ ਦੇ ਲੋਕ ਪ੍ਰਿਅੰਕਾ ਨੂੰ ਮਿਲਣ ਲਈ ਪਹੁੰਚ ਗਏ ਹਨ।

Priyanka Gandhi Meet Victims families Chunar guesthouse ਸੋਨਭੱਦਰ ਹੱਤਿਆ ਕਾਂਡ : ਪ੍ਰਿਅੰਕਾ ਨੂੰ ਮਿਲੇ ਪੀੜਤ ਪਰਿਵਾਰ ,ਪੀੜਤ ਔਰਤਾਂ ਨੂੰ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ

ਮਿਲੀ ਜਾਣਕਾਰੀ ਅਨੁਸਾਰ ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਮਿਰਜ਼ਾਪੁਰ ਸਥਿਤ ਚੁਨਾਰ ਗੈਸਟ ਹਾਊਸ ਵਿੱਚ ਪਹੁੰਚੇ ਹਨ। ਇਸ ਮੌਕੇ 'ਤੇ ਪ੍ਰਿਅੰਕਾ ਗਾਂਧੀ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਵੀ ਰੋਕ ਨਹੀਂ ਸਕੀ। ਪ੍ਰਿਅੰਕਾ ਗਾਂਧੀ ਨੇ ਆਪਣੇ ਸਾੜੀ ਨਾਲ ਪੀੜਿਤ ਪਰਿਵਾਰਕ ਮੈਂਬਰਾਂ ਦੇ ਹੰਝੂ ਪੂੰਝਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਨਾਲ ਖੜ੍ਹੇ ਹਨ।

Priyanka Gandhi Meet Victims families Chunar guesthouse ਸੋਨਭੱਦਰ ਹੱਤਿਆ ਕਾਂਡ : ਪ੍ਰਿਅੰਕਾ ਨੂੰ ਮਿਲੇ ਪੀੜਤ ਪਰਿਵਾਰ ,ਪੀੜਤ ਔਰਤਾਂ ਨੂੰ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ

ਇਸ ਦੌਰਾਨ ਪ੍ਰਿਅੰਕਾ ਦਾ ਦੋਸ਼ ਹੈ ਕਿ ਜੋ ਲੋਕ ਮਿਲਣ ਆਏ ਹਨ ਉਨ੍ਹਾਂ 'ਚੋਂ ਬਾਕੀ ਲੋਕਾਂ ਨੂੰ ਗੇਟ 'ਤੇ ਰੋਕ ਦਿੱਤਾ ਗਿਆ ਹੈ ਤੇ ਸਿਰਫ ਦੋ ਲੋਕਾਂ ਨੂੰ ਆਉਣ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਇਕ ਵੀਡੀਓ ਟਵੀਟ ਕਰਦਿਆਂ ਕਿਹਾ ਕਿ ਜਿਸ 'ਚ ਪੀੜਤਾਂ ਦੇ ਪਰਿਵਾਰਕ ਮੈਂਬਰ ਰੋਦੇਂ ਨਜ਼ਰ ਆ ਰਹੇ ਹਨ ਕੀ ਉਨ੍ਹਾਂ ਦੇ ਅਥਰੂ ਪੁੱਜਣਾ ਅਪਰਾਧ ਹੈ।

Priyanka Gandhi Meet Victims families Chunar guesthouse ਸੋਨਭੱਦਰ ਹੱਤਿਆ ਕਾਂਡ : ਪ੍ਰਿਅੰਕਾ ਨੂੰ ਮਿਲੇ ਪੀੜਤ ਪਰਿਵਾਰ ,ਪੀੜਤ ਔਰਤਾਂ ਨੂੰ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਗਰੂਰ : ਸਿੱਖਿਆ ਮੰਤਰੀ ਦੇ ਸਾਇਕਲ ਵੰਡ ਸਮਾਗਮ ‘ਚ ਨਾ ਪਹੁੰਚਣ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਅੱਤਲ

ਦੂਜੇ ਪਾਸੇ ਪ੍ਰਿਅੰਕਾ ਦੇ ਸਮਰਥਨ 'ਚ ਸੋਨਭਦਰ ਨਰਸੰਹਾਰ 'ਚ ਪੀੜਤਾਂ ਨੂੰ ਮਿਲਣ ਲਈ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਸਮੇਤ ਸੁਨੀਲ ਮੰਡਲ, ਅਬੀਰ ਰੰਜਨ ਬਿਸਵਾਸ ਤੇ ਉਮਾ ਸਰੇਨ ਵੀ ਵਾਰਾਨਸੀ ਏਅਰਪੋਰਟ ਪਹੁੰਚੇ ਪਰ ਉਨ੍ਹਾਂ ਨੂੰ ਏਅਰਪੋਰਟ 'ਤੇ ਹੀ ਹਿਰਾਸਤ 'ਚ ਲੈ ਲਿਆ ਗਿਆ ਹੈ।
-PTCNews