ਖੇਤੀਬਾੜੀ

ਆੜ੍ਹਤੀਆਂ ਤੇ ਕਿਸਾਨਾਂ ਦਾ ਹੈ ਨਹੁੰ ਮਾਸ ਦਾ ਰਿਸ਼ਤਾ, ਇਹ ਟੁੱਟ ਨਹੀਂ ਸਕਦਾ: ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ

By Jagroop Kaur -- December 22, 2020 4:02 pm -- Updated:December 22, 2020 4:04 pm

ਪੰਜਾਬ ਦੇ ਆੜ੍ਹਤੀ ਭਾਈਚਾਰੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਕਿਸਾਨਾਂ ਦੀ ਹਮਾਇਤ ਕਰਨ ਪਿੱਛੋਂ ਕੇਂਦਰ ਸਰਕਾਰ ਉਤੇ ਪੰਜਾਬ ਦੇ ਆੜ੍ਹਤੀ ਮੰਡੀਆਂ ਦੇ ਪ੍ਰਧਾਨ ਦੇ ਘਰ ਇਨਕਮ ਟੈਕਸ ਵਿਭਾਗ ਤੋਂ ਰੇਡਾਂ ਮਰਵਾਉਣ ਦੇ ਦੋਸ਼ ਲੱਗ ਰਹੇ ਹਨ।ਉਥੇ ਹੀ ਕਿਸਾਨਾਂ ਤੇ ਆੜ੍ਹਤੀਆਂ ਦੀ ਹਿਮਾਇਤ 'ਚ ਅਕਾਲੀ ਆਗੂ ਵੀ ਅੱਗੇ ਆਏ ਹਨ , ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪੁੱਜੇ ਜਿਥੇ ਉਹਨਾਂ ਰਾਜਪੁਰਾ ਦੇ ਅਨਾਜ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨਾਲ ਮੁਲਾਕਾਤ ਕੀਤੀ।

ਲਾਡਾ ਦੀ ਅੰਬਾਲਾ ਸਥਿਤ ਰਿਹਾਇਸ਼ 'ਤੇ ਆਮਦਨ ਕਰ ਅਧਿਕਾਰੀਆਂ ਵਲੋਂ ਅੱਧੀ ਰਾਤ ਰੇਡ ਕੀਤੀ ਗਈ ਸੀ ਇਸ ਦਾ ਪਤਾ ਪੰਜਾਬ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਰਾਜਪੁਰਾ ਪਹੁੰਚ ਕੇ ਆੜ੍ਹਤੀਆਂ ਦਾ ਹਾਲਚਾਲ ਪੁੱਛਿਆ। ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਸਾਰੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਖੜ੍ਹੇ ਹਾਂ।

 

ਉਨ੍ਹਾਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਹ ਟੁੱਟ ਨਹੀਂ ਸਕਦਾ। ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਬਦਨਾਮ ਤੇ ਤਾਰਪੀਡੋ ਕਰਨ ਲਈ ਹਰ ਹੰਭਲਾ ਮਾਰ ਰਹੀ ਹੈ ਪਰ ਅਜਿਹੀਆਂ ਸਾਜਿਸ਼ਾਂ ਵਿੱਚ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇੱਕ ਵੇਲੇ ਕਾਂਗਰਸ ਨੇ ਵੀ ਅਜਿਹੇ ਹਥਕੰਡੇ ਅਪਣਾਏ ਸਨ ਅਤੇ ਓਹੀ ਹੁਣ ਮੋਦੀ ਸਰਕਾਰ ਆਪਣਾ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਤਾੜਿਆ ਕਿ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ । ਅਸੀਂ ਇਨ੍ਹਾਂ ਛਾਪਿਆਂ ਤੋ ਆੜਤੀ ਡਰਦੇ ਨਹੀਂ ਹਨ।

  • Share