ਖੇਤੀਬਾੜੀ

ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ 'ਤੇ ਕਿਸਾਨਾਂ ਵੱਲੋਂ ਰੋਸ਼ ਪ੍ਰਦਰਸ਼ਨ, ਜ਼ਮੀਨਾਂ ਦੇ ਮੁਆਵਜ਼ੇ ਨਾਲ ਜੁੜਿਆ ਮਾਮਲਾ

By Jasmeet Singh -- July 12, 2022 3:12 pm -- Updated:July 12, 2022 3:13 pm

ਰਵੀ ਬਖਸ ਸਿੰਘ, (ਗੁਰਦਾਸਪੁਰ, 12 ਜੁਲਾਈ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਬਣ ਰਹੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਖਿਲਾਫ ਜ਼ਿਲ੍ਹੇ ਦੇ ਪਿੰਡ ਭਾਮੜੀ ਵਿਖੇ ਚਲ ਰਹੇ ਕੰਮ ਨੂੰ ਰੋਕਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ


ਇਸ ਮੌਕੇ ਇਕੱਠਾ ਹੋਏ ਕਿਸਾਨਾਂ ਨੇ ਪ੍ਰਸਾਸ਼ਨ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਸ ਬਣ ਰਹੇ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਆਪਣਾ ਰੋਸ਼ ਜਾਹਿਰ ਕੀਤਾ। ਜ਼ਿਲ੍ਹੇ ਦੇ ਪਿੰਡ ਭਾਮੜੀ ਜਿਥੋਂ ਦੀ ਜਮੀਨ ਵਿਚੋਂ ਇਹ ਐਕਸਪ੍ਰੈਸ ਹਾਈਵੇ ਗੁਜਰੇਗਾ ਓਥੋਂ ਦੇ ਕਿਸਾਨਾਂ ਨੇ ਅਕਵਾਇਰ ਕੀਤੀ ਜਾ ਰਹੀ ਜਮੀਨ ਦੇ ਦਿੱਤੇ ਜਾ ਰਹੇ ਮੁਆਵਜ਼ੇ ਨੂੰ ਲੈ ਕੇ ਇਤਰਾਜ ਜਤਾਇਆ।

ਰੋਸ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਆਗੂਆਂ ਸਵਿੰਦਰ ਸਿੰਘ ਚੂਤਾਲਾ ਅਤੇ ਹਰਵਿੰਦਰ ਸਿੰਘ ਖਜਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਬਣਾਉਣ ਜਾ ਰਹੀ ਹੈ ਜਿਸ ਲਈ ਜਿਥੋਂ ਵੀ ਇਹ ਹਾਈਵੇ ਲੰਘੇਗਾ, ਜਿਸ ਦੀ ਜ਼ਮੀਨ ਸਰਕਾਰ ਵਲੋਂ ਅਕਵਾਇਰ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਹਾਈਵੇ ਜ਼ਰੂਰ ਬਣਾਵੇ ਪਰ ਇਸ ਹਾਈਵੇ ਲਈ ਜੋ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਉਸਦੇ ਲਈ ਜੋ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ, ਉਹ ਇੱਕ ਸਾਰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿਸੇ ਨੂੰ ਤਾਂ 1 ਕਰੋੜ ਪ੍ਰਤੀ ਏਕੜ ਦਾ ਦਿਤਾ ਜਾ ਰਿਹਾ ਹੈ ਅਤੇ ਕਿਸੇ ਨੂੰ 50 ਲੱਖ ਦਿੱਤਾ ਜਾ ਰਿਹਾ ਹੈ ਅਤੇ ਕਿਸੇ ਨੂੰ 25 ਲੱਖ ਦਿਤਾ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਕਿ ਸਰਕਾਰ ਇਸ ਤਰ੍ਹਾਂ ਦਾ ਵਿਤਕਰਾ ਨਾ ਕਰੇ ਤੇ ਕਿਸਾਨਾਂ ਦਾ ਜੋ ਹੱਕ ਬਣਦਾ ਹੈ ਇੱਕ ਸਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਜਦੋਂ ਜ਼ਮੀਨ ਦਾ ਮੁੱਲ ਇਕ ਸਾਰ ਹੈ ਤਾਂ ਫਿਰ ਸਰਕਾਰ ਕਿਉਂ ਇਸ ਤਰ੍ਹਾਂ ਦੇ ਵਾਧੇ ਘਾਟੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਜੋ ਮੁੱਲ ਹੈ ਉਸ ਹਿਸਾਬ ਨਾਲ ਪੈਸੇ ਕਿਸਾਨਾਂ ਦੇ ਖ਼ਾਤਿਆ ਵਿੱਚ ਪਹਿਲਾਂ ਪਾਵੇ ਅਤੇ ਫਿਰ ਜ਼ਮੀਨ ਅਕਵਾਇਰ ਕਰੇ।

ਇਹ ਵੀ ਪੜ੍ਹੋ: ਹਰਿਆਣਾ STF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਕੀਤੇ ਗ੍ਰਿਫ਼ਤਾਰ

ਉਨ੍ਹਾਂ ਦਾ ਕਹਿਣਾ ਸੀ ਕਿ ਜਦ ਤੱਕ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਹਾਈਵੇ ਵਾਸਤੇ ਜ਼ਮੀਨਾਂ ਵਿੱਚ ਨਾ ਤਾਂ ਨਿਸ਼ਾਨੀ ਲਾਗਉਣ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਹੋਰ ਕੰਮ ਕਰਨ ਦਿੱਤਾ ਜਾਵੇਗਾ।


-PTC News

  • Share