Mon, Jul 28, 2025
Whatsapp

ਪਨਬੱਸ ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ 2 ਘੰਟੇ ਲਈ ਕੀਤਾ ਗਿਆ ਬੱਸਾਂ ਦਾ ਚੱਕਾ ਜਾਮ

Reported by:  PTC News Desk  Edited by:  Shanker Badra -- September 24th 2021 02:00 PM
ਪਨਬੱਸ ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ 2 ਘੰਟੇ ਲਈ ਕੀਤਾ ਗਿਆ ਬੱਸਾਂ ਦਾ ਚੱਕਾ ਜਾਮ

ਪਨਬੱਸ ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ 2 ਘੰਟੇ ਲਈ ਕੀਤਾ ਗਿਆ ਬੱਸਾਂ ਦਾ ਚੱਕਾ ਜਾਮ

ਅੰਮ੍ਰਿਤਸਰ : ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 2 ਘੰਟੇ ਲਈ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਦੇ ਚਲਦਿਆਂ ਅਸੀ ਸੰਘਰਸ਼ ਦੇ ਰਾਹ 'ਤੇ ਚੱਲਣ ਲਈ ਮਜਬੂਰ ਹੋਏ ਹਾਂ ,ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾ ਸੰਘਰਸ਼ ਹੋਰ ਤਿੱਖਾ ਹੋਵੇਗਾ। [caption id="attachment_536367" align="aligncenter" width="300"] ਪਨਬੱਸ ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ 2 ਘੰਟੇ ਲਈ ਕੀਤਾ ਗਿਆ ਬੱਸਾਂ ਦਾ ਚੱਕਾ ਜਾਮ[/caption] ਇਸ ਮੌਕੇ ਗੱਲਬਾਤ ਕਰਦਿਆਂ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਲੰਮੇ ਸਮੇ ਤੋਂ ਅਸੀ ਪੰਜਾਬ ਸਰਕਾਰ ਦੇ ਅੜੀਅਲ ਰੱਵੀਏ ਕਾਰਨ ਸੰਘਰਸ਼ ਦੀ ਰਾਹ 'ਤੇ ਚਲੇ ਹਾਂ ਪਰ ਸਰਕਾਰ ਸਾਡੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ,ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ ਕੀਤਾ ਤਾਂ ਫਿਰ ਅਸੀਂ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ। [caption id="attachment_536370" align="aligncenter" width="300"] ਪਨਬੱਸ ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ 2 ਘੰਟੇ ਲਈ ਕੀਤਾ ਗਿਆ ਬੱਸਾਂ ਦਾ ਚੱਕਾ ਜਾਮ[/caption] ਅਸੀਂ ਸਰਕਾਰ ਨੂੰ ਕਈ ਵਾਰ ਲਿਖਿਆ ਹੈ ਕਿ ਪੰਜਾਬ ਰੋਡਵੇਜ਼ ਵਿਚ 10 ਹਜ਼ਾਰ ਬੱਸਾਂ ਦੀ ਲੌੜ ਹੈ ਪਰ ਪੰਜਾਬ ਸਰਕਾਰ ਵਲੋਂ ਸਿਰਫ 825 ਬੱਸਾਂ ਦੀ ਮਨਜ਼ੂਰੀ ਦਿੱਤੀ ਗਈ ਹੈ ,ਜਿਸਦੇ ਚੱਲਦੇ ਸਮੱਸਿਆ ਜਿਉਂ ਦੀ ਤਿਉਂ ਹੈ। ਅੱਜ ਵੀ ਸਾਡੀ ਹੜਤਾਲ ਦੇ ਚਲਦਿਆਂ ਜਨਤਾ ਖੱਜਲ ਖੁਆਰ ਹੋ ਰਹੀ ਹੈ ਪਰ ਇਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਸਾਡੀਆਂ ਹੱਕੀ ਮੰਗਾਂ ਮੰਨਣ ਤਾਂ ਜੋ ਸੰਘਰਸ਼ ਖ਼ਤਮ ਕੀਤਾ ਜਾ ਸਕੇ। [caption id="attachment_536369" align="aligncenter" width="300"] ਪਨਬੱਸ ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ 2 ਘੰਟੇ ਲਈ ਕੀਤਾ ਗਿਆ ਬੱਸਾਂ ਦਾ ਚੱਕਾ ਜਾਮ[/caption] ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕੇ 27 ਸਤੰਬਰ ਨੂੰ ਯੂਨੀਅਨ ਵੱਲੋਂ ਸਾਰੇ ਸ਼ਹਿਰਾਂ ਵਿੱਚ ਧਰਨਿਆਂ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਜ਼ਿਲਾ ਪੱਧਰ 'ਤੇ ਮਨਾਇਆ ਜਾਵੇਗਾ। ਇਸ ਦੇ ਇਲਾਵਾ ਪਨਬੱਸ ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ 6 ਅਕਤੂਬਰ ਨੂੰ ਗੇਟ ਰੈਲੀਆ ਕਰਕੇ 11-12-13 ਅਕਤੂਬਰ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਅਤੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਮਨਿੰਦਰ ਮੌਂਗਾ ,ਅੰਮ੍ਰਿਤਸਰ -PTCNews


Top News view more...

Latest News view more...

PTC NETWORK
PTC NETWORK      
Notification Hub
Icon