ਪੰਜਾਬ ‘ਚ ਲੁਟੇਰਿਆਂ ਦੇ ਹੋਂਸਲੇ ਬੁਲੰਦ, ਪਿੰਡ ਘਰਾਚੋਂ ‘ਚ ਤੋੜਿਆ ਬੈਂਕ ATM

ਪੰਜਾਬ ‘ਚ ਲੁਟੇਰਿਆਂ ਦੇ ਹੋਂਸਲੇ ਬੁਲੰਦ, ਪਿੰਡ ਘਰਾਚੋਂ ‘ਚ ਤੋੜਿਆ ਬੈਂਕ ATM,ਭਵਾਨੀਗੜ੍ਹ: ਪੰਜਾਬ ‘ਚ ਲੁੱਟਾਂ ਖੋਹਾਂ ਦੀ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਸੂਬੇ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸੁਨਾਮ-ਪਟਿਆਲਾ ਮੁੱਖ ਸੜਕ ‘ਤੇ ਸਥਿਤ ਪਿੰਡ ਘਰਾਚੋਂ ਤੋਂ ਸਾਹਮਣੇ ਆਇਆ ਹੈ।

ਜਿਥੇ ਲੁਟੇਰਿਆਂ ਵਲੋਂ ਪੰਜਾਬ ਐੱਡ ਸਿੰਧ ਬੈਂਕ ਦਾ ਏ.ਟੀ.ਐੱਮ ਤੋੜ ਦਿੱਤਾ। ਬੈਂਕ ਕਰਮਚਾਰੀ ਦੇ ਮੁਤਾਬਕ ਏ.ਟੀ.ਐੱਮ ‘ਚ 17000 ਰੁਪਏ ਸਨ।

ਹੋਰ ਪੜ੍ਹੋ:ਪਿੰਡ ਵਾਸੀਆਂ ਨੇ ਚਿੱਟੇ ਦੀ ਸਪਲਾਈ ਕਰਨ ਵਾਲੇ ਦੋ ਨੌਜਵਾਨ ਦਬੋਚੇ, ਕੀਤੇ ਪੁਲਿਸ ਹਵਾਲੇ

ਮਿਲੀ ਜਾਣਕਾਰੀ ਮੁਤਬਕ ਏ.ਟੀ.ਐੱਮ. ਦੇ ਬਾਹਰ ਚਾਰ ਪਹੀਆ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਲੇ ਹਨ, ਜਿਸ ਤੋਂ ਸ਼ੱਤ ਜਤਾਇਆ ਜਾ ਰਿਹਾ ਹੈ ਕਿ ਲੁਟੇਰੇ ਕਾਰ ‘ਚ ਸਵਾਰ ਹੋ ਕੇ ਆਏ ਸਨ।

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News