Sat, Apr 27, 2024
Whatsapp

ਬਠਿੰਡਾ 'ਚ ਆਂਗਣਵਾੜੀ ਵਰਕਰਾਂ ਨੇ ਮਨਪ੍ਰੀਤ ਬਾਦਲ ਦੇ ਕਰਜ਼ਾ ਮਾਫ਼ੀ ਪ੍ਰੋਗਰਾਮ ਦਾ ਕੀਤਾ ਘਿਰਾਓ,ਵਰਕਰਾਂ ਨੂੰ ਲਿਆ ਹਿਰਾਸਤ 'ਚ

Written by  Shanker Badra -- May 02nd 2018 12:05 PM -- Updated: May 02nd 2018 12:22 PM
ਬਠਿੰਡਾ 'ਚ ਆਂਗਣਵਾੜੀ ਵਰਕਰਾਂ ਨੇ ਮਨਪ੍ਰੀਤ ਬਾਦਲ ਦੇ ਕਰਜ਼ਾ ਮਾਫ਼ੀ ਪ੍ਰੋਗਰਾਮ ਦਾ ਕੀਤਾ ਘਿਰਾਓ,ਵਰਕਰਾਂ ਨੂੰ ਲਿਆ ਹਿਰਾਸਤ 'ਚ

ਬਠਿੰਡਾ 'ਚ ਆਂਗਣਵਾੜੀ ਵਰਕਰਾਂ ਨੇ ਮਨਪ੍ਰੀਤ ਬਾਦਲ ਦੇ ਕਰਜ਼ਾ ਮਾਫ਼ੀ ਪ੍ਰੋਗਰਾਮ ਦਾ ਕੀਤਾ ਘਿਰਾਓ,ਵਰਕਰਾਂ ਨੂੰ ਲਿਆ ਹਿਰਾਸਤ 'ਚ

ਬਠਿੰਡਾ 'ਚ ਆਂਗਣਵਾੜੀ ਵਰਕਰਾਂ ਨੇ ਮਨਪ੍ਰੀਤ ਬਾਦਲ ਦੇ ਕਰਜ਼ਾ ਮਾਫ਼ੀ ਪ੍ਰੋਗਰਾਮ ਦਾ ਕੀਤਾ ਘਿਰਾਓ,ਵਰਕਰਾਂ ਨੂੰ ਲਿਆ ਹਿਰਾਸਤ 'ਚ:ਬਠਿੰਡਾ ਵਿਖੇ ਅੱਜ ਪੰਜਾਬ ਦੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਕਰਜ਼ਾ ਮਾਫ਼ੀ ਪ੍ਰੋਗਰਾਮ ਦਾ ਆਂਗਣਵਾੜੀ ਵਰਕਰਾਂ ਨੇ ਘਿਰਾਓ ਕੀਤਾ।Punjab Lathi charge Bathinda Anganwadi Workers ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਮਾਡਲ ਟਾਊਨ ਫੇਸ 3 ਦੇ ਕਮਿਊਨਿਟੀ ਸੈਂਟਰ ਵਿੱਚ ਚੈੱਕ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਆਏ ਸਨ।ਆਂਗਣਵਾੜੀ ਵਰਕਰਾਂ ਸਮਾਗਮ ਵਿੱਚ ਧੱਕੇ ਨਾਲ ਵੜ ਗਈਆਂ।ਕੁਝ ਆਂਗਣਵਾੜੀ ਵਰਕਰ ਕੰਧਾਂ ਟੱਪ ਕੇ ਪ੍ਰੋਗਰਾਮ ਵਾਲੀ ਜਗ੍ਹਾ ਅੰਦਰ ਦਾਖਲ ਹੋ ਗਈਆਂ।Punjab Lathi charge Bathinda Anganwadi Workers ਆਂਗਣਵਾੜੀ ਵਰਕਰਾਂ ਇੰਨੇ ਗੁੱਸੇ ਵਿੱਚ ਸੀ ਕਿ ਉਨ੍ਹਾਂ ਨੇ ਪੁਲਿਸ ਨਾਲ ਵੀ ਧੱਕਾਮੁੱਕੀ ਕੀਤਾ ਤੇ ਪੁਲਿਸ ਦੇ ਡੰਡੇ ਖੋਹ ਲਏ।ਇਸ ਦੌਰਾਨ ਪੁਲਿਸ ਵੱਲੋਂ ਆਂਗਣਵਾੜੀ ਵਰਕਰਾਂ 'ਤੇ ਲਾਠੀਚਾਰਜ ਅਤੇ ਧੱਕਾਮੁੱਕੀ ਕੀਤੀ ਗਈ।ਜਿਸ ਤੋਂ ਬਾਅਦ ਪੁਲਿਸ ਨੇ 100 ਦੇ ਕਰੀਬ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ। ਬਠਿੰਡਾ 'ਚ ਆਂਗਣਵਾੜੀ ਵਰਕਰਾਂ ਨੇ ਮਨਪ੍ਰੀਤ ਬਾਦਲ ਦੇ ਕਰਜ਼ਾ ਮਾਫ਼ੀ ਪ੍ਰੋਗਰਾਮ ਦਾ ਕੀਤਾ ਘਿਰਾਓ,ਵਰਕਰਾਂ ਨੂੰ ਲਿਆ ਹਿਰਾਸਤ 'ਚ ਇਸ ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ।ਦਸਿਆ ਜਾਂਦਾ ਹੈ ਕਿ ਆਂਗਣਵਾੜੀ ਵਰਕਰਾਂ ਪਿਛਲੇ 94ਵੇਂ ਦਿਨਾਂ ਤੋਂ ਵਿੱਤ ਮੰਤਰੀ ਦੇ ਦਫ਼ਤਰ ਸਾਹਮਣੇ ਦਿਨ-ਰਾਤ ਧਰਨੇ ‘ਤੇ ਬੈਠੀਆਂ ਹਨ।ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ਼ ਹੀ ਨਹੀਂ ਸੁਣੀ ਜਾ ਰਹੀ। -PTCNews


Top News view more...

Latest News view more...