ਪੰਜਾਬ 'ਚ ਕੋਰੋਨਾ ਦੇ ਇੰਨੇ ਨਵੇਂ ਮਾਮਲੇ, 46 ਮਰੀਜ਼ਾਂ ਦੀ ਗਈ ਜਾਨ

By Baljit Singh - June 16, 2021 9:06 pm

ਚੰਡੀਗੜ੍ਹ: ਪੰਜਾਬ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 688 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ 46 ਮਰੀਜ਼ਾਂ ਦੀ ਇਸ ਸਮੇਂ ਦੌਰਾਨ ਜਾਨ ਚਲੀ ਗਈ।

ਪੜੋ ਹੋਰ ਖਬਰਾਂ: 2 ਸਿੱਖ ਭਰਾਵਾਂ ਦੇ ਕਤਲ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਨੇ ਉੱਤਰਾਖੰਡ ਦੇ CM ਨੂੰ ਕੀਤੀ ਇਹ ਮੰਗ

ਹਾਲਾਂਕਿ ਇਸ ਦੌਰਾਨ 1383 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਤੇ ਸੂਬੇ ਵਿਚ ਕੋਰੋਨਾ ਦੀ ਨਿਤਦਿਨ ਦੀ ਪਾਜ਼ੇਟਿਵ ਦਰ ਘੱਟ ਕੇ 1.33 ਫੀਸਦ ਹੋ ਗਈ। ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 10046 ਰਹਿ ਗਈ ਹੈ। ਬੀਤੇ ਦਿਨ ਕੋਰੋਨਾ ਵਾਇਰਸ ਦੇ 51,921 ਟੈਸਟ ਕੀਤੇ ਗਏ ਸਨ।

ਪੜੋ ਹੋਰ ਖਬਰਾਂ: ਨੇਪਾਲ 'ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ ਤੇ 50 ਲੋਕ ਲਾਪਤਾ

ਜ਼ਿਕਰਯੋਗ ਹੈ ਕਿ ਬੀਤੇ ਦਿਨ ਸੂਬੇ ਵਿਚ ਕੋਰੋਨਾ ਵਾਇਰਸ ਦੇ 642 ਨਵੇਂ ਮਰੀਜ਼ ਸਾਹਮਣੇ ਆਏ ਸਨ ਤੇ 38 ਲੋਕਾਂ ਨੇ ਇਸ ਮਹਾਮਾਰੀ ਕਾਰਨ ਦਮ ਤੋੜ ਦਿੱਤੀ ਸੀ।

ਪੜੋ ਹੋਰ ਖਬਰਾਂ: ਪ੍ਰੇਮ ਸਬੰਧਾਂ ਦਾ ਦਰਦਨਾਕ ਅੰਤ, ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਜਾਨ

-PTC News

adv-img
adv-img