Sat, Apr 27, 2024
Whatsapp

'ਟਿੱਡੀ ਦਲ' ਬਣਿਆ ਪੰਜਾਬ ਲਈ ਖ਼ਤਰਾ, ਖ਼ਾਤਮੇ ਲਈ ਤਿਆਰੀਆਂ ਜ਼ੋਰਾਂ 'ਤੇ

Written by  Kaveri Joshi -- May 29th 2020 06:11 PM -- Updated: May 29th 2020 06:13 PM
'ਟਿੱਡੀ ਦਲ' ਬਣਿਆ ਪੰਜਾਬ ਲਈ ਖ਼ਤਰਾ,  ਖ਼ਾਤਮੇ ਲਈ ਤਿਆਰੀਆਂ ਜ਼ੋਰਾਂ 'ਤੇ

'ਟਿੱਡੀ ਦਲ' ਬਣਿਆ ਪੰਜਾਬ ਲਈ ਖ਼ਤਰਾ, ਖ਼ਾਤਮੇ ਲਈ ਤਿਆਰੀਆਂ ਜ਼ੋਰਾਂ 'ਤੇ

'ਟਿੱਡੀ ਦਲ' ਬਣਿਆ ਪੰਜਾਬ ਲਈ ਖ਼ਤਰਾ, ਖ਼ਾਤਮੇ ਲਈ ਤਿਆਰੀਆਂ ਜ਼ੋਰਾਂ 'ਤੇ: ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਟਿੱਡੀਆਂ ਦੀ ਭਰਮਾਰ ਪਹੁੰਚਣ ਤੋਂ ਬਾਅਦ ਸਾਰੇ ਪੰਜਾਬ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਹ ਰਾਜਸਥਾਨ ਦੇ ਪਿੰਡ ਪੰਜਾਬ ਦੇ ਫਾਜ਼ਿਲਕਾ, ਬਠਿੰਡਾ ਅਤੇ ਮੁਕਤਸਰ ਜ਼ਿਲਿਆਂ ਨਾਲ ਲੱਗਦੇ ਹਨ। ਇਸ ਤੋਂ ਇਲਾਵਾ ਗੰਗਾਨਗਰ ਦੇ ਪਦਮਪੁਰ 'ਚ ਟਿੱਡੀ ਦਲ ਦੀ ਦਸਤਕ ਦੇ ਸੰਕੇਤ ਮਿਲਣ ਉਪਰੰਤ ਬਠਿੰਡਾ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਆਖਿਆ ਗਿਆ ਹੈ । ਕਿਉਂਕਿ ਟਿੱਡੀਆਂ ਹਵਾ ਦੀ ਗਤੀ ਅਤੇ ਦਿਸ਼ਾ ਦੇ ਅਧਾਰ 'ਤੇ ਕਿਤੇ ਵੀ ਜਾ ਸਕਦੇ ਹਨ। 
ਖੇਤੀਬਾੜੀ ਵਿਭਾਗ ਵਲੋਂ ਸਬੰਧਿਤ ਅਧਿਕਾਰੀਆਂ ਅਤੇ ਕਿਸਾਨਾਂ ਵਿਸ਼ੇਸ਼ ਤੌਰ 'ਤੇ ਚੌਕਸ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਓਧਰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਵਲੋਂ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਲਈ ਦੋਵੇਂ ਖੇਤੀਬਾੜੀ ਅਤੇ ਪਰਿਵਾਰ ਭਲਾਈ ਰਾਜ ਮੰਤਰੀਆਂ, ਸ੍ਰੀ ਪਰਸ਼ੋਤਮ ਰੁਪਾਲਾ ਤੇ ਸ੍ਰੀ ਕੈਲਾਸ਼ ਚੌਧਰੀ ਅਤੇ ਸਕੱਤਰ (ਖੇਤੀਬਾੜੀ, ਸਹਿਕਾਰਤਾ ਤੇ ਪਰਿਵਾਰ ਭਲਾਈ ਵਿਭਾਗ) ਸ੍ਰੀ ਸੰਜੇ ਅਗਰਵਾਲ ਨਾਲ ਇੱਕ ਮੀਟਿੰਗ ਕੀਤੀ ਗਈ ਹੈ ।
ਦੱਸ ਦੇਈਏ ਕਿ ਪੰਜਾਬ ਦੇ ਨਾਲ ਹੋਰਨਾਂ ਰਾਜਾਂ 'ਚ ਵੀ ਟਿੱਡੀ ਦਲ ਦਾ ਖਤਰਾ ਬਣਿਆ ਹੋਇਆ ਹੈ ਇਸ ਲਈ ਸਾਰੇ ਰਾਜਾਂ ਦੀਆਂ ਸਰਕਾਰਾਂ ਅਤੇ ਸੰਬੰਧਿਤ ਮੰਤਰਾਲੇ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ । ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਿਕ ਰਾਜਸਥਾਨ ਦੇ 21 ਜ਼ਿਲ੍ਹੇ , ਮੱਧ ਪ੍ਰਦੇਸ਼ ਦੇ 18 , ਗੁਜਰਾਤ ਦੇ 2 ਜ਼ਿਲ੍ਹੇ ਅਤੇ ਪੰਜਾਬ ਦੇ ਇੱਕ ਜ਼ਿਲ੍ਹੇ 'ਚ ਟਿੱਡੀ ਦਲ ਨੂੰ ਕਾਬੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਟਿੱਡੀ ਦਲ ਤੋਂ ਪਹਿਲਾਂ ਪੰਜਾਬ ਬਚਿਆ ਰਿਹਾ ਹੈ , ਇਸ ਵਾਰ ਇਸਦੀ ਆਮਦ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । Locust Warning Organization(LWO) ਟਿੱਡੀ ਚੇਤਾਵਨੀ ਸੰਗਠਨ (LWO) ਅਨੁਸਾਰ ਟਿੱਡੀਆਂ ਪਹਿਲਾਂ ਵੀ ਭਾਰਤ 'ਚ ਪ੍ਰਵੇਸ਼ ਕਰਦੀਆਂ ਰਹੀਆਂ ਹਨ ਅਤੇ ਸੰਗਠਨ ਕਾਫ਼ੀ ਲੰਮੇ ਸਮੇਂ ਤੋਂ ਇਹਨਾਂ ਦੇ ਨਿਪਟਾਰੇ ਲਈ ਪੁਖ਼ਤਾ ਕਦਮਉਠਾਉਂਦਾ ਆ ਰਿਹਾ ਹੈ।
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ੍ਰੀ ਨਰੇਂਦਰ ਸਿੰਘ ਤੋਮਰ ਅਨੁਸਾਰ ਟਿੱਡੀ ਦਲ ਨੂੰ ਰੋਕਣ ਲਈ 11 ਖੇਤਰੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ , ਅਤੇ ਵਿਸ਼ੇਸ਼ ਦਸਤਿਆਂ ਨੂੰ ਵੀ ਚੁਕੰਨਾ ਕਰ ਦਿੱਤਾ ਗਿਆ ਹੈ । ਉਨ੍ਹਾਂ ਪ੍ਰਭਾਵਿਤ ਸੂਬਿਆਂ ਨੂੰ ਯਕੀਨ ਦਿਵਾਉਂਦੇ ਕਿਹਾ ਕਿ ਜ਼ਰੂਰਤ ਪੈਣ ’ਤੇ ਪ੍ਰਭਾਵਿਤ ਰਾਜਾਂ ਨੂੰ ਹੋਰ ਵਸੀਲੇ ਤੇ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਦੱਸ ਦੇਈਏ ਕਿ ਸ੍ਰੀ ਨਰੇਂਦਰ ਸਿੰਘ ਤੋਮਰ ਅਨੁਸਾਰ ਕੇਂਦਰ ਸਰਕਾਰ , ਰਾਜ ਦੀਆਂ ਸਰਕਾਰਾਂ ਨਾਲ ਮਿਲਕੇ ਟਿੱਡੀ ਨੂੰ ਖਤਮ ਕਰਨ ਲਈ ਅਭਿਆਨ ਚਲਾ ਰਹੀ ਹੈ , ਜਲਦ ਹੀ ਬ੍ਰਿਟੇਨ ਤੋਂ ਮੰਗਾਈਆਂ 50 ਸਪ੍ਰੇ ਮਸ਼ੀਨਾਂ ਭਾਰਤ ਆ ਜਾਣਗੀਆਂ ।ਟਿੱਡੀ ਦੇ ਹਮਲੇ ਨੂੰ ਰੋਕਣ ਲਈ ਡਰੋਨ ਅਤੇ ਹੈਲੀਕਾਪਟਰ ਦੁਆਰਾ ਦਵਾਈ ਦਾ ਛਿੜਕਾਅ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ।
ਗ਼ੌਰਤਲਬ ਹੈ ਕਿ ਟਿੱਡੀਆਂ ਦੇ ਦਲ ਕਈ ਫ਼ਸਲਾਂ , ਰੁੱਖਾਂ ਅਤੇ ਪੌਦਿਆਂ ਨੂੰ ਖਾਣ ਦੀ ਸਮਰੱਥਾ ਰੱਖਦੀਆਂ ਹਨ , ਅਜਿਹੇ 'ਚ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਵੀ ਸੁਭਾਵਿਕ ਹੈ ।ਬੇਸ਼ਕ ਟਿੱਡੀ ਦਲ ਦਾ ਖ਼ਤਰਾ ਕਿਸਾਨਾਂ ਦੀਆਂ ਫ਼ਸਲਾਂ 'ਤੇ ਮੰਡਰਾ ਰਿਹਾ ਹੈ , ਪਰ ਉਮੀਦ ਕਰਦੇ ਹਾਂ ਕਿ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਅਤੇ ਸਬੰਧਿਤ ਮੰਤਰਾਲਿਆਂ ਵੱਲੋਂ ਵਿਸ਼ੇਸ਼ ਤੌਰ 'ਤੇ ਇਸ ਪੱਖ ਵੱਲ ਧਿਆਨ ਦਿੰਦਿਆਂ ਜਲਦ ਹੀ ਇਹਨਾਂ 'ਤੇ ਕਾਬੂ ਪਾ ਲਿਆ ਜਾਵੇਗਾ ।

Top News view more...

Latest News view more...