Sat, Apr 27, 2024
Whatsapp

ਕਾਂਗਰਸ ਵਲੋਂ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਭਿਆਨਕ ਯਤਨ: ਸੁਖਬੀਰ ਬਾਦਲ

Written by  Jashan A -- May 12th 2019 08:29 PM -- Updated: May 12th 2019 08:30 PM
ਕਾਂਗਰਸ ਵਲੋਂ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਭਿਆਨਕ ਯਤਨ: ਸੁਖਬੀਰ ਬਾਦਲ

ਕਾਂਗਰਸ ਵਲੋਂ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਭਿਆਨਕ ਯਤਨ: ਸੁਖਬੀਰ ਬਾਦਲ

ਕਾਂਗਰਸ ਵਲੋਂ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਭਿਆਨਕ ਯਤਨ: ਸੁਖਬੀਰ ਬਾਦਲ ਮੁੱਖ ਮੰਤਰੀ ਵੱਲੋਂ ਹਰਮਿਸਰਤ ਉਤੇ ਕਾਤਲਾਨਾ ਹਮਲੇ ਨੂੰ ਜਾਇਜ਼ ਕਰਾਰ ਦੇਣਾ ਸ਼ਰਮਨਾਕ ਹਰਕਤ - ਸੁਖਬੀਰ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ 'ਤੇ ਵਰ੍ਹਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਸਿਮਰਤ ਕੌਰ ਬਾਦਲ 'ਤੇ ਕੱਲ ਰਾਤ ਕਾਂਗਰਸੀ ਗੁੰਡਿਆਂ ਵਲੋਂ ਕੀਤੇ ਕਾਤਲਾਨਾ ਹਮਲੇ ਨੂੰ ਜਾਇਜ਼ ਕਰਾਰ ਦੇਣ ਨੂੰ “ਇਕ ਸ਼ਰਮਨਾਕ ਹਰਕਤ” ਕਰਾਰ ਦਿੰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਆਪਣੀ ਯਕੀਨੀ ਸ਼ਰਮਨਾਕ ਹਾਰ ਭਾਂਪ ਕੇ ਕਾਂਗਰਸ ਪਾਰਟੀ ਪੰਜਾਬ ਦੇ ਅਮਨ ਨੂੰ ਮੁੜ ਲਾਂਬੂ ਲਾਉਣ ਦੇ ਰਾਹ ਦੇ ਤੁਰ ਪਈ ਹੈ। ਬਾਦਲ ਨੇ ਕਿਹਾ ਕਿ ਅਮਰਿੰਦਰ ਹੁਣ ਇਸ ਲਈ ਹਤਾਸ਼ ਹਨ ਕਿਉਂਕਿ ਉਹਨਾਂ ਨੂੰ ਕਾਂਗਰਸ ਦੀ ਭਾਰੀ ਹਾਰ ਸਪਸ਼ਟ ਨਜ਼ਰ ਆ ਰਹੀ ਹੈ ਜਿਸ ਪਿਛੋਂ ਉਹਨਾਂ ਦੀ ਮੁੱਖ ਮੰਤਰੀ ਦੀ ਕੁਰਸੀ ਖੋਹੀ ਜਾਣੀ ਯਕੀਨੀ ਗਲ ਹੈ। ਇਸ ਦੇ ਨਾਲ ਉਹਨਾਂ ਦਾ ਸਿਆਸੀ ਕਰੀਅਰ ਵੀ ਖਤਮ ਹੋ ਜਾਏਗਾ- ਇਹ ਚੋਣ ਸੱਚਮੁੱਚ ਅਮਰਿੰਦਰ ਦੀ ਆਖਰੀ ਚੋਣ ਹੋ ਨਿਬੜੇਗੀ। ਇਸੇ ਤੋਂ ਬਚਣ ਲਈ ਹੁਣ ਉਹ ਅਤੇ ਉਸ ਦੇ ਚਹੇਤੇ ਹਿੰਸਾ ਅਤੇ ਫ਼ਿਰਕੂ ਨਫਰਤ ਦੇ ਘਿਨਾਉਣੇ ਏਜੰਡੇ ਤੇ ਉਤਾਰੂ ਹੋ ਗਏ ਹਨ, ਜਿਸ ਨੂੰ ਪੰਜਾਬੀ ਕਰਾਰਾ ਜਵਾਬ ਦੇਣਗੇ। ਹੋਰ ਪੜ੍ਹੋ:ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼ ਬਾਦਲ ਨੇ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਬਠਿੰਡਾ 'ਚ ਪੁਲਿਸ ਮੁਖੀ ਦੀ ਸ਼ਹਿ ਉਤੇ ਕੀਤੀਜਾ ਰਹੀ ਖੁੱਲ੍ਹੇਆਮ ਗੁੰਡਾ ਗਰਦੀ ਦੇ ਨਾਚ ਨੂੰ ਰੋਕਣ ਲਈ ਆਪਣੀ ਸੰਵਿਧਾਨਕ ਜ਼ਿਮੇਵਾਰੀ ਨਿਭਾਉਣ ਤੇ ਪੁਰ ਅਮਨ ਅਤੇ ਨਿਰਪੱਖ ਚੋਣ ਅਮਲ ਯਕੀਨੀ ਬਨਾਉਣ। ਸ਼੍ਰੋਮਣੀ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ 'ਤੇ ਕੱਲ੍ਹ ਰਾਤ ਹੋਏ ਜਾਨ ਲੇਵਾ ਹਮਲੇ ਅਤੇ ਕਾਂਗਰਸ ਪਾਰਟੀ ਵੱਲੋਂ ਫਿਰਕੂ ਨਫਰਤ ਫੈਲਾਉਣ ਵਾਲੇ ਬਿਆਨਾਂ ਵਿਰੁਧ ਚੋਣ ਕਮਿਸ਼ਨ ਕੋਲ ਸ਼ਿਕਾਇਤਕੀਤੀ ਹੈ ਅਤੇ ਉਸ ਨੂੰ ਨੂਂ ਤੁਰੰਤ ਅਸਰਦਾਇਕ ਕਾਰਵਾਈ ਕਰਨ ਲਈ ਕਿਹਾ ਹੈ ਅਕਾਲੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਗੁੰਡਾ ਅੰਸਰਾਂ ਅਤੇ ਪੁਲਿਸ ਦੀ ਅੰਨ੍ਹੀ ਦੁਰਵਰਤੋਂ ਰਾਂਹੀਂ ਚੋਣਾਂ ਵਿਚ ਲੱਕ ਤੋੜਵੀਂ ਹਾਰ ਤੋਂ ਬਚਣਾ ਚਾਹੁੰਦੀ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ।ਇਹਨਾਂ ਚੋਣਾਂ ਵਿਚ ਕਾਂਗਰਸ ਨੂੰ ਰਿਕਾਰਡ ਤੋੜ ਸ਼ਿਕਸਤ ਯਕੀਨੀ ਹੋ ਚੁੱਕੀ ਹੈ ਜਿਸ ਨੂੰ ਦੇਖ ਕੇ ਹੀ ਹੁਣ ਆਖਰੀ ਦਿਨਾਂ ਵਿਚ ਅਮਰਿੰਦਰ ਹਤਾਸ਼ਾ ਦੀ ਸਿਖਰ ਤੇ ਪਹੁੰਚ ਚੁੱਕਾ ਹੈ ਤੇ ਆਪਣੇ ਆਪ ਨੂੰ ਬਚਾਉਣ ਲਈ ਪੁਰੇ ਪੰਜਾਬ ਨੂੰ ਭੱਠੀ ਦੇ ਮੂੰ ਵਿਚ ਧਕੇਲਣ ਵਾਲੀ ਰਣਨੀਤੀ ਤੇ ਉਤਾਰੂ ਹੋ ਗਿਾਆ ਹੈ। ਪਰ ਫਿਰ ਭੀ ਉਹ ਨਮੋਸ਼ੀ ਜਨਕ ਹਾਰ ਤੋਂ ਬਚ ਨਹੀਂ ਪਾਏਗਾ। ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਬਠਿੰਡਾ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਹਿੰਦੂ ਤੇ ਸਿਖ ਭਾਈਚਾਰੇ ਵਲੋਂ ਇਕ ਦੂਜੇ ਨੂੰ ਮਾਰ ਮੁਕਾਉਣ ਦੀਆਂ ਗੱਲਾਂ ਕਰਕੇ ਪੰਜਾਬ ਨੂੰ ਮੁੜ ਫਿਰਕੂ ਤੇ ਹਿੰਸਕ ਦੌਰ ਵਿਚ ਦਾਖਲ ਕਰਨ ਦੀ ਕੋੋਝੀ ਪਰ ਅਸਫਲ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਬੀਤੇ ਦੌਰ ਵਿਚ ਭੀ ਪੰਜਾਬ ਵਿਚ ਫਿਰਕੂ ਹਿੰਸਾ ਪਿਛੇ ਕਾਂਗਰਸ ਦੀ ਹੀ ਸਾਜ਼ਿਸ਼ ਕੰਮ ਕਰ ਰਹੀ ਸੀ ਜਿਸ ਨੂੰ ਨਿਰਪੱਖ ਲੋਕਾਂ ਨੇ ਸਾਬਤ ਕਰ ਦਿਤਾ ਹੈ। ਪਰ ਲਗਦਾ ਹੈ ਕਿ ਕਾਂਗਰਸ ਨੇ ਬੀਤੇ ਤੋਂ ਕੁਝ ਨਹੀਂ ਸਿਿਖਆ” ਇਥੇ ਜਾਰੀ ਇਕ ਬਿਆਨ 'ਚ ਬਾਦਲ ਨੇ ਕਿਹਾ, “ਮੁੱਖ ਮੰਤਰੀ ਵੱਲੋਂ ਇਸ ਤਰਾਂ ਗੁੰਡਾ ਗਰਦੀ ਨੂੰ ਸਹੀ ਕਰਾਰ ਦੇਣ ਨੇ ਅਤੇ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਦੇ ਕਾਲੇ ਦਿਨਾਂ ਦੀ ਗੱਲ ਦੀ ਆੜ ਵਿਚ ਭਰਾਵਾਂ ਭਰਾਵਾਂ ਵਾਂਗ ਪਿਆਰ , ਅਮਨ ਅਤੇ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿਚ ਨਫਰਤ ਪੈਦਾ ਕਰਨ ਵਾਲੇ ਭੜਕਾਊ ਫਿਰਕੂ ਬਿਆਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਨੂੰ ਆਪਣੀ ਸ਼ਰਮਨਾਕ ਹਾਰ ਸਾਫ ਦਿਖਾਈ ਦੇਣ ਲੱਗ ਪਈ ਹੈ ਅਤੇ ਹੁਣ ਉਹ ਲੋਕਾਂ ਦਾ ਧਿਆਨ ਅਸਲ ਮੁਦਿਆਂ ਤੋਂ ਭਟਕਾਉਣ ਲਈ ਪੰਜਾਬ ਵਿਚ ਮੁੜ ਤੋਂ ਫਿਰਕੂ ਤੇ ਹਿੰਸਕ ਏਜੰਡ ਲਾਗੂ ਕਰਨ ਦੇ ਰਾਹ ਤੇ ਤੁਰ ਪਈ ਹੈ। ਹੋਰ ਪੜ੍ਹੋ:ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ ‘ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ ਪਰ ਭਰਾਵਾਂ ਤੋਂ ਵੀਵੱਧ ਪਿਆਰ ਤੇ ਆਪਸੀ ਮਿਲਵਰਤਣ ਨਾਲ ਰਹਿ ਰਹੇ ਹਿੰਦੂ ਤੇ ਸਿੱਖ ਭਾਈਚਾਰੇ ਕਾਂਗਰਸ ਨੂੰ ਉਸਦੇ ਇਸ ਗੁਨਾਹ ਦੀ ਸਖਤ ਸਜ਼ਾ ਦੇਵੇਗੀ। ਫਿਰਕੂ ਪਾੜਾ ਪਾਉਣ ਦੀ ਕੋਸ਼ਿਸ਼ ਕਰ ਕੇ ਕਾਂਗਰਸ ਅਤੇ ਅਮਰਿੰਦਰ ਨੇ ਵੱਡੀ ਭੁੱਲ ਕਰ ਲਈ ਹੈ, ਜਿਸ ਤੇ ਹੁਣ ਉਹ ਹਮੇਸ਼ਾਂ ਪਛਤਾਉਂਦੇ ਰਹਿਣਗੇ”। -PTC News


Top News view more...

Latest News view more...