Sat, Apr 27, 2024
Whatsapp

ਕੰਠ ਕਲੇਰ ਦੁਬਈ ਦੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ, ਤੁਸੀਂ ਵੀ ਦੇਖੋ

Written by  Jashan A -- March 03rd 2019 05:41 PM
ਕੰਠ ਕਲੇਰ ਦੁਬਈ ਦੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ, ਤੁਸੀਂ ਵੀ ਦੇਖੋ

ਕੰਠ ਕਲੇਰ ਦੁਬਈ ਦੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ, ਤੁਸੀਂ ਵੀ ਦੇਖੋ

ਕੰਠ ਕਲੇਰ ਦੁਬਈ ਦੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ, ਤੁਸੀਂ ਵੀ ਦੇਖੋ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਥੰਮ ਕਹਾਉਣ ਵਾਲੇ ਪੰਜਾਬੀ ਗਾਇਕ ਕੰਠ ਕਲੇਰ ਇਨ੍ਹੀ ਦਿਨੀਂ ਦੁਬਈ ਗਏ ਹੋਏ ਹਨ। ਜਿਸ ਦੌਰਾਨ ਉਹਨਾਂ ਦੁਬਈ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ 'ਚ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕੰਠ ਕਲੇਰ ਵੱਲੋਂ ਇਹ ਸਭ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਜਿਸ 'ਚ ਤੁਸੀਂ ਦੇਖ ਸਕਦੇ ਹੋ ਕੇ ਕੰਠ ਕਲੇਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਇਸ ਮੌਕੇ ਉਹਨਾਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੁਬਈ ਦੇ ਕਿਸੇ ਸ਼ੇਖ ਨਾਲ ਦਿਖਾਈ ਦੇ ਰਹੇ ਹਨ।  
ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਨੂੰ ਸਾਂਝਾ ਕਰਦਿਆਂ ਉਹਨਾਂ ਲਿਖਿਆ ਹੈ ਕਿ “ਕੀ ਹਾਲ ਨੇ ਸਭ ਦੇ ਲਉ ਜੀ ਸੈਰਾਂ ਹੋ ਰਹੀਆਂ ਨੇ ਦੁਬਾਈ ਦੀਆਂ ,ਬਹੁਤ ਹੀ ਪਿਆਰ ਸਤਿਕਾਰ ਮਿਲਿਆ ਪਾਜੀ Joginder singh Salaria ਜੀ & ਗੁਰਦਿਆਲ ਭਾਟੀਆ ਜੀ ‘ ਤੇ ਸ਼ੇਖ ਸਾਹਬ ਵੱਲੋਂ Thx & lvu all ?? ਕੰਠ ਕਲੇਰ ਇੱਕ ਅਜਿਹੇ ਗਾਇਕ ਨੇ ਜੋ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਦੱਸ ਦੇਈਏ ਕਿ ਕੰਠ ਕਲੇਰ ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਕਲੇਰ ਹੈ। -PTC News

Top News view more...

Latest News view more...