Rakhi Sawant ਕਾਨੂੰਨੀ ਮੁਸੀਬਤ 'ਚ, 'ਆਦੀਵਾਸੀ ਕੱਪੜਿਆਂ' ਦਾ ਮਜ਼ਾਕ ਉਡਾਉਣ 'ਤੇ ਅਦਾਕਾਰਾ ਖਿਲਾਫ FIR
ਰਾਂਚੀ, 21 ਅਪ੍ਰੈਲ 2022: ਰਿਐਲਿਟੀ ਟੀਵੀ ਸਟਾਰ ਅਤੇ ਅਦਾਕਾਰਾ ਰਾਖੀ ਸਾਵੰਤ ਨੇ 'ਆਦਿਵਾਸੀ ਪਹਿਰਾਵੇ' ਪਹਿਨ ਕੇ ਇੱਕ ਵਾਰ ਫਿਰ ਵਿਵਾਦ ਛੇੜ ਦਿੱਤਾ ਹੈ। ਹੁਣ ਕਬਾਇਲੀ ਪਹਿਰਾਵੇ ਦਾ ਮਜ਼ਾਕ ਉਡਾਉਣ ਦੇ ਦੋਸ਼ ਵਿੱਚ ਝਾਰਖੰਡ ਰਾਜ ਵਿੱਚ ਅਭਿਨੇਤਰੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਵੀ ਪੜ੍ਹੋ: ਕੇਜਰੀਵਾਲ ਖੁਦ ਦਖਲ ਦੇ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫੌਰੀ ਰਿਹਾਈ ਕਰਵਾਉਣ : ਸੁਖਬੀਰ ਸਿੰਘ ਬਾਦਲ ਰਾਂਚੀ ਦੇ ਐਸਟੀ-ਐਸਸੀ ਪੁਲਿਸ ਸਟੇਸ਼ਨ ਵਿੱਚ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਕਬਾਇਲੀ ਪਹਿਰਾਵੇ ਵਿਚ ਆਪਣੀ ਇਕ ਵੀਡੀਓ ਵੀ ਅਪਲੋਡ ਕੀਤੀ ਸੀ। ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਵਿਰੋਧ ਨੂੰ ਵੇਖਦਿਆਂ ਰਾਖੀ ਨੇ ਹਣੁ ਆਪਣੀ ਪੋਸਟ ਡਿਲੀਟ ਕਰ ਦਿੱਤੀ। ਵੀਡੀਓ ਦਾ ਨੋਟਿਸ ਲੈਂਦਿਆਂ ਝਾਰਖੰਡ ਦੀ ਕੇਂਦਰੀ ਸਰਨਾ ਕਮੇਟੀ ਦੇ ਪ੍ਰਧਾਨ ਅਜੇ ਟਿਰਕੀ ਨੇ ਬੁੱਧਵਾਰ ਨੂੰ ਰਾਖੀ ਸਾਵੰਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਟਿਰਕੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਉਸਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ "ਦੋਸਤੋ, ਕੀ ਤੁਸੀਂ ਮੇਰਾ ਨਵਾਂ ਰੂਪ ਦੇਖ ਰਹੇ ਹੋ..ਅੱਜ, ਇਹ ਇੱਕ ਕਬਾਇਲੀ ਲੁੱਕ ਹੈ।" ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਖੀ ਇੱਕ 'ਅਰਧ-ਨਗਨ' ਪਹਿਰਾਵਾ ਪਹਿਨ ਰਹੀ ਸੀ ਅਤੇ ਕਬਾਇਲੀ ਪਹਿਰਾਵੇ ਬਾਰੇ ਗੱਲ ਕਰ ਰਹੀ ਸੀ ਅਤੇ ਇਸ ਨਾਲ ਕਬਾਇਲੀ ਔਰਤਾਂ ਦਾ 'ਬੇਇੱਜ਼ਤ' ਹੋਈ ਅਤੇ ਭਾਈਚਾਰੇ ਦਾ ਅਪਮਾਨ ਹੋਇਆ। ਇਹ ਵੀ ਪੜ੍ਹੋ: ਵਿਆਹ 'ਚ ਰਣਬੀਰ ਨੇ ਆਪਣੀਆਂ ਸਾਲੀਆਂ ਨੂੰ ਕਿੰਨਾ ਸ਼ਗਨ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ ਟਿਰਕੀ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਰਾਖੀ ਸਾਵੰਤ ਮੁਆਫੀ ਨਹੀਂ ਮੰਗਦੀ, ਉਦੋਂ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਹਿੰਸਕ ਪ੍ਰਦਰਸ਼ਨ ਕਰਨ ਤੋਂ ਵੀ ਸੰਕੋਚ ਨਹੀਂ ਕਰਨਗੇ। -PTC News