16 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ ਜ਼ਿਨਾਹ , ਮੁੱਖ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫ਼ਿਰੋਜ਼ਪੁਰ : ਪੰਜਾਬ ਵਿੱਚ ਆਏ ਦਿਨ ਅਕਸਰ ਬਲਾਤਕਾਰ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਤੇ ਜ਼ਿਆਦਾਤਰ ਨਾਬਾਲਿਗ ਲੜਕੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ ,ਜਿੱਥੇ ਇੱਕ 16 ਸਾਲਾ ਲੜਕੀ ਨਾਲ ਇਕ ਲੜਕੇ ਵੱਲੋਂ ਬਲਾਤਕਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ 2 ਜਣਿਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਸਤੈਦੀ ਦਿਖਾਉਂਦੇ ਹੋਏ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
16 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ ਜ਼ਿਨਾਹ , ਮੁੱਖ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਸ ਦੌਰਾਨ ਪੀੜਤ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਤਿੰਨ ਭੈਣ -ਭਰਾ ਹਾਂ ਤੇ ਮੇਰੇ ਪਿਤਾ ਕਰੀਬ 5 ਸਾਲ ਪਹਿਲਾਂ ਸਾਨੂੰ ਛੱਡ ਕੇ ਕਿਧਰੇ ਚਲੇ ਗਏ ਸਨ। ਜਿਸ ਕਰਕੇ ਮੇਰੀ ਮਾਤਾ ਫੈਕਟਰੀ ਵਿਖੇ ਕੰਮ ਕਰਕੇ ਸਾਡੇ ਘਰ ਦਾ ਗੁਜ਼ਾਰਾ ਚਲਾਉਦੀ ਹੈ। ਉਸ ਨੇ ਦੱਸਿਆ ਕਿ ਮੇਰੀ ਮਾਤਾ ਦੀ ਇੱਕ ਮਹਿਲਾ ਦੋਸਤ ਦੀ ਸਾਡੇ ਘਰ ਆਉਣੀ ਜਾਣੀ ਸੀ ਤੇ ਉਸਦੇ ਨਾਲ ਹੀ ਅਕਸਰ ਉਸਦਾ ਭਾਣਜਾ ਲਵਜਿੰਦਰ ਸਿੰਘ ਵੀ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ।
16 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ ਜ਼ਿਨਾਹ , ਮੁੱਖ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਉਸ ਨੇ ਦੱਸਿਆ ਕਿ ਅੱਜ ਤੋਂ ਕਰੀਬ 3 ਮਹੀਨੇ ਪਹਿਲਾਂ ਲਵਜਿੰਦਰ ਆਪਣੇ ਦੋਸਤ ਜੁਰਪ੍ਰੀਤ ਨਾਲ ਮੇਰੀ ਮਾਤਾ ਦੀ ਗੈਰਹਾਜ਼ਰੀ ਵਿੱਚ ਸਾਡੇ ਘਰ ਆਇਆ ,ਉਸ ਵਕਤ ਘਰ ਵਿੱਚ ਸਿਰਫ ਮੈਂ ਤੇ ਮੇਰਾ ਛੋਟਾ ਭਰਾ ਹੀ ਮੌਜੂਦ ਸਨ ਤਾਂ ਜੁਰਪ੍ਰੀਤ ਮੇਰੇ ਛੋਟੇ ਭਰਾ ਨੂੰ ਨਾਲ ਲੈ ਕੇ ਨਾਲ ਦੇ ਕਮਰੇ ਵਿੱਚ ਚਲਾ ਗਿਆ ਤੇ ਲਵਜਿੰਦਰ ਸਿੰਘ ਨੇ ਉਸ ਵਕਤ ਮੇਰੇ ਨਾਲ ਬਲਾਤਕਾਰ ਕੀਤਾ ਤੇ ਮੈਨੂੰ ਧਮਕੀਆਂ ਦਿੱਤੀਆਂ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਮੈ ਤੈਨੂੰ ਤੇ ਤੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਵਾਂਗਾ।
16 ਸਾਲ ਦੀ ਨਾਬਾਲਿਗ ਲੜਕੀ ਨਾਲ ਜਬਰ ਜ਼ਿਨਾਹ , ਮੁੱਖ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਸ ਡਰ ਕਰਕੇ ਮੈਂ ਇਸ ਘਟਨਾ ਬਾਰੇ ਕਿਸੇ ਕੋਲ ਵੀ ਜ਼ਿਕਰ ਨਹੀਂ ਕੀਤਾ। ਇਸ ਮਗਰੋਂ ਦੋਸ਼ੀ ਨੇ ਮੈਨੂੰ ਫੋਨ ਕਰਕੇ ਘਰ ਦੇ ਬਾਹਰ ਮਿਲਣ ਬੁਲਾਇਆ ਤੇ ਆਪਣੀ ਮੋਟਰ 'ਤੇ ਲੈ ਗਿਆ, ਜਿਥੇ ਲਵਜਿੰਦਰ ਸਿੰਘ ਨੇ ਧੱਕੇ ਨਾਲ ਮੇਰੇ ਨਾਲ ਬਲਾਤਕਾਰ ਕੀਤਾ ਤੇ ਅਗਲੀ ਸਵੇਰ ਮੈਨੂੰ ਛੱਡ ਕੇ ਚਲਾ ਗਿਆ। ਜਿਸ ਤੋਂ ਬਾਅਦ ਮੈਂ ਘਰ ਪਹੁੰਚ ਕੇ ਸਾਰੀ ਗੱਲਬਾਤ ਆਪਣੀ ਮਾਤਾ ਨੂੰ ਦੱਸੀ ਤੇ ਅਚਾਨਕ ਮੇਰੀ ਤਬੀਅਤ ਖਰਾਬ ਹੋਣ 'ਤੇ ਮੇਰੀ ਮਾਤਾ ਨੇ ਮੈਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾ ਦਿੱਤਾ।
-PTCNews