Sat, Apr 27, 2024
Whatsapp

ਬਰਨਾਲਾ ਦੇ ਪਿੰਡ ਦਾਨਗੜ੍ਹ 'ਚ 4 ਸਾਲਾ ਬੱਚੀ ਨਾਲ ਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜ਼ਬਰ ਜਨਾਹ

Written by  Shanker Badra -- October 29th 2020 09:51 AM
ਬਰਨਾਲਾ ਦੇ ਪਿੰਡ ਦਾਨਗੜ੍ਹ 'ਚ 4 ਸਾਲਾ ਬੱਚੀ ਨਾਲ ਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜ਼ਬਰ ਜਨਾਹ

ਬਰਨਾਲਾ ਦੇ ਪਿੰਡ ਦਾਨਗੜ੍ਹ 'ਚ 4 ਸਾਲਾ ਬੱਚੀ ਨਾਲ ਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜ਼ਬਰ ਜਨਾਹ

ਬਰਨਾਲਾ ਦੇ ਪਿੰਡ ਦਾਨਗੜ੍ਹ 'ਚ 4 ਸਾਲਾ ਬੱਚੀ ਨਾਲ ਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜ਼ਬਰ ਜਨਾਹ:ਬਰਨਾਲਾ : ਹੁਸ਼ਿਆਰਪੁਰ ਤੋਂ ਬਾਅਦ ਪੰਜਾਬ 'ਚ ਇੱਕ ਹੋਰ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾਨਗੜ੍ਹ 'ਚ ਇੱਕ ਚਾਰ ਸਾਲ ਦੀ ਮਾਸੂਸ ਦਲਿਤ ਬੱਚੀ ਨਾਲ ਉਸ ਦੇ ਹੀ ਗੁਆਂਢ 'ਚ ਰਹਿੰਦੇ 14 ਸਾਲਾ ਲੜਕੇ ਵੱਲੋਂ ਕੁਕਰਮ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਉੱਠਣ ਲੱਗੀ। [caption id="attachment_444535" align="aligncenter" width="700"]Rape Punjab : Barnala Minor girl rape by 14 year old boy in Village Dangarh ਬਰਨਾਲਾ ਦੇ ਪਿੰਡ ਦਾਨਗੜ੍ਹ 'ਚ 4 ਸਾਲਾ ਬੱਚੀ ਨਾਲਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜ਼ਬਰ ਜਨਾਹ[/caption] ਇਹ ਵੀ ਪੜ੍ਹੋ :ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ   Rape Punjab : ਦਰਅਸਲ 'ਚ ਪੀੜਤ ਲੜਕੀ ਦਾ ਪਿਤਾ ਦਿਹਾੜੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਪੀੜਤ ਲੜਕੀ ਦੇ ਦਾਦੇ ਨੇ ਦੱਸਿਆ ਕਿ ਉਨ੍ਹਾਂ ਦੀ 4 ਸਾਲ ਦੀ ਬੱਚੀ ਖੇਡਣ ਲਈ ਬਾਹਰ ਆ ਗਈ, ਜਿਸ ਨੂੰ ਉਨ੍ਹਾਂ ਦੇ ਹੀ ਗੁਆਢੀਆਂ ਦਾ ਲੜਕਾ ਸੁਖਵਿੰਦਰ ਸਿੰਘ ਉਰਫ਼ ਮਨੀ (14 ਸਾਲ) ਵਾਸੀ ਦਾਨਗੜ੍ਹ ਆਪਣੇ ਘਰ ਇਕੱਲਾ ਹੋਣ 'ਤੇ ਬੱਚੀ ਨੂੰ ਵਰਗਲਾਕੇ ਆਪਣੇ ਘਰ ਲੈ ਗਿਆ। [caption id="attachment_444534" align="aligncenter" width="700"]Rape Punjab : Barnala Minor girl rape by 14 year old boy in Village Dangarh ਬਰਨਾਲਾ ਦੇ ਪਿੰਡ ਦਾਨਗੜ੍ਹ 'ਚ 4 ਸਾਲਾ ਬੱਚੀ ਨਾਲਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜ਼ਬਰ ਜਨਾਹ[/caption] Rape Punjab : ਜਿੱਥੇ ਉਸ ਨੇ ਬੱਚੀ ਨਾਲ ਜਬਰ ਜਨਾਹ ਕੀਤਾ। ਜਿਸ ਤੋਂ ਬਾਅਦ ਬੱਚੀ ਰੋਂਦੀ ਹੋਈ ਆਪਣੇ ਘਰ ਆ ਗਈ ਤੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ। ਇਸ ਮਗਰੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸ ਘਟਨਾ ਦੀ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਨੇਕੁੱਝ ਹੀ ਘੰਟਿਆਂ ਦੇ ਅੰਦਰ14 ਸਾਲਾ ਦੋਸ਼ੀ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ 'ਚ ਹੋਈ ਮੌਤ [caption id="attachment_444533" align="aligncenter" width="700"]Rape Punjab : Barnala Minor girl rape by 14 year old boy in Village Dangarh ਬਰਨਾਲਾ ਦੇ ਪਿੰਡ ਦਾਨਗੜ੍ਹ 'ਚ 4 ਸਾਲਾ ਬੱਚੀ ਨਾਲਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜ਼ਬਰ ਜਨਾਹ[/caption] ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਨੂੰ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਗ੍ਰਿਫ਼ਤਾਰ ਕਰਕੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੀੜਤ ਬੱਚੀ ਦਾ ਵੀ ਸਿਵਲ ਹਸਪਤਾਲ ਬਰਨਾਲਾ 'ਚ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। Rape Punjab : Barnala Minor girl rape by 14 year old boy in Village Dangarh -PTCNews educare


Top News view more...

Latest News view more...