ਕਿਵੇਂ Miss India ਦੇ ਮੰਚ ਤੱਕ ਪਹੁੰਚੀ ਰਿਕਸ਼ਾ ਚਾਲਕ ਦੀ ਧੀ?
ਹੌਂਸਲੇ ਬੁਲੰਦ ਦਿਲ 'ਚ ਕੁਝ ਕਰ ਗੁਜ਼ਰਨ ਦੀ ਚਾਹ ਹੋਵੇ ਤਾਂ ਤੁਹਾਨੂੰ ਫਰਸ਼ ਤੋਂ ਅਰਸ਼ 'ਤੇ ਪਹੁੰਚਦੇ ਸਮਾਂ ਨਹੀਂ ਲੱਗਦਾ। ਇਹ ਮਿਸਾਲ ਪੇਸ਼ ਕੀਤੀ ਹੈ 23 ਸਾਲਾਂ ਮਨਸਾ ਵਾਰਾਣਸੀ ਤੇਲੰਗਾਨਾ ਨੇ ਜੋ ਕਿ ਮਿਸ ਇੰਡੀਆ 2020 ਦੀ ਵਿਜੇਤਾ ਬਣ ਕੇ ਉਭਰੀ ਹੈ। ਪੇਸ਼ੇ ਤੋਂ ਇਕ ਇੰਜੀਨੀਅਰ, ਇੰਨਾ ਹੀ ਨਹੀਂ ਇਸ ਤੋਂ ਇਲਾਵਾ ਵੀ ਮਨਸਾ ਦੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ ਹਨ। ਜਿੰਨਾ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ। ਸੁੰਦਰਤਾ ਦੀ ਰਾਣੀ ਬਾਰੇ ਬਣੀ ਮਨਸਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ|
ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ
ਆਪਣੇ ਆਪ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਸਖਤ ਮਿਹਨਤ ਕਰਨ ਦੀ ਇੱਛਾ ਰੱਖਣੀ ਚਾਹੀਦੀ ਹੈ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਜੰਮੀ , ਮਾਨਸਾ ਨੇ ਆਪਣੀ ਗ੍ਰੈਜੂਏਸ਼ਨ ਵਾਸਵੀ ਕਾਲਜ ਆਫ਼ ਇੰਜੀਨੀਅਰਿੰਗ ਤੋਂ ਪੂਰੀ ਕੀਤੀ। ਉਸਦੇ ਸ਼ੌਕ ਵਿੱਚ ਕਿਤਾਬਾਂ ਪੜ੍ਹਨਾ, ਸੰਗੀਤ ਸੁਣਨਾ, ਯੋਗਾ ਕਰਨਾ ਅਤੇ ਕੁਦਰਤ ਵਿੱਚ ਸਮਾਂ ਬਿਤਾਉਣਾ ਸ਼ਾਮਲ ਹੈ|
ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ
ਉਥੇ ਹੀ MIss India ਪਹਿਲੀ ਰਨਰਅੱਪ 2020 ਦਾ ਖਿਤਾਬ ਯੂ ਪੀ ਦੀ ਮਾਨਿਆ ਸਿੰਘ ਨੇ ਆਪਣੇ ਨਾਮ ਕੀਤਾ ਅਤੇ ਮਨੀਕਾ ਸ਼ੀਓਕਾਂਡ ਪਹਿਲੇ ਅਤੇ ਦੂਜੇ ਰਨਰ-ਅਪ ਜੇਤੂ ਰਹੇ। ਇਨ੍ਹਾਂ ਤਿੰਨਾਂ ਔਰਤਾਂ ਦਾ ਸਫਰ ਕਾਫ਼ੀ ਮੁਸ਼ਕਲ ਸੀ, ਪਰ ਮਾਨਿਆ ਸਿੰਘ ਦੀ ਕਹਾਣੀ ਵੱਖਰੀ ਹੈ। ਮਾਨਿਆ, ਵੀਐਲਸੀਸੀ ਫੇਮਿਨਾ ਮਿਸ ਇੰਡੀਆ ਉੱਤਰ ਪ੍ਰਦੇਸ਼ 2020 ਬਣ ਗਈ ਹੈ। ਮਾਨਿਆ ਸਿੰਘ ਆਪਣੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਇਸ ਮੁਕਾਮ 'ਤੇ ਪਹੁੰਚ ਗਈ ਹੈ।
ਭਾਰਤ ਵਿੱਚ ਬਹੁਤ ਸਾਰੇ ਲੋਕ ਅਜਿਹੇ ਪਰਿਵਾਰਾਂ ਵਿੱਚੋਂ ਆਉਂਦੇ ਹਨ ਜੋ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਸਫਲਤਾ ਪ੍ਰਾਪਤ ਕੀਤੀ ਹੈ। ਹੁਣ ਮਾਨਿਆ ਓਮਪ੍ਰਕਾਸ਼ ਸਿੰਘ ਉਨ੍ਹਾਂ ਵਿਚੋਂ ਇਕ ਬਣ ਗਈ ਹੈ | ਦਸਨਯੋਗ ਹੈ ਕਿ ਮਾਨਿਆ ਸਿੰਘ ਦੇ ਪਿਤਾ ਰਿਕਸ਼ਾ ਚਾਲਕ ਹਨ। ਅਜਿਹੀ ਸਥਿਤੀ ਵਿੱਚ, ਮਾਨਿਆ ਨੇ ਜ਼ਿੰਦਗੀ ਵਿੱਚ ਇੱਕ ਵੱਡਾ ਸੰਘਰਸ਼ ਵੇਖਿਆ ਹੈ। ਉਨ੍ਹਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
View this post on Instagram
View this post on Instagram