Tue, Dec 9, 2025
Whatsapp

ਲੁਧਿਆਣਾ: ਮਾਸੂਮ ਬੱਚੀ ਨੂੰ ਕਾਰ ਨੇ ਦਰੜਿਆ, ਸੀਸੀਟੀਵੀ 'ਚ ਕੈਦ ਹੋਈ ਵਾਰਦਾਤ

Reported by:  PTC News Desk  Edited by:  Jashan A -- February 18th 2020 06:23 PM
ਲੁਧਿਆਣਾ: ਮਾਸੂਮ ਬੱਚੀ ਨੂੰ ਕਾਰ ਨੇ ਦਰੜਿਆ, ਸੀਸੀਟੀਵੀ 'ਚ ਕੈਦ ਹੋਈ ਵਾਰਦਾਤ

ਲੁਧਿਆਣਾ: ਮਾਸੂਮ ਬੱਚੀ ਨੂੰ ਕਾਰ ਨੇ ਦਰੜਿਆ, ਸੀਸੀਟੀਵੀ 'ਚ ਕੈਦ ਹੋਈ ਵਾਰਦਾਤ

ਲੁਧਿਆਣਾ: ਲੁਧਿਆਣਾ ਦੇ ਸਿਵਲ ਲਾਈਨਜ਼ ਦੇ ਕੋਲ ਸਰਸਵਤੀ ਮਾਡਲ ਸਕੂਲ 'ਚ ਪੜ੍ਹਨ ਵਾਲੀ ਢਾਈ ਸਾਲ ਦੀ ਬੱਚੀ ਨੂੰ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਪੂਰੀ ਘਟਨਾ ਸਕੂਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ। Road Accident In Ludhiana ਉਧਰ ਪੀੜਤ ਪਰਿਵਾਰ ਨੇ ਸਕੂਲ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ ਹੈ ਤੇ ਕਿਹਾ ਹੈ ਕਿ ਗੇਟ ਦੇ ਬਾਹਰ ਇੱਕ ਗਾਰਡ ਖੜਾ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਬੱਚਾ ਬਾਹਰ ਨਾ ਜਾ ਸਕੇ। ਪਰਿਵਾਰ ਨੇ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਹੋਰ ਪੜ੍ਹੋ: ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਤੋੜੀਆਂ ਸਾਰੀਆਂ ਹੱਦਾਂ ,ਦੇਖੋ ਵੀਡੀਓ Road Accident In Ludhiana ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੱਡੀ ਦਾ ਨੰਬਰ ਟਰੇਸ ਕਰ ਲਿਆ ਹੈ ਤੇ ਉਸ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...

PTC NETWORK
PTC NETWORK